20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਅਮਰੀਕਾ ’ਚ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਨਾਂਅ ‘ਗੁਰੂ ਤੇਗ ਬਹਾਦਰ ਮਾਰਗ’ ਰੱਖਿਆ

ਲੋਹੀਆਂ ਖਾਸ (ਜਲੰਧਰ), 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ)-ਅਮਰੀਕਾ ਦੇ ਮਿਸੀਸਿਪੀ ਸੂਬੇ ਵਿਚ ਵਸਦੇ ਸਿੱਖ ਭਾਈਚਾਰੇ ’ਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਮਿਸੀਸਿਪੀ ਸੂਬੇ ਵਲੋਂ ‘ਜੈਕਸਨ ਸ਼ਹਿਰ’ ਦੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਦਾ ਨਾਂਅ ਬਦਲ ਕੇ ‘ਗੁਰੂ ਤੇਗ਼ ਬਹਾਦਰ ਮਾਰਗ’ ਰੱਖ ਦਿੱਤਾ ਗਿਆ। ਇਸ ਇਤਿਹਾਸਕ ਪਲ ਦੀ ਖੁਸ਼ੀ ਵਿਚ ਇਕ ਉਚੇਚਾ ਸਮਾਗਮ ‘ਗੁਰੂ ਤੇਗ ਬਹਾਦਰ ਸਿੱਖ ਟੈਂਪਲ’ ਜੈਕਸਨ ਮਿਸੀਸਿਪੀ ਵਲੋਂ ਕਰਵਾਇਆ ਗਿਆ, ਜਿਸ ਵਿਚ ਮਿਸੀਸਿਪੀ ਦੀ ਰਾਜਨੀਤੀ, ਪ੍ਰਸ਼ਾਸਨ, ਪੁਲਿਸ, ਨਿਆਂ ਪ੍ਰਣਾਲੀ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 20-08-2026
ਲੋਹੀਆਂ ਖਾਸ (ਜਲੰਧਰ), 19 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ)-ਅਮਰੀਕਾ ਦੇ ਮਿਸੀਸਿਪੀ ਸੂਬੇ ਵਿਚ ਵਸਦੇ ਸਿੱਖ ਭਾਈਚਾਰੇ ’ਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ ਮਿਸੀਸਿਪੀ ਸੂਬੇ ਵਲੋਂ ‘ਜੈਕਸਨ ਸ਼ਹਿਰ’ ਦੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤੇ ਦਾ ਨਾਂਅ ਬਦਲ ਕੇ ‘ਗੁਰੂ ਤੇਗ਼ ਬਹਾਦਰ ਮਾਰਗ’ ਰੱਖ ਦਿੱਤਾ ਗਿਆ। ਇਸ ਇਤਿਹਾਸਕ ਪਲ ਦੀ ਖੁਸ਼ੀ ਵਿਚ ਇਕ ਉਚੇਚਾ ਸਮਾਗਮ ‘ਗੁਰੂ ਤੇਗ ਬਹਾਦਰ ਸਿੱਖ ਟੈਂਪਲ’ ਜੈਕਸਨ ਮਿਸੀਸਿਪੀ ਵਲੋਂ ਕਰਵਾਇਆ ਗਿਆ, ਜਿਸ ਵਿਚ ਮਿਸੀਸਿਪੀ ਦੀ ਰਾਜਨੀਤੀ, ਪ੍ਰਸ਼ਾਸਨ, ਪੁਲਿਸ, ਨਿਆਂ ਪ੍ਰਣਾਲੀ ਅਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸੜਕ ਦੇ ਨਾਂਮਕਰਨ ਦੇ ਰਸਮੀ ਉਦਘਾਟਨ ਮੌਕੇ ਮੇਅਰ ਅਸਟਿਨ, ਟਰਾਂਸਪੋਰਟ ਮੰਤਰੀ ਵਿਲੀ ਸਿੰਮਨ, ਸੁਰਿੰਦਰ ਸਿੰਘ ਖ਼ਾਲਸਾ, ਹਰਿੰਦਰ ਸਿੰਘ ਬੇਦੀ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ| ਇਸ ਕਾਰਜ ਨੂੰ ਸਫ਼ਲ ਬਣਾਉਣ ਵਿਚ ਸੁਰਿੰਦਰ ਸਿੰਘ ਖ਼ਾਲਸਾ, ਸਥਾਨਕ ਸੰਗਤਾਂ ਅਤੇ ਗੁਰੂ ਤੇਗ਼ ਬਹਾਦੁਰ ਸਿੱਖ ਟੈਂਪਲ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮਾਗਮ ਦੌਰਾਨ ਆਪਣੇ ਧੰਨਵਾਦੀ ਸ਼ਬਦ ਬੋਲਦਿਆਂ ਸਿੱਖ ਆਗੂ ਬਲਵਿੰਦਰ ਸਿੰਘ ਜਾਲਫ ਗਿੱਦੜ ਪਿੰਡੀ ਨੇ ਕਿਹਾ ਕਿ ਸਾਡੀ ਸਾਰੀ ਟੀਮ ਇਸ ਸ਼ਲਾਘਾਯੋਗ ਕਦਮ ਲਈ ਸਿਟੀ ਕੌਂਸਲ ਦਾ ਧੰਨਵਾਦ ਕਰਦੀ ਹੈ ਅਤੇ ਅਮਰੀਕਾ ਦੀ ਧਰਤੀ ’ਤੇ ਗੁਰੂ ਸਾਹਿਬ ਦੇ ਨਾਮ ’ਤੇ ਸੜਕ ਦਾ ਨਾਂਅ ਰੱਖਣਾ ਉਨ੍ਹਾਂ ਦੇ ਸਰਬ-ਸਾਂਝੇ ਸੰਦੇਸ਼ ਨੂੰ ਨਵੀਂ ਪੀੜ੍ਹੀ ਅਤੇ ਵਿਸ਼ਵ ਭਾਈਚਾਰੇ ਤੱਕ ਪਹੁੰਚਾਉਣ ਦਾ ਇਕ ਵੱਡਾ ਉਪਰਾਲਾ ਹੈ, ਜਿਸ ਨੂੰ ਸਿੱਖ ਭਾਈਚਾਰਾ ਹਮੇਸ਼ਾ ਯਾਦ ਰੱਖੇਗਾ।
ਪਿਛਲੀ ਖ਼ਬਰ ਹਰਿਆਣਾ ’ਚ ਭਾਜਪਾ ਦੀ ਸਰਕਾਰ ਬਣਾਉਣ ’ਚ ਸਫ਼ਲ ਰਹਿਣ ਤੋਂ ਬਾਅਦ ਹੁਣ ਪੂਨੀਆ ਦਾ ਪੰਜਾਬ ’ਚ ਇਮਤਿਹਾਨ 2027 ਦੀਆਂ ਵਿਧਾਨ... ਅਗਲੀ ਖ਼ਬਰ ਵਿਜੀਲੈਂਸ ਰਿਸ਼ਵਤਖੋਰੀ ਮਾਮਲੇ ਵਿਚ ਰੀਡਰ ਓ.ਪੀ. ਰਾਣਾ ਦੀ ਜ਼ਮਾਨਤ ਅਰਜ਼ੀ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।