20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭੀਖ ਮੰਗਣ ਦੇ ਦੋਸ਼ਾਂ ’ਚ ਵੱਖ-ਵੱਖ ਦੇਸ਼ਾਂ ਨੇ 950 ਪਾਕਿਸਤਾਨੀਆਂ ਨੂੰ ਦਿੱਤਾ ਦੇਸ਼ ਨਿਕਾਲਾ

ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)-ਭੀਖ ਮੰਗਣ ਦੇ ਦੋਸ਼ਾਂ ’ਚ ਵੱਖ-ਵੱਖ ਦੇਸ਼ਾਂ ਨੇ ਪਿਛਲੇ 4-5 ਮਹੀਨਿਆਂ ‘ਚ 950 ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਲੰਘੇ ਦਿਨ ਵੀ ਭੀਖ ਮੰਗਣ ਲਈ ਵਿਦੇਸ਼ ਯਾਤਰਾ ‘ਤੇ ਜਾਣ ਵਾਲੇ 49 ਸ਼ੱਕੀ ਯਾਤਰੀਆਂ ਨੂੰ ਪਾਕਿਸਤਾਨੀ ਹਵਾਈ ਅਮਲੇ ਵਲੋਂ ਕਰਾਚੀ ਹਵਾਈ ਅੱਡੇ ’ਤੇ ਉਤਾਰਿਆ ਗਿਆ।

ਅਜੀਤ ਡੈਸਕ 20-08-2026
ਅੰਮ੍ਰਿਤਸਰ, 19 ਅਗਸਤ (ਸੁਰਿੰਦਰ ਕੋਛੜ)-ਭੀਖ ਮੰਗਣ ਦੇ ਦੋਸ਼ਾਂ ’ਚ ਵੱਖ-ਵੱਖ ਦੇਸ਼ਾਂ ਨੇ ਪਿਛਲੇ 4-5 ਮਹੀਨਿਆਂ ‘ਚ 950 ਪਾਕਿਸਤਾਨੀਆਂ ਨੂੰ ਦੇਸ਼ ਨਿਕਾਲਾ ਦਿੱਤਾ ਹੈ। ਲੰਘੇ ਦਿਨ ਵੀ ਭੀਖ ਮੰਗਣ ਲਈ ਵਿਦੇਸ਼ ਯਾਤਰਾ ‘ਤੇ ਜਾਣ ਵਾਲੇ 49 ਸ਼ੱਕੀ ਯਾਤਰੀਆਂ ਨੂੰ ਪਾਕਿਸਤਾਨੀ ਹਵਾਈ ਅਮਲੇ ਵਲੋਂ ਕਰਾਚੀ ਹਵਾਈ ਅੱਡੇ ’ਤੇ ਉਤਾਰਿਆ ਗਿਆ। ਅੰਕੜਿਆਂ ਅਨੁਸਾਰ ਸਾਊਦੀ ਅਰਬ ’ਚ ਸਭ ਤੋਂ ਵੱਧ ਦੇਸ਼ ਨਿਕਾਲੇ ਕੀਤੇ ਗਏ। ਉਥੋਂ 897 ਪਾਕਿਸਤਾਨੀਆਂ ਨੂੰ ਭੀਖ ਮੰਗਣ ਦੇ ਦੋਸ਼ਾਂ ’ਚ ਵਾਪਸ ਭੇਜਿਆ ਗਿਆ। ਅੰਕੜੇ ਦਰਸਾਉਂਦੇ ਹਨ ਕਿ 22 ਪਾਕਿਸਤਾਨੀਆਂ ਨੂੰ ਯੂ. ਏ. ਈ. ਤੋਂ, ਜਦੋਂਕਿ 11-11 ਨੂੰ ਇਰਾਕ ਅਤੇ ਓਮਾਨ ਤੋਂ ਕੱਢਿਆ ਗਿਆ। ਹੋਰ ਪੰਜ ਨੂੰ ਕਤਰ ਤੋਂ ਕੱਢਿਆ ਗਿਆ ਅਤੇ ਇਕ-ਇਕ ਨੂੰ ਬਹਿਰੀਨ ਅਤੇ ਮਲੇਸ਼ੀਆ ਤੋਂ ਵਾਪਸ ਪਾਕਿ ਭੇਜਿਆ ਗਿਆ। ਦੇਸ਼ ਨਿਕਾਲੇ ਦੇ ਮਾਮਲਿਆਂ ‘ਚ ਦੋ ਪਾਕਿ ਨਾਗਰਿਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜਾਣਕਾਰੀ ਅਨੁਸਾਰ ਬੀਤੇ 48 ਘੰਟਿਆਂ ’ਚ 21 ਪਾਕਿਸਤਾਨੀ ਯਾਤਰੀਆਂ ਨੂੰ ਬਹਿਰੀਨ, ਯੂ. ਏ. ਈ., ਕਤਰ, ਸਾਊਦੀ ਅਰਬ, ਤੁਰਕੀ, ਓਮਾਨ, ਮਲੇਸ਼ੀਆ, ਅਜ਼ਰਬਾਈਜਾਨ, ਉਜ਼ਬੇਕਿਸਤਾਨ ਅਤੇ ਇੰਡੋਨੇਸ਼ੀਆ ਸਮੇਤ ਕਈ ਦੇਸ਼ਾਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਵਲੋਂ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੱਤਾ ਗਿਆ। ਹਵਾਈ ਅਮਲੇ ਨੂੰ ਸ਼ੱਕ ਸੀ ਕਿ ਉਕਤ ਪਾਕਿਸਤਾਨੀ ਭੀਖ ਮੰਗਣ ਲਈ ਉਨ੍ਹਾਂ ਦੇਸ਼ਾਂ ‘ਚ ਦਾਖਲ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਵਾਪਸ ਭੇਜੇ ਗਏ ਉਕਤ ਪਾਕਿਸਤਾਨੀਆਂ ‘ਚ ਬਹਿਰੀਨ ਤੋਂ 7, ਯੂ. ਏ. ਈ., ਕਤਰ ਅਤੇ ਸਾਊਦੀ ਅਰਬ ਤੋਂ 5-5, ਓਮਾਨ ਤੋਂ 4, ਮਲੇਸ਼ੀਆ ਤੋਂ 3 ਅਤੇ ਅਜ਼ਰਬਾਈਜਾਨ, ਉਜ਼ਬੇਕਿਸਤਾਨ ਅਤੇ ਇੰਡੋਨੇਸ਼ੀਆ ਤੋਂ ਇਕ-ਇਕ ਯਾਤਰੀ ਸ਼ਾਮਿਲ ਹੈ।
ਪਿਛਲੀ ਖ਼ਬਰ ਜ਼ਬਰ ਜਨਾਹ ਤੋਂ ਪੀੜਤ ਤਿੰਨ ਲੜਕੀਆਂ ਇਨਸਾਫ਼ ਨਾ ਮਿਲਣ ਕਾਰਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਾਣੀ ਦੀ ਟੈਂਕੀ... ਅਗਲੀ ਖ਼ਬਰ ਪੰਜਾਬ ’ਚ ਦੁਧਾਰੂ ਪਸ਼ੂਆਂ ਦੀ ਘਟ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਨਕਲੀ ਦੁੱਧ ਤੇ ਦੁੱਧ ਤੋਂ ਬਣੇ ਖਾਧ ਪਦਾਰਥਾਂ ਦੀ ਸਪਲਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।