26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਖੇਤੀਬਾੜੀ ਸਪਲਾਈ ’ਚ ਲੱਗੇ ਕੱਟਾਂ ਵਾਲੀ ਬਿਜਲੀ ਦੀ ਭਰਪਾਈ ਕੀਤੀ ਜਾਵੇਗੀ-ਡਾ. ਬਸੰਤ ਗਰਗ

ਅਜੀਤ ਡੈਸਕ 02-07-2026
ਪਟਿਆਲਾ, 1 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਦੇ ਸੀ.ਐਮ.ਡੀ ਕਮ ਚੇਅਰਮੈਨ ਡਾ. ਬਸੰਤ ਗਰਗ ਨੇ ਸਾਫ ਕੀਤਾ ਕਿ ਪਿਛਲੇ ਦਿਨੀਂ ਥਰਮਲ ਪਲਾਂਟਾਂ ਦੇ ਯੂਨਿਟਾਂ ਵਿਚ ਆਈ ਸਮੱਸਿਆ ਕਾਰਨ ਸੂਬੇ ਦੇ ਕਈ ਖੇਤਰਾਂ ਵਿਚ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ 8 ਘੰਟੇ ਨਹੀਂ ਮਿਲੀ, ਜਿਸ ਨੂੰ ਹੁਣ ਰੋਜ਼ਾਨਾ ਕੁਝ ਕਿਸਾਨਾਂ ਦੀ ਰਹਿੰਦੀ ਬਿਜਲੀ ਦੀ ਭਰਪਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਲੰਘੇ ਦਿਨੀਂ ਤੇਜ਼ ਗਰਮੀ ਅਤੇ ਵਧੇ ਤਾਪਮਾਨ ਕਾਰਨ ਸੂਬੇ ਭਰ ਵਿਚ ਜਿਥੇ ਬਿਜਲੀ ਦੀ ਮੰਗ ਵਿਚ ਇਕਦਮ ਵਾਧਾ ਹੋਇਆ ਹੈ, ਉਥੇ ਹੀ ਦੋ ਥਰਮਲ ਪਲਾਂਟਾਂ ਦੇ ਯੂਨਿਟਾਂ ਵਿਚ ਤਕਨੀਕੀ ਖਰਾਬੀ ਆ ਗਈ ਸੀ। ਉਪਰੰਤ ਸੂਬੇ ਭਰ ਵਿਚ ਬਿਜਲੀ ਖਪਤਕਾਰਾਂ ਘਰੇਲੂ ਬਿਜਲੀ ਅਤੇ ਕਿਸਾਨਾਂ ਨੂੰ ਮਿਲਣ 8 ਘੰਟੇ ਵਾਲੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਸੀ, ਜਿਸ ਨਾਲ ਸੂਬੇ ਵਾਸੀਆਂ ਨੂੰ ਕੁਝ ਦਿਨ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਸੀ। ਬਿਜਲੀ ਦੀ ਸਮੱਸਿਆ ਹੁਣ ਦਰੁਸਤ ਹੋਣ ਤੋਂ ਬਾਅਦ ਲੰਘੇ ਦਿਨੀਂ ਸੂਬੇ ਦੇ ਕਿਸਾਨਾਂ ਨੂੰ ਜਿਨ੍ਹਾਂ ਖੇਤਰਾਂ ਵਿਚ ਬਿਜਲੀ ਸਪਲਾਈ 8 ਘੰਟੇ ਪੂਰੀ ਨਹੀਂ ਮਿਲੀ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਬਿਜਲੀ ਨਿਗਮ ਵਲੋਂ ਰੋਜਾਨਾ ਕੁਝ ਘੰਟੇ ਵਾਧੂ ਬਿਜਲੀ ਦੇ ਕੇ ਉਨ੍ਹਾਂ ਦੀ ਪੁਰਾਣੀ 8 ਘੰਟੇ ਵਾਲੇ ਸਪਲਾਈ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ।
ਪਿਛਲੀ ਖ਼ਬਰ ਕੇਨਰਾ ਬੈਂਕ ਨੇ 121ਵਾਂ ਸਥਾਪਨਾ ਦਿਵਸ ਮਨਾਇਆ ਅਗਲੀ ਖ਼ਬਰ ਪੰਜਾਬ ਵਿਚ ਸਹੀ ਵੋਟ ਕੱਟਣ ਨਹੀਂ ਦਿੱਤੀ ਜਾਵੇਗੀ ਅਤੇ ਜਾਅਲੀ ਵੋਟ ਰਹਿਣ ਨਹੀਂ ਦਿੱਤੀ ਜਾਵੇਗੀ-ਭਗਵੰਤ ਮਾਨ ਕਿਹਾ, ਵਿਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।