ਬੈਂਗਲੁਰੂ, 26 ਸਤੰਬਰ (ਪੀ.ਟੀ.ਆਈ.)-ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਭਰੋਸਾ ਪ੍ਰਗਟਾਇਆ ਕਿ ਭਾਰਤ 10 ਫ਼ੀਸਦੀ ਤੋਂ ਵੱਧ ਆਰਥਿਕ ਵਿਕਾਸ ਹਾਸਲ ਕਰ ਸਕਦਾ ਹੈ ਅਤੇ ਸਾਰੇ ਖੇਤਰਾਂ ਵਿਚ ਤਕਨਾਲੋਜੀ ਅਤੇ ਨਵੀਨਤਾ ਨੂੰ ਵਧੇਰੇ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।ਇੱਥੇ ਆਈ.ਆਈ.ਟੀ. ਮਦਰਾਸ ਐਲੂਮਨੀ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਸੰਵਾਦ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਉੱਚ ਆਰਥਿਕ ਵਿਕਾਸ ਭਾਰਤ ਦੀ ਆਤਮਨਿਰਭਰ ਭਾਰਤ ਅਤੇ ਵਿਕਸਿਤ ਭਾਰਤ ਵੱਲ ਯਾਤਰਾ ਨੂੰ ਤੇਜ਼ ਕਰਨ ਵਿਚ ਮਦਦ ਕਰੇਗਾ, ਪਰ ਇਸ ਲਈ ਸਾਰੇ ਪੱਖਾਂ ਵੱਲੋਂ ਬਹੁਤ ਜ਼ਿਆਦਾ ਯਤਨ ਕਰਨ ਦੀ ਲੋੜ ਹੋਵੇਗੀ।ਸੀਤਾਰਮਨ ਨੇ ਕਿਹਾ ਕਿ 10 ਤੋਂ ਵੱਧ ਵਿਕਾਸ ਦਰ ਤੱਕ ਪਹੁੰਚਣਾ ਸੰਭਵ ਹੈ ਅਤੇ ਮੈਂ ਇਹ ਸਿਰਫ਼ ਤੁਹਾਨੂੰ ਉਤਸ਼ਾਹਿਤ ਕਰਨ ਲਈ ਨਹੀਂ ਕਹਿ ਰਹੀ, ਇਹ ਸੰਭਵ ਹੈ। ਉਨ੍ਹਾਂ ਨੇ 2015 ਤੋਂ ਬਾਅਦ ਸਟਾਰਟਅੱਪਸ ਦੇ ਵਿਕਾਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਉਹ ਅਰਥਵਿਵਸਥਾ ਵਿਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।