11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਟਿਆਲਾ ਕਾਰਖ਼ਾਨੇ ਵਲੋਂ 'ਕਵਚ' ਸੁਰੱਖਿਆ ਪ੍ਰਣਾਲੀ ਨਾਲ ਲੈਸ ਪਹਿਲਾ ਰੇਲ ਇੰਜਣ ਲੋਕ ਅਰਪਿਤ <br/>

ਅਜੀਤ ਡੈਸਕ 25-05-2026

ਪਟਿਆਲਾ, 24 ਮਈ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਸਥਿਤ ਰੇਲ ਇੰਜਣ ਕਾਰਖ਼ਾਨੇ ਨੇ ਦੇਸ਼ ਦੀ ਰੇਲ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਂਦਿਆਂ ਉੱਨਤ 'ਕਵਚ' ਸੁਰੱਖਿਆ ਪ੍ਰਣਾਲੀ ਨਾਲ ਲੈਸ ਆਪਣੇ ਪਹਿਲੇ ਯਾਤਰੀ ਰੇਲ ਇੰਜਣ ਦਾ ਲੋਕ ਅਰਪਣ ਕਰਕੇ ਇਕ ਮਹੱਤਵਪੂਰਨ ਉਪਲਬਧੀ ਦਰਜ ਕੀਤੀ ਹੈ | ਇਸ ਰੇਲ ਇੰਜਣ ਦਾ ਵਿਧੀਵਤ ਲੋਕ ਅਰਪਣ ਪ੍ਰਧਾਨ ਮੁੱਖ ਪ੍ਰਸ਼ਾਸਕੀ ਅਧਿਕਾਰੀ ਸੁਸ਼ੀਲ ਕੁਮਾਰ ਸ੍ਰੀਵਾਸਤਵ ਵਲੋਂ ਕੀਤਾ ਗਿਆ | ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ 'ਕਵਚ' ਭਾਰਤ ਵਿਚ ਵਿਕਸਤ ਕੀਤੀ ਗਈ ਇਕ ਸਵਦੇਸ਼ੀ ਸਵੈਚਾਲਿਤ ਰੇਲ ਸੁਰੱਖਿਆ ਪ੍ਰਣਾਲੀ ਹੈ, ਜਿਸਦਾ ਮੁੱਖ ਉਦੇਸ਼ ਰੇਲ ਸੰਚਾਲਨ ਦੌਰਾਨ 'ਸ਼ੂਨਯ ਦੁਰਘਟਨਾ' ਦੇ ਟੀਚੇ ਨੂੰ ਸਾਕਾਰ ਕਰਨਾ ਹੈ | ਉਨ੍ਹਾਂ ਕਿਹਾ ਕਿ ਜੇਕਰ ਰੇਲ ਚਾਲਕ ਵਲੋਂ ਕਿਸੇ ਸੰਕੇਤ ਦੀ ਅਣਦੇਖੀ ਕੀਤੀ ਜਾਂਦੀ ਹੈ ਜਾਂ ਰੇਲਗੱਡੀ ਨਿਰਧਾਰਿਤ ਗਤੀ ਸੀਮਾ ਤੋਂ ਵੱਧ ਗਤੀ ਨਾਲ ਚੱਲਦੀ ਹੈ ਤਾਂ ਇਹ ਪ੍ਰਣਾਲੀ ਆਪਣੇ ਆਪ ਬਰੇਕ ਲਗਾ ਦਿੰਦੀ ਹੈ | ਅਧਿਕਾਰੀਆਂ ਮੁਤਾਬਿਕ ਇਹ ਉੱਨਤ ਪ੍ਰਣਾਲੀ ਆਹਮਣੇ-ਸਾਹਮਣੇ ਦੀ ਰੇਲ ਟੱਕਰ ਨੂੰ ਰੋਕਣ ਦੇ ਨਾਲ-ਨਾਲ ਸਮਪਾਰ ਫਾਟਕਾਂ 'ਤੇ ਚੇਤਾਵਨੀ ਧੁਨੀ ਜਾਰੀ ਕਰਨ ਵਿਚ ਵੀ ਸਮਰੱਥ ਹੈ, ਜਿਸ ਨਾਲ ਰੇਲ ਸੰਚਾਲਨ ਦੀ ਸੁਰੱਖਿਆ ਵਿਚ ਵੱਡਾ ਵਾਧਾ ਹੋਵੇਗਾ | ਉਨ੍ਹਾਂ ਕਿਹਾ ਕਿ ਕਵਚ-ਸੁਸੱਜਿਤ ਰੇਲ ਇੰਜਣਾਂ ਨੂੰ ਸ਼ਾਮਿਲ ਕਰਨਾ ਭਾਰਤੀ ਰੇਲਵੇ ਦੇ ਆਧੁਨਿਕੀਕਰਨ ਅਤੇ ਸੁਰੱਖਿਅਤ ਰੇਲ ਸੇਵਾਵਾਂ ਵੱਲ ਇਕ ਮਹੱਤਵਪੂਰਨ ਕਦਮ ਹੈ | ਸਮਾਰੋਹ ਦੌਰਾਨ ਇਹ ਵੀ ਐਲਾਨ ਕੀਤਾ ਗਿਆ ਕਿ ਹੁਣ ਤੋਂ ਕਾਰਖ਼ਾਨੇ ਵਿਚ ਤਿਆਰ ਹੋਣ ਵਾਲੇ ਸਾਰੇ ਯਾਤਰੀ ਤੇ ਮਾਲ ਵਾਹਕ ਰੇਲ ਇੰਜਣਾਂ ਵਿਚ 'ਕਵਚ' ਸੁਰੱਖਿਆ ਪ੍ਰਣਾਲੀ ਲਾਜ਼ਮੀ ਤੌਰ 'ਤੇ ਲਗਾਈ ਜਾਵੇਗੀ | ਲੋਕ ਅਰਪਣ ਸਮਾਰੋਹ ਵਿਚ ਕਾਰਖ਼ਾਨੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵੀ ਸ਼ਿਰਕਤ ਕੀਤੀ |

ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਰਾਜਾ ਵੜਿੰਗ ਨੇ ਚੋਣ ਜਲਸਿਆਂ ਨੂੰ ਕੀਤਾ ਸੰਬੋਧਨ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਫ਼ਰੀਦਕੋਟ ਜਥੇਬੰਦੀ ਨੇ ਸਮੂਹਿਕ ਅਸਤੀਫ਼ੇ ਦਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।