23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਮਰੀਅਮ ਨਵਾਜ਼ ਵਲੋਂ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ ਦੇ ਨਵੇਂ ਬੋਰਡ ਆਫ਼ ਗਵਰਨਰਜ਼ ਦਾ ਗਠਨ ਡਾ: ਕਲਿਆਣ ਸਿੰਘ ਕਲਿਆਣ ਤੇ ਇਲਿਆਸ ਘੁੰਮਣ ਮੈਂਬਰ ਨਿਯੁਕਤ

ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਸਰਕਾਰ ਦੇ ਸੂਚਨਾ ਤੇ ਸਭਿਆਚਾਰ ਵਿਭਾਗ ਵਲੋਂ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ ਦੇ ਨਵੇਂ ਬੋਰਡ ਆਫ਼ ਗਵਰਨਰਜ਼ ਦਾ ਗਠਨ ਕੀਤਾ ਗਿਆ ਹੈ । ਮੁੱਖ ਮੰਤਰੀ ਮਰੀਅਮ ਨਵਾਜ਼ ਵਲੋਂ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ ਐਕਟ, 2004 ਦੀ ਧਾਰਾ-5 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਬੋਰਡ ਤੁਰੰਤ ਪ੍ਰਭਾਵ ਨਾਲ ਦੋ ਸਾਲਾਂ ਦੀ ਮਿਆਦ ਲਈ ਬਣਾਇਆ ਗਿਆ ਹੈ ।

ਡਾ: ਕਲਿਆਣ ਸਿੰਘ ਕਲਿਆਣ, ਇਲਿਆਸ ਘੁੰਮਣ 23-11-2026
ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਲਹਿੰਦੇ ਪੰਜਾਬ ਦੀ ਸਰਕਾਰ ਦੇ ਸੂਚਨਾ ਤੇ ਸਭਿਆਚਾਰ ਵਿਭਾਗ ਵਲੋਂ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ ਦੇ ਨਵੇਂ ਬੋਰਡ ਆਫ਼ ਗਵਰਨਰਜ਼ ਦਾ ਗਠਨ ਕੀਤਾ ਗਿਆ ਹੈ । ਮੁੱਖ ਮੰਤਰੀ ਮਰੀਅਮ ਨਵਾਜ਼ ਵਲੋਂ ਪੰਜਾਬ ਇੰਸਟੀਚਿਊਟ ਆਫ਼ ਲੈਂਗੂਏਜ, ਆਰਟ ਐਂਡ ਕਲਚਰ ਐਕਟ, 2004 ਦੀ ਧਾਰਾ-5 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਇਹ ਬੋਰਡ ਤੁਰੰਤ ਪ੍ਰਭਾਵ ਨਾਲ ਦੋ ਸਾਲਾਂ ਦੀ ਮਿਆਦ ਲਈ ਬਣਾਇਆ ਗਿਆ ਹੈ । ਵਿਭਾਗ ਦੇ ਸਕੱਤਰ ਸੱਯਦ ਤਾਹਿਰ ਰਜ਼ਾ ਹਮਦਾਨੀ ਵਲੋਂ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਇਸ ਬੋਰਡ ਦੇ ਚੇਅਰਮੈਨ ਹੋਣਗੇ । ਇਸ ਤੋਂ ਇਲਾਵਾ ਬੋਰਡ ’ਚ 12 ਸਰਕਾਰੀ ਅਤੇ 5 ਗੈਰ-ਸਰਕਾਰੀ ਮੈਂਬਰ ਸ਼ਾਮਲ ਕੀਤੇ ਗਏ ਹਨ । ਖਾਸ ਗੱਲ ਇਹ ਹੈ ਕਿ ਗੈਰ-ਸਰਕਾਰੀ ਮੈਂਬਰਾਂ ’ਚ ਜੀ. ਸੀ. ਯੂਨੀਵਰਸਿਟੀ ਲਾਹੌਰ ਦੇ ਸਹਾਇਕ ਪ੍ਰੋਫੈਸਰ ਡਾ: ਕਲਿਆਣ ਸਿੰਘ ਕਲਿਆਣ ਤੇ ਪੰਜਾਬੀ ਕਾਰਕੁਨ ਇਲਿਆਸ ਘੁੰਮਣ ਨੂੰ ਵੀ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਤੋਂ ਇਲਾਵਾ ਸ਼ਾਹਿਦ ਮਹਿਮੂਦ ਨਦੀਮ (ਚੇਅਰਮੈਨ, ਅਜੋਕਾ ਥੀਏਟਰ), ਪਰਵੀਨ ਮਲਿਕ (ਸਕੱਤਰ, ਪਾਕਿਸਤਾਨ ਪੰਜਾਬੀ ਅਦਬੀ ਬੋਰਡ) ਅਤੇ ਡਾ: ਨਸੀਮ ਅਖ਼ਤਰ (ਐਸੋਸੀਏਟ ਪ੍ਰੋਫੈਸਰ, ਸਰਾਇਕੀ ਏਰੀਆ ਸਟੱਡੀ) ਵੀ ਗੈਰ-ਸਰਕਾਰੀ ਮੈਂਬਰ ਹੋਣਗੇ। ਜਦਕਿ ਬੋਰਡ ਦੇ ਸਰਕਾਰੀ ਮੈਂਬਰਾਂ ’ਚ ਸੂਚਨਾ ਅਤੇ ਸਭਿਆਚਾਰ ਮੰਤਰੀ ਪੰਜਾਬ, ਐੱਮ. ਪੀ. ਏ. ਜ਼ੁਲਫ਼ਿਕਾਰ ਅਲੀ ਸ਼ਾਹ, ਕੰਵਲ ਨੌਮਾਨ, ਤੱਯਬ ਰਾਸ਼ਿਦ ਸਮੇਤ ਹੋਰਨਾ ਆਲਾ-ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ।
ਪਿਛਲੀ ਖ਼ਬਰ ਪੰਜਾਬ ਪੁਲਿਸ ’ਚ ਵੱਡੇ ਪੱਧਰ ’ਤੇ ਫੇਰਬਦਲ 274 ਡੀ.ਐੱਸ.ਪੀਜ਼ ਤੇ ਏ.ਐੱਸ.ਪੀਜ਼ ਦੇ ਤਬਾਦਲੇ, ਚੋਣ ਕਮਿਸ਼ਨ ਦੇ ਦਿਸ਼ਾ-ਨਿ... ਅਗਲੀ ਖ਼ਬਰ ਸਤਿਕਾਰ ਸੋਧ ਐਕਟ ਮਾਮਲਾ ਸਰਕਾਰ ਵਲੋਂ ਗਠਿਤ ਤਾਲਮੇਲ ਕਮੇਟੀ ਵਲੋਂ ਅੰਮ੍ਰਿਤਸਰ ਵਿਖੇ ਮੁੜ ਇਕੱਤਰਤਾ ਅੱਜ ਮਾਹਿਰ ਕਮੇਟੀ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।