23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਜਲਾਲਾਬਾਦ ਵਾਸੀ ਡਾ. ਗਰਿਮਾ ਨੇ ਐੱਮ.ਡੀ. ਮੈਡੀਸਨ ’ਚ ਯੂਨੀਵਰਸਿਟੀ ’ਚੋਂ ਕੀਤਾ ਟਾਪ

ਜਲਾਲਾਬਾਦ, 22 ਸਤੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਮਸ਼ਹੂਰ ਹਸਪਤਾਲ ਡਾ. ਚੁੱਘ ਦੇ ਬਾਨੀ ਡਾ.

ਅਜੀਤ ਡੈਸਕ 23-09-2026
ਜਲਾਲਾਬਾਦ, 22 ਸਤੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੇ ਮਸ਼ਹੂਰ ਹਸਪਤਾਲ ਡਾ. ਚੁੱਘ ਦੇ ਬਾਨੀ ਡਾ. ਪ੍ਰਮੋਦ ਚੁੱਘ ਤੇ ਡਾ. ਰਜਨੀ ਚੁੱਘ ਦੀ ਧੀ ਡਾ. ਗਰਿਮਾ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਵਲੋਂ ਕਰਵਾਈ ਐੱਮ.ਡੀ. ਮੈਡੀਸਨ ਦੀ ਪ੍ਰੀਖਿਆ ਵਿਚ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਪਰਿਵਾਰ ਤੇ ਜਲਾਲਾਬਾਦ ਦਾ ਨਾਮ ਰੌਸ਼ਨ ਕੀਤਾ ਹੈ। ਡਾ. ਗਰਿਮਾ ਦੀ ਇਸ ਉਪਲਬਧੀ ਨੂੰ ਉਨ੍ਹਾਂ ਦੀ ਮਿਹਨਤ, ਲਗਨ ਅਤੇ ਸਮਰਪਣ ਦਾ ਨਤੀਜਾ ਦੱਸਦਿਆਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਹ ਉਨ੍ਹਾਂ ਲਈ ਬੇਹੱਦ ਮਾਣ ਵਾਲਾ ਪਲ ਹੈ। ਡਾ. ਗਰਿਮਾ ਨੇ ਆਪਣੀ ਮਿਹਨਤ ਨਾਲ ਐੱਮ.ਡੀ. ਮੈਡੀਸਨ ਵਿਚ ਯੂਨੀਵਰਸਿਟੀ ਟਾਪਰ ਬਣ ਕੇ ਇਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਡਾ. ਗਰਿਮਾ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਹੀ ਆਪਣੀ ਐੱਮ.ਐੱਮ.ਬੀ. ਐੱਸ. ਦੀ ਡਿਗਰੀ ਹਾਸਲ ਕੀਤੀ ਸੀ ਤੇ ਆਪਣੀ ਐੱਮ.ਡੀ. ਮੈਡੀਸਨ ਦੀ ਡਿਗਰੀ ਵੀ ਇਸੇ ਕਾਲਜ ਤੋਂ ਹਾਸਲ ਕੀਤੀ ਹੈ। ਡਿਗਰੀ ਤੋਂ ਬਾਅਦ ਉਹ ਕਾਲਜ ਵਿਖੇ ਹੀ ਰੈਜ਼ੀਡੈਂਟ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੀ ਹੈ। ਡਾ. ਗਰਿਮਾ ਨੇ ਦੱਸਿਆ ਕਿ ਇਸ ਕਾਮਯਾਬੀ ਪਿੱਛੇ ਉਨ੍ਹਾਂ ਦੇ ਪਿਤਾ ਦੇ ਸੁਪਨਿਆਂ, ਪ੍ਰਾਰਥਨਾਵਾਂ ਅਤੇ ਪਰਿਵਾਰ ਦੇ ਪਿਆਰ ਤੇ ਅਸ਼ੀਰਵਾਦ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਡਾ. ਪ੍ਰਮੋਦ ਚੁੱਘ ਅਤੇ ਡਾ. ਰਜਨੀ ਚੁੱਘ ਨੇ ਕਿਹਾ ਕਿ ਡਾ. ਗਰਿਮਾ ਨੇ ਆਪਣੀ ਮਿਹਨਤ ਨਾਲ ਨਾ ਸਿਰਫ਼ ਪਰਿਵਾਰ ਦਾ ਮਾਣ ਵਧਾਇਆ ਹੈ, ਸਗੋਂ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਬਣੀ ਹੈ।
ਪਿਛਲੀ ਖ਼ਬਰ ਅੱਜ ਰੱਖੜਾ ਮਿੰਨੀ ਕਿਸਾਨ ਮੇਲੇ ’ਚ ਆਈ.ਸੀ.ਏ.ਆਰ. ਸੰਸਥਾਵਾਂ ਦੇ ਕਣਕ ਦੀਆਂ ਸਫ਼ਲ ਕਿਸਮਾਂ ਦੇ ਫਾਊਂਡੇਸ਼ਨ ਬੀਜ ਕਿਸਾਨਾਂ ਨੂ... ਅਗਲੀ ਖ਼ਬਰ ਬਾਬਾ ਫ਼ਰੀਦ ਤੇ ਇੰਦਰਜੀਤ ਸਿੰਘ ਖ਼ਾਲਸਾ ਯਾਦਗਰੀ ਐਵਾਰਡ ਅੱਜ ਦਿੱਤੇ ਜਾਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।