13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਨਸ਼ੇ ਦੇ ਆਦੀ ਵਿਅਕਤੀ ਵਲੋਂ ਪੈਸੇ ਨਾ ਦੇਣ ’ਤੇ ਪਤਨੀ ਤੇ ਪਿਤਾ ਦੀ ਬੇਰਹਿਮੀ ਨਾਲ ਹੱਤਿਆ

ਜਲੰਧਰ, 12 ਅਗਸਤ (ਜਤਿੰਦਰ ਪੰਮੀ)-ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ-7 ਵਿਚ ਬੁੱਧਵਾਰ ਨੂੰ ਨਸ਼ੇ ਦੇ ਆਦੀ ਇਕ ਵਿਅਕਤੀ ਨੇ ਨਸ਼ਾ ਕਰਨ ਲਈ ਪੈਸੇ ਨਾ ਦੇਣ ’ਤੇ ਪਹਿਲਾਂ ਪਤਨੀ ਅਤੇ ਫਿਰ ਆਪਣੇ ਪਿਤਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਅਯੁੱਧਿਆ ਪ੍ਰਸ਼ਾਨ (65) ਅਤੇ ਸਵਿਤਾ (36), ਜਦੋਂਕਿ ਮੁਲਜ਼ਮ ਦੀ ਪਛਾਣ ਹੀਰਾ ਲਾਲ (43) ਵਜੋਂ ਹੋਈ ਹੈ।

ਹੀਰਾ ਲਾਲ, ਅਯੁੱਧਿਆ ਪ੍ਰਸ਼ਾਦ, ਸਵਿਤਾ 13-08-2026
ਜਲੰਧਰ, 12 ਅਗਸਤ (ਜਤਿੰਦਰ ਪੰਮੀ)-ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ-7 ਵਿਚ ਬੁੱਧਵਾਰ ਨੂੰ ਨਸ਼ੇ ਦੇ ਆਦੀ ਇਕ ਵਿਅਕਤੀ ਨੇ ਨਸ਼ਾ ਕਰਨ ਲਈ ਪੈਸੇ ਨਾ ਦੇਣ ’ਤੇ ਪਹਿਲਾਂ ਪਤਨੀ ਅਤੇ ਫਿਰ ਆਪਣੇ ਪਿਤਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਅਯੁੱਧਿਆ ਪ੍ਰਸ਼ਾਨ (65) ਅਤੇ ਸਵਿਤਾ (36), ਜਦੋਂਕਿ ਮੁਲਜ਼ਮ ਦੀ ਪਛਾਣ ਹੀਰਾ ਲਾਲ (43) ਵਜੋਂ ਹੋਈ ਹੈ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੇ ਚਾਰੇ ਬੱਚੇ ਦੁਪਹਿਰ ਵੇਲੇ ਸਕੂਲੋਂ ਘਰ ਪੁੱਜੇ ਤਾਂ ਉਨ੍ਹਾਂ ਨੇ ਆਪਣੀ ਮਾਂ ਤੇ ਦਾਦੇ ਦੀਆਂ ਖ਼ੂਨ ਨਾਲ ਲਥ-ਪੱਥ ਲਾਸ਼ਾਂ ਪਈਆਂ ਦੇਖੀਆਂ। ਬੱਚਿਆਂ ਨੇ ਆਂਢ-ਗੁਆਂਢ ਨੂੰ ਘਟਨਾ ਬਾਰੇ ਦੱਸਿਆ ਤਾਂ ਮੁਹੱਲਾ ਵਾਸੀ ਇਕੱਠੇ ਹੋ ਗਏ। ਇਸੇ ਦੌਰਾਨ ਮੁਹੱਲਾ ਪ੍ਰਧਾਨ, ਜੋ ਕਿ ਉਥੇ ਹੀ ਕਰਿਆਨੇ ਦੀ ਦੁਕਾਨ ਕਰਦਾ ਹੈ, ਤੁਰੰਤ ਮੌਕੇ ’ਤੇ ਪੁੱਜਾ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਥਾਣਾ ਭਾਰਗੋ ਕੈਂਪ ਦੇ ਮੁਖੀ ਸਤਪਾਲ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਉੱਚ ਅਧਿਕਾਰੀਆਂ ਨੂੰ ਇਸ ਦੋਹਰੇ ਹੱਤਿਆਕਾਂਡ ਬਾਰੇ ਸੂਚਿਤ ਕੀਤਾ। ਘਟਨਾ ਬਾਰੇ ਸੂਚਨਾ ਮਿਲਣ ’ਤੇ ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਤੇ ਏ. ਡੀ. ਸੀ. ਪੀ.-2 ਰਾਕੇਸ਼ ਯਾਦਵ ਵੀ ਮੌਕੇ ’ਤੇ ਪੁੱਜੇ। ਅਧਿਕਾਰੀਆਂ ਨੇ ਫੋਰੈਂਸਿਕ ਟੀਮਾਂ ਨੂੰ ਤੁਰੰਤ ਬੁਲਾਇਆ, ਜਿਨ੍ਹਾਂ ਨੇ ਘਰ ਅੰਦਰ ਵਾਪਰੇ ਹੱਤਿਆਕਾਂਡ ਦੀ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਣਕਾਰੀ ਮੁਤਾਬਕ ਹੱਤਿਆ ਦਾ ਕਾਰਨ ਨਸ਼ਾ ਕਰਨ ਲਈ ਪੈਸੇ ਨਾ ਦੇਣਾ ਹੈ ਅਤੇ ਇਸ ਗੱਲ ਨੂੰ ਲੈ ਕੇ ਹੀਰਾ ਲਾਲ ਨੇ ਪਹਿਲਾਂ ਘਰ ਵਿਚ ਪਈ ਕਿਸੇ ਚੀਜ਼ ਨਾਲ ਆਪਣੀ ਪਤਨੀ ਸਵਿਤਾ ਨੂੰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਨੂੰ ਛੁਡਾਉਣ ਦਾ ਯਤਨ ਕਰਨ ’ਤੇ ਆਪਣੇ ਪਿਤਾ ਅਯੁੱਧਿਆ ਪ੍ਰਸ਼ਾਦ ਨੂੰ ਵੀ ਲਹੂ-ਲੁਹਾਨ ਕਰਕੇ ਮਾਰ ਦਿੱਤਾ ਤੇ ਫਰਾਰ ਹੋ ਗਿਆ। ਘਟਨਾ ਮੌਕੇ ਹੀਰਾ ਲਾਲ ਦੀ ਮਾਤਾ ਘਰ ਦੀ ਉਪਰਲੀ ਮੰਜ਼ਿਲ ’ਤੇ ਸਥਿਤ ਕਮਰੇ ਵਿਚ ਸੀ ਪਰ ਉਹ ਸਰੀਰਕ ਤੇ ਮਾਨਸਿਕ ਤੌਰ ’ਤੇ ਬਿਮਾਰ ਹੋਣ ਕਾਰਨ ਉਸ ਨੂੰ ਘਟਨਾ ਬਾਰੇ ਪਤਾ ਨਹੀਂ ਲੱਗਾ। ਏ. ਡੀ. ਸੀ. ਪੀ.-2 ਰਾਕੇਸ਼ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੋਵਾਂ ਦੀ ਹੱਤਿਆ ਦਾ ਕਰਨ ਨਸ਼ੇ ਲਈ ਪੈਸੇ ਨਾ ਦੇਣਾ ਲੱਗ ਰਿਹਾ ਹੈ। ਏ. ਡੀ. ਸੀ. ਪੀ. ਯਾਦਵ ਨੇ ਕਿਹਾ ਕਿ ਘਟਨਾ ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਘਰ ਵਿੱਚ ਲੱਗੇ ਅਤੇ ਆਂ ਢ-ਗੁਆਂਢ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖੀ ਜਾਵੇਗੀ।ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਮ੍ਰਿਤਕ ਅਯੁੱਧਿਆ ਪ੍ਰਸ਼ਾਦ ਦੇ ਭਰਾ ਲਲਨ ਪ੍ਰਸ਼ਾਦ ਦੇ ਬਿਆਨਾਂ ’ ਤੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ 3 ਭੈਣਾਂ ਦੇ ਇਕਲੌਤੇ ਨਾਬਾਲਗ ਭਰਾ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਅਗਲੀ ਖ਼ਬਰ ਪੰਜਾਬ ਵਿਚ ਲੱਗਣਗੀਆਂ 3 ਲੱਖ ਸੋਲਰ ਲਾਈਟਾਂ-ਅਮਨ ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।