20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਚਾਰੇ ਯੂਨਿਟ ਬੰਦ ਪਾਵਰਕਾਮ ’ਤੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਪਈ ਭਾਰੀ

ਲਹਿਰਾ ਮੁਹੱਬਤ, 19 ਅਗਸਤ (ਸੁਖਪਾਲ ਸਿੰਘ ਸੁੱਖੀ)-ਪਾਵਰਕਾਮ ਵਿਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ 1800 ਤੋਂ ਵੱਧ ਆਊਟਸੋਰਸ ਠੇਕਾ ਮੁਲਾਜ਼ਮ 20 ਤੋਂ 25 ਦਿਨਾਂ ਤੋਂ ਮੁਕੰਮਲ ਕੰਮਾਂ ਦਾ ਬਾਈਕਾਟ ਕਰਕੇ ਹੜ੍ਹਤਾਲ ’ਤੇ ਚਲੇ ਜਾਣ ਨਾਲ ਅੱਜ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਚਾਰੇ ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ। ਜਾਣਕਾਰੀ ਅਨੁਸਾਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਜੋ 920 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ, ਜਿਸ ਦੇ ਸਟੇਜ 1 ਦੇ ਇਕ ਨੰਬਰ ਯੂਨਿਟ ਉਤਪਾਦਨ ਸਮਰੱਥਾ 210 ਮੈਗਾਵਾਟ ਕਈ ਦਿਨਾਂ ਤੋਂ ਬੰਦ ਸੀ ਅਤੇ ਸਟੇਜ ਦੋ ਦੇ 250 ਮੈਗਾਵਾਟ ਦਾ ਯੂਨਿਟ ਨੰਬਰ 4 ਵੀ ਕਿਸੇ ਤਕਨੀਕੀ ਖ਼ਰਾਬੀ ਕਾਰਨ ਪਹਿਲਾਂ ਹੀ ਬੰਦ ਸੀ, ਜੋ ਠੇਕਾ ਮੁਲਾਜ਼ਮਾਂ ਦੀ ਘਾਟ ਕਾਰਨ ਚਲਾਏ ਨਹੀਂ ਜਾ ਸਕੇ।

ਅਜੀਤ ਡੈਸਕ 20-08-2026
ਲਹਿਰਾ ਮੁਹੱਬਤ, 19 ਅਗਸਤ (ਸੁਖਪਾਲ ਸਿੰਘ ਸੁੱਖੀ)-ਪਾਵਰਕਾਮ ਵਿਚ ਪੱਕੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ 1800 ਤੋਂ ਵੱਧ ਆਊਟਸੋਰਸ ਠੇਕਾ ਮੁਲਾਜ਼ਮ 20 ਤੋਂ 25 ਦਿਨਾਂ ਤੋਂ ਮੁਕੰਮਲ ਕੰਮਾਂ ਦਾ ਬਾਈਕਾਟ ਕਰਕੇ ਹੜ੍ਹਤਾਲ ’ਤੇ ਚਲੇ ਜਾਣ ਨਾਲ ਅੱਜ ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੇ ਚਾਰੇ ਯੂਨਿਟਾਂ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ। ਜਾਣਕਾਰੀ ਅਨੁਸਾਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਜੋ 920 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ, ਜਿਸ ਦੇ ਸਟੇਜ 1 ਦੇ ਇਕ ਨੰਬਰ ਯੂਨਿਟ ਉਤਪਾਦਨ ਸਮਰੱਥਾ 210 ਮੈਗਾਵਾਟ ਕਈ ਦਿਨਾਂ ਤੋਂ ਬੰਦ ਸੀ ਅਤੇ ਸਟੇਜ ਦੋ ਦੇ 250 ਮੈਗਾਵਾਟ ਦਾ ਯੂਨਿਟ ਨੰਬਰ 4 ਵੀ ਕਿਸੇ ਤਕਨੀਕੀ ਖ਼ਰਾਬੀ ਕਾਰਨ ਪਹਿਲਾਂ ਹੀ ਬੰਦ ਸੀ, ਜੋ ਠੇਕਾ ਮੁਲਾਜ਼ਮਾਂ ਦੀ ਘਾਟ ਕਾਰਨ ਚਲਾਏ ਨਹੀਂ ਜਾ ਸਕੇ। ਪਿਛਲੇ ਦਿਨੀਂ ਠੇਕਾ ਮੁਲਾਜ਼ਮਾਂ ਦੀ ਘਾਟ ਕਾਰਨ ਕੋਲਾ ਸਪਲਾਈ ਬੈਲਟਾਂ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ 250 ਮੈਗਾਵਾਟ ਦਾ ਯੂਨਿਟ ਨੰਬਰ 3 ਵੀ ਬੰਦ ਹੋ ਗਿਆ। ਅੱਜ ਸ਼ਾਮ ਨੂੰ ਤਿੰਨ ਯੂਨਿਟਾਂ ਦੇ ਬੰਦ ਹੋਣ ਮਗਰੋਂ ਚੱਲਦਾ ਲਹਿਰਾ ਮੁਹੱਬਤ ਦਾ ਇਕ ਯੂਨਿਟ ਵੀ ਕਿਸੇ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ। ਹੁਣ ਲਹਿਰਾ ਮੁਹੱਬਤ ਥਰਮਲ ਪਲਾਂਟ ਤੇ 4 ਯੂਨਿਟਾਂ ਦਾ ਬਿਜਲੀ ਉਤਪਾਦਨ ਬਿਲਕੁੱਲ ਠੱਪ ਹੋ ਗਿਆ ਹੈ ਅਤੇ ਸੂਬੇ ਦੇ ਤਿੰਨ ਸਰਕਾਰੀ ਤਾਪ ਬਿਜਲੀ ਘਰਾਂ ਦੇ 10 ’ਚੋਂ ਚਾਰ ਯੂਨਿਟ ਹੀ ਬਿਜਲੀ ਉਤਪਾਦਨ ਆਪਣੀ ਉਤਪਾਦਨ ਸਮਰੱਥਾ ਤੋਂ ਘੱਟ ਕੇ ਬਿਜਲੀ ਪੈਦਾਵਾਰ ਕਰ ਰਹੇ ਹਨ।
ਪਿਛਲੀ ਖ਼ਬਰ ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਲਿਜਾਣ ਵਾਲੇ 3 ਨਾਮਜ਼ਦ ਅਗਲੀ ਖ਼ਬਰ ਸਾਲੇ ਵਲੋਂ ਜੀਜੇ ਦਾ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।