12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਜੇ ਭਾਰਤ ’ਚ ਸਟਾਰਲਿੰਕ ਬਹੁਤ ਮਹਿੰਗਾ ਹੋਇਆ ਤਾਂ ਕੋਈ ਵੀ ਇਸਨੂੰ ਨਹੀਂ ਖਰੀਦੇਗਾ-ਮਸਕ

ਨਵੀਂ ਦਿੱਲੀ, 11 ਅਕਤੂਬਰ (ਪੀ. ਟੀ.

ਅਜੀਤ ਡੈਸਕ 12-10-2026
ਨਵੀਂ ਦਿੱਲੀ, 11 ਅਕਤੂਬਰ (ਪੀ.ਟੀ.ਆਈ.)-ਤਕਨੀਕੀ ਖੇਤਰ ਦੇ ਅਰਬਪਤੀ ਐਲੋਨ ਮਸਕ ਨੇ ਕਿਹਾ ਹੈ ਕਿ ਭਾਰਤ ’ਚ ਸਟਾਰਲਿੰਕ ਦੀ ਕੀਮਤ ਕਿਫਾਇਤੀ ਰੱਖਣੀ ਪਵੇਗੀ ਕਿਉਂਕਿ ਬਹੁਤ ਮਹਿੰਗਾ ਹੋਣ ’ਤੇ ਕੋਈ ਵੀ ਇਸਨੂੰ ਨਹੀਂ ਖਰੀਦੇਗਾ। ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਮੁਕਾਬਲੇ ਨਾਲ ਖਪਤਕਾਰਾਂ ਨੂੰ ਵਧੇਰੇ ਵਿਕਲਪ ਮਿਲਣਗੇ। ਮਸਕ ਦੀਆਂ ਇਹ ਟਿੱਪਣੀਆਂ ‘ਐਕਸ’ ’ਤੇ ਕੀਤੀ ਗਈ ਇਕ ਵੱਡੀ ਪੋਸਟ ਦਾ ਹਿੱਸਾ ਹਨ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਰਿਲਾਇੰਸ ਇੰਡਸਟਰੀਜ਼ ਦੀ ਡਿਜੀਟਲ ਇਕਾਈ ‘ਜਿਓ ਪਲੇਟਫਾਰਮਸ’ ਭਾਰਤ ਦੀ ਸਭ ਤੋਂ ਵੱਡੀ ਜਨਤਕ ਪੇਸ਼ਕਸ਼ ਦੀ ਤਿਆਰੀ ਕਰ ਰਹੀ ਹੈ। ਮਸਕ ਨੇ ਕਿਹਾ, ਅਸਲੀਅਤ ਇਹ ਹੈ ਕਿ ਮੁਕਾਬਲੇ ਨਾਲ ਭਾਰਤ ਦੇ ਆਮ ਨਾਗਰਿਕ ਨੂੰ ਬਹੁਤ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਵਧੇਰੇ ਵਿਕਲਪ ਮਿਲਣਗੇ, ਜਿਵੇਂ ਕਿ ਹਮੇਸ਼ਾ ਹੁੰਦਾ ਹੈ। ਅੰਬਾਨੀ ਦਾ ਮੁਨਾਫਾ ਘੱਟ ਹੋਵੇਗਾ, ਪਰ ਉਹ ਕਾਰੋਬਾਰ ਤੋਂ ਬਾਹਰ ਨਹੀਂ ਹੋਣਗੇ।
ਪਿਛਲੀ ਖ਼ਬਰ ਅਲੋਪ ਹੋ ਰਹੀ ਬੱਚਿਆਂ ਨੂੰ ਰਾਤ ਸੌਣ ਵੇਲੇ ਦਾਦੀਆਂ ਨਾਨੀਆਂ ਵਲੋਂ ਸੁਣਾਈਆਂ ਜਾਂਦੀਆਂ ਬਾਤਾਂ ਦੀ ਪਰੰਪਰਾ ਅਗਲੀ ਖ਼ਬਰ ਖ਼ੈਬਰ ਪਖਤੂਨਖਵਾ ’ਚ ਲਾਗੂ ਐਮਰਜੈਂਸੀ ਬਾਰੇ ਪਾਕਿ ਦੇ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।