20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਵਿਜੀਲੈਂਸ ਰਿਸ਼ਵਤਖੋਰੀ ਮਾਮਲੇ ਵਿਚ ਰੀਡਰ ਓ.ਪੀ. ਰਾਣਾ ਦੀ ਜ਼ਮਾਨਤ ਅਰਜ਼ੀ ਰੱਦ

ਚੰਡੀਗੜ੍ਹ, 19 ਅਗਸਤ (ਕਪਿਲ ਵਧਵਾ)-ਰਾਜ ਕਰ ਅਧਿਕਾਰੀ ਅਮਿਤ ਕੁਮਾਰ ਤੋਂ 13 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਨਾਮਜ਼ਦ ਅਤੇ 1 ਜੂਨ ਤੋਂ ਹਿਰਾਸਤ ਅਧੀਨ ਡੀ. ਜੀ.

ਅਜੀਤ ਡੈਸਕ 20-08-2026
ਚੰਡੀਗੜ੍ਹ, 19 ਅਗਸਤ (ਕਪਿਲ ਵਧਵਾ)-ਰਾਜ ਕਰ ਅਧਿਕਾਰੀ ਅਮਿਤ ਕੁਮਾਰ ਤੋਂ 13 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਨਾਮਜ਼ਦ ਅਤੇ 1 ਜੂਨ ਤੋਂ ਹਿਰਾਸਤ ਅਧੀਨ ਡੀ.ਜੀ.ਪੀ. ਵਿਜੀਲੈਂਸ ਦੇ ਰੀਡਰ ਰਹਿ ਚੁੱਕੇ ਇੰਸਪੈਕਟਰ ਓਮ ਪ੍ਰਕਾਸ਼ ਸਿੰਘ ਉਰਫ ਓ.ਪੀ. ਰਾਣਾ ਦੀ ਨਿਯਮਤ ਜ਼ਮਾਨਤ ਅਰਜ਼ੀ ਨੂੰ ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਅਦਾਲਤ ਨੇ ਰੱਦ ਕਰ ਦਿੱਤਾ।ਅਦਾਲਤ ਵਿਚ ਆਤਮ ਸਮਰਪਣ ਕਰਨ ਉਪਰੰਤ ਕਰੀਬ 73 ਦਿਨਾਂ ਤੋਂ ਹਿਰਾਸਤ ਅਧੀਨ ਚੱਲ ਰਹੇ ਓ.ਪੀ. ਰਾਣਾ ਖ਼ਿਲਾਫ਼ ਸੀ.ਬੀ.ਆਈ. ਚੰਡੀਗੜ੍ਹ ਵਲੋਂ ਬੀ.ਐਨ.ਐਸ. ਦੀਆਂ ਧਾਰਾਵਾਂ 238, 61(2) ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀਆਂ ਧਾਰਾਵਾਂ 7 ਤੇ 7(ਏ) ਤਹਿਤ ਥਾਣਾ ਏ.ਸੀ.ਬੀ. ਵਿਖੇ 11 ਮਈ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਵਿਚੋਲੇ ਦੀ ਭੂਮਿਕਾ ਨਿਭਾਉਣ ਦੇ ਦੋਸ਼ ਹੇਠ ਠੇਕੇਦਾਰ ਪਿਓ-ਪੁੱਤ ਵਿਕਾਸ ਉਰਫ ਵਿੱਕੀ ਗੋਇਲ ਤੇ ਰਾਘਵ ਗੋਇਲ ਅਤੇ ਉਨ੍ਹਾਂ ਦੇ ਡਰਾਈਵਰ ਅੰਕਿਤ ਵਧਵਾ ਸਮੇਤ ਇਕ ਹੋਰ ਮੁਲਜ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਿਛਲੀ ਖ਼ਬਰ ਅਮਰੀਕਾ ’ਚ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਨਾਂਅ ‘ਗੁਰੂ ਤੇਗ ਬਹਾਦਰ ਮਾਰਗ’ ਰੱਖਿਆ ਅਗਲੀ ਖ਼ਬਰ ਈ.ਡੀ. ਵਲੋਂ ਆਜ਼ਮ ਖਾਨ ਦੇ ਟਰੱਸਟ ਅਤੇ ਯੂਨੀਵਰਸਿਟੀ ’ਤੇ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।