28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਐਨ.ਡੀ.ਏ. ’ਚ ਪਹਿਲੀ ਵਾਰ ਦੋ ਮਹਿਲਾ ਕੈਡਿਟਾਂ ਵਲੋਂ ਆਪਣੇ ਆਪਣੇ ਵਿਸ਼ਾ ਖੇਤਰਾਂ ’ਚ ਸਿਖ਼ਰਲਾ ਸਥਾਨ ਹਾਸਿਲ

ਪੁਣੇ, 28 ਨਵੰਬਰ (ਏਜੰਸੀ)-ਨੈਸ਼ਨਲ ਡਿਫੈਂਸ ਅਕੈਡਮੀ (ਐਨ. ਡੀ.

ਅਜੀਤ ਡੈਸਕ 29-11-2026
ਪੁਣੇ, 28 ਨਵੰਬਰ (ਏਜੰਸੀ)-ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ’ਚ ਪਹਿਲੀ ਵਾਰ ਦੋ ਮਹਿਲਾ ਕੈਡਿਟਾਂ ਨੇ ਆਪਣੇ-ਆਪਣੇ ਵਿਸ਼ਾ-ਖੇਤਰਾਂ ’ਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਹੈ। ਪੁਣੇ ਸਥਿਤ ਇਸ ਪ੍ਰਮੁੱਖ ਰੱਖਿਆ ਸੰਸਥਾ ਨੇ ਇਕ ਬਿਆਨ ’ਚ ਦੱਸਿਆ ਕਿ ਕੈਡਿਟ ਗਾਰਗੀ ਪਾਲੀਵਾਲ ਅਤੇ ਕੈਡਿਟ ਦਿਵਿਆ ਗੋਦਾਰਾ ਨੇ ਕ੍ਰਮਵਾਰ ਕੰਪਿਊਟਰ ਸਾਇੰਸ ਅਤੇ ਆਰਟਸ (ਕਲਾ) ਵਿਸ਼ਾ-ਖੇਤਰਾਂ ’ਚ ਪਹਿਲਾ ਸਥਾਨ ਹਾਸਿਲ ਕੀਤਾ। ਉਨ੍ਹਾਂ ਨੂੰ ਕ੍ਰਮਵਾਰ ‘ਚੀਫ਼ ਆਫ਼ ਦ ਨੇਵਲ ਸਟਾਫ਼ ਟਰਾਫੀ’ ਤੇ ‘ਕਮਾਂਡੈਂਟ ਸਿਲਵਰ ਮੈਡਲ’, ਅਤੇ ‘ਚੀਫ਼ ਆਫ਼ ਦ ਏਅਰ ਸਟਾਫ਼ ਟਰਾਫੀ’ ਤੇ ‘ਕਮਾਂਡੈਂਟ ਸਿਲਵਰ ਮੈਡਲ’ ਪ੍ਰਦਾਨ ਕੀਤਾ ਜਾਵੇਗਾ। ਪਾਲੀਵਾਲ ਅਤੇ ਗੋਦਾਰਾ ਨੇ ਇਹ ਉਪਲਬਧੀ ਉਸ ਸਮੇਂ ਹਾਸਲ ਕੀਤੀ ਜਦੋਂ ਅਕੈਡਮੀ ਨੇ 2022 ਵਿਚ ਪਹਿਲੀ ਵਾਰ ਮਹਿਲਾ ਕੈਡਿਟਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ ਸਨ। ਕੈਡਿਟ ਆਯੁਸ਼ ਕੁਮਾਰ ਨੇ ਸਾਇੰਸ ਵਿਸ਼ਾ-ਖੇਤਰ ’ਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਅਤੇ ਉਸ ਨੂੰ ‘ਚੀਫ਼ ਆਫ਼ ਦ ਆਰਮੀ ਸਟਾਫ਼ ਟਰਾਫੀ’ ਅਤੇ ‘ਕਮਾਂਡੈਂਟ ਸਿਲਵਰ ਮੈਡਲ’ ਦਿੱਤਾ ਜਾਵੇਗਾ। ਬੀ.ਟੈਕ ਵਿਸ਼ਾ-ਖੇਤਰ ਵਿਚ ਕੈਡਿਟ ਪ੍ਰਸ਼ਾਂਤ ਕੁਮਾਰ ਨੇ ਮੈਰਿਟ ਸੂਚੀ ( I - VI ਟਰਮ) ਵਿਚ ਪਹਿਲਾ ਸਥਾਨ ਹਾਸਲ ਕੀਤਾ। ਕੁੱਲ 365 ਕੈਡਿਟਾਂ ਨੇ ਗ੍ਰੈਜੂਏਸ਼ਨ ਪੂਰੀ ਕੀਤੀ, ਜਿਨ੍ਹਾਂ ’ਚ ਦੋਸਤਾਨਾ ਵਿਦੇਸ਼ੀ ਦੇਸ਼ਾਂ ਦੇ 12 ਕੈਡਿਟ ਵੀ ਸ਼ਾਮਿਲ ਸਨ।
ਪਿਛਲੀ ਖ਼ਬਰ ਲੋਕ ਸਭਾ ’ਚ 97 ਸੰਸਦ ਮੈਂਬਰਾਂ ਦੀਆਂ ਸੀਟਾਂ ਬਦਲੀਆਂ ਡੀ.ਐਮ.ਕੇ. ਤੇ ਐਨ.ਸੀ.ਪੀ. (ਐੱਸ.ਪੀ.) ਦੇ ਮੈਂਬਰਾਂ ਨੂੰ ਮਿਲੀਆਂ... ਅਗਲੀ ਖ਼ਬਰ ਕਾਰਕੁਨਾਂ ਤੇ ਸਾਬਕਾ ਅਫਸਰਸ਼ਾਹਾਂ ਵਲੋਂ ਕੇਂਦਰ ਨੂੰ ਹੱਦਬੰਦੀ ਬਿੱਲਾਂ ਨੂੰ ਮੁਲਤਵੀ ਕਰਨ ਦੀ ਅਪੀਲ ਜਨਤਕ ਸਲਾਹ-ਮਸ਼ਵਰੇ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।