23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੱਜਣ ਕੁਮਾਰ ਰੋਲ ਮਾਡਲ ਨਹੀਂ, ਸਿੱਖ ਨਸਲਕੁਸ਼ੀ ਦਾ ਮੁੱਖ ਦੋਸ਼ੀ ਸੀ-ਚੰਨੀ

ਸੱਜਣ ਕੁਮਾਰ ਰੋਲ ਮਾਡਲ ਨਹੀਂ, ਸਿੱਖ ਨਸਲਕੁਸ਼ੀ ਦਾ ਮੁੱਖ ਦੋਸ਼ੀ ਸੀ-ਚੰਨੀ

ਅਜੀਤ ਡੈਸਕ 23-08-2026

ਪੰਜਾਬ ਸਰਕਾਰ ਨੇ ਗੁਦਾਮਾਂ ਵਿਚ ਅਨਾਜ ਭੰਡਾਰ ਕਰਨ ਲਈ ਕੋਈ ਢੁਕਵੇਂ ਪ੍ਰਬੰਧ ਨਹੀਂ ਕੀਤੇ-ਰੰਧਾਵਾ
ਲੁਧਿਆਣਾ, 22 ਅਗਸਤ (ਜਤਿੰਦਰ ਭੰਬੀ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਪੁੱਤਰ ਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਵਲੋਂ ਸੱਜਣ ਕੁਮਾਰ ਨੂੰ ਆਪਣਾ ਰੋਲ ਮਾਡਲ ਦੱਸਣ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਿਖੇਧੀ ਕਰਦਿਆਂ ਕਿਹਾ ਕਿ ਦਿੱਲੀ ਸਿੱਖ ਕਤਲੇਆਮ ਵਿਚ ਅਦਾਲਤ ਵਲੋਂ ਦੋ ਵਾਰ ਦੋਸ਼ੀ ਪਾਏ ਜਾਣ ਵਾਲੇ ਸੱਜਣ ਕੁਮਾਰ ਕਿਸੇ ਦੇ ਵੀ ਰੋਲ ਮਾਡਲ ਨਹੀਂ ਹੋ ਸਕਦੇ, ਕਿਉਂਕਿ ਸੱਜਣ ਕੁਮਾਰ ਸਿੱਖ ਨਸਲਕੁਸ਼ੀ ਦਾ ਮੁੱਖ ਦੋਸ਼ੀ ਸੀ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੇ ਮਾਨਵਤਾ ਨੂੰ ਤਾਂ ਸ਼ਰਮਸਾਰ ਕੀਤਾ ਹੀ ਹੈ ਅਤੇ ਉਹ ਇਨਸਾਨੀਅਤ ’ਤੇ ਵੀ ਇਕ ਵੱਡਾ ਧੱਬਾ ਸੀ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ’ਤੇ ਦੋਸ਼ ਲਗਾਉਂਦਿਆਂ ਆਖਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਰਕਾਰ ਵਲੋਂ ਅਨਾਜ ਭੰਡਾਰ ਕਰਨ ਲਈ ਗੁਦਾਮਾਂ ਵਿਚ ਕੋਈ ਵੀ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕੋਲੋਂ ਕਾਂਗਰਸ ਵਿਚ ਧੜੇਬੰਦੀ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵਿਚ ਕੋਈ ਮਤਭੇਦ ਨਹੀਂ, ਬਲਕਿ ਕਾਂਗਰਸ ਪਾਰਟੀ ਨਾਲ ਪੁਰੀ ਤਰ੍ਹਾਂ ਨਾਲ ਇਕਜੁੱਟ ਹੈ। ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਵੱਖ-ਵੱਖ ਵਰਗਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਅਸੀਂ ਇਕੱਠੇ ਖੜ੍ਹੇ ਹਾਂ ਤਾਂ ਧੜੇਬੰਦੀ ਕਿਸ ਗੱਲ ਦੀ ਰਹਿ ਗਈ
ਚੰਨੀ ਵਲੋਂ ਆਸ਼ੂ ਨਾਲ ਬੰਦ ਕਮਰਾ ਮੀਟਿੰਗ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਲੁਧਿਆਣਾ ਵਿਖੇ ਇਕ ਨਿੱਜੀ ਸਮਾਗਮ ਵਿਚ ਪਹੁੰਚੇ ਸਨ। ਸਮਾਗਮ ’ਚ ਹਾਜ਼ਰੀ ਲਗਵਾਉਣ ਉਪਰੰਤ ਇਹ ਦੋਵੇਂ ਆਗੂਆਂ ਨੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਗ੍ਰਹਿ ਵਿਖੇ ਬੰਦ ਕਮਰਾ ਮੀਟਿੰਗ ਕੀਤੀ ਗਈ, ਜੋ ਪੂਰਾ ਦਿਨ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ।

ਪਿਛਲੀ ਖ਼ਬਰ ਡੀ. ਸੀ. ਪੀ. ਜਸਕਰਨ ਸਿੰਘ ਤੇਜਾ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਹਾਈਵੇਅ ਦੀਆਂ ਐਂਬੂਲੈਂਸਾਂ ਹੁਣ ਚਲਦੇ-ਫਿਰਦੇ ਮਿੰਨੀ ‘ਆਈ.ਸੀ.ਯੂ.’ ਵੈਂਟੀਲੇਟਰ ਤੇ ਜੀਵਨ ਰੱਖਿਅਕ ਦਵਾਈਆਂ ਹੋਣਗੀਆਂ ਲਾਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।