12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੱਛਮੀ ਬੰਗਾਲ ’ਚ ਐੱਸ.ਆਈ.ਆਰ. ਨਾਲ ਸਬੰਧਿਤ ਤਿੰਨ ਅਪੀਲੀ ਟ੍ਰਿਬਿਊਨਲ ਖਾਲੀ

ਨਵੀਂ ਦਿੱਲੀ, 11 ਅਕਤੂਬਰ (ਪੀ. ਟੀ.

ਅਜੀਤ ਡੈਸਕ 12-10-2026
ਨਵੀਂ ਦਿੱਲੀ, 11 ਅਕਤੂਬਰ (ਪੀ.ਟੀ.ਆਈ.)-ਪੱਛਮੀ ਬੰਗਾਲ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ.ਆਈ.ਆਰ.) ਨਾਲ ਸਬੰਧਤ ਵਿਵਾਦਾਂ ਦੇ ਨਿਪਟਾਰੇ ਲਈ ਬਣਾਏ ਗਏ 19 ਅਪੀਲੀ ਟ੍ਰਿਬਿਊਨਲਾਂ ’ਚੋਂ ਘੱਟੋ-ਘੱਟ ਤਿੰਨ ਖਾਲੀ ਪਏ ਹਨ। ਅਪੀਲਾਂ ਦੀ ਵੱਡੀ ਗਿਣਤੀ ਲੰਬਿਤ ਹੋਣ ਦੇ ਬਾਵਜੂਦ ਚੋਣ ਕਮਿਸ਼ਨ ਨੂੰ ਇਨ੍ਹਾਂ ਟ੍ਰਿਬਿਊਨਲਾਂ ’ਚ ਨਿਯੁਕਤੀਆਂ ਲਈ ਕਲਕੱਤਾ ਹਾਈ ਕੋਰਟ ਵੱਲੋਂ ਨਾਵਾਂ ਦੀ ਉਡੀਕ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ ਤਿੰਨ ਟ੍ਰਿਬਿਊਨਲਾਂ ’ਚ ਮੁਖੀ ਨਹੀਂ ਹਨ। ਕਲਕੱਤਾ ਹਾਈ ਕੋਰਟ ਸੇਵਾਮੁਕਤ ਹਾਈ ਕੋਰਟ ਜੱਜਾਂ ਦੇ ਨਾਂ ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਭੇਜੇਗੀ, ਜਿਸ ਤੋਂ ਬਾਅਦ ਇਨ੍ਹਾਂ ਤਿੰਨ ਖਾਲੀ ਟ੍ਰਿਬਿਊਨਲਾਂ ’ਚ ਨਿਯੁਕਤੀਆਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਇਹ ਟ੍ਰਿਬਿਊਨਲ ਕਲਕੱਤਾ ਹਾਈ ਕੋਰਟ ਦੇ ਅਧੀਨ ਕੰਮ ਕਰਦੇ ਹਨ ਜਦਕਿ ਚੋਣ ਕਮਿਸ਼ਨ ਇਨ੍ਹਾਂ ਨੂੰ ਸਟਾਫ਼ ਤੇ ਆਨਲਾਈਨ ਸੁਣਵਾਈਆਂ ਲਈ ਡਿਜੀਟਲ ਪਲੇਟਫਾਰਮ ਸਮੇਤ ਸਕੱਤਰੇਤ ਨਾਲ ਸਬੰਧਤ ਸਹੂਲਤਾਂ ਮੁਹੱਈਆ ਕਰਵਾਉਂਦਾ ਹੈ।
ਪਿਛਲੀ ਖ਼ਬਰ ਪੰਜਾਬ ਭਾਜਪਾ 16 ਅਕਤੂਬਰ ਨੂੰ ਖੋਲ੍ਹ ਸਕਦੀ ਹੈ ਵੱਡੇ ਸਿਆਸੀ ਪੱਤੇ ਅਗਲੀ ਖ਼ਬਰ ਪ੍ਰੀਖਿਆਵਾਂ ਵਾਲੇ ਦਿਨ ਰੈਲੀਆਂ ਤੇ ਜਲੂਸਾਂ ਦੀ ਇਜਾਜ਼ਤ ਨਾ ਦਿੱਤੀ ਜਾਵੇ-ਸੰਸਦੀ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।