ਬਾਰਾਮੂਲਾ ਦੀ ਮਸਜਿਦ ’ਚ ਲੱਗੀ ਭਿਆਨਕ ਅੱਗ, ਚਾਰ ਵਿਅਕਤੀ ਝੁਲਸੇ
ਸ੍ਰੀਨਗਰ, 15 ਨਵੰਬਰ (ਏਜੰਸੀ)-ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਐਤਵਾਰ ਨੂੰ ਇਕ ਮਸਜਿਦ ’ਚ ਅਚਾਨਕ ਅੱਗ ਲੱਗਣ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਉੱਤਰੀ ਕਸ਼ਮੀਰ ਜ਼ਿਲ੍ਹੇ ਦੇ ਪੱਟਨ ਸਥਿਤ ਹਮਰੇ ਇਲਾਕੇ ਦੀ ਮਸਜਿਦ ’ਚ ਵਾਪਰੀ।
ਅਜੀਤ ਡੈਸਕ
16-11-2026