07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੇਂਦਰ ਸਰਕਾਰ ਵਲੋਂ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ ਕਿਸੇ ਵੀ ਮਾਪਦੰਡ ਦੁਆਰਾ ਲਾਭਦਾਇਕ ਸਾਬਤ ਨਹੀਂ ਹੋ ਸਕਦੇ-ਜਗਜੀਤ ਸਿੰਘ ਡੱਲੇਵਾਲ <br/>

ਅਜੀਤ ਡੈਸਕ 17-05-2026
ਚੰਡੀਗੜ੍ਹ, 16 ਮਈ (ਅਜਾਇਬ ਸਿੰਘ ਔਜਲਾ)- ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਵਲੋਂ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਆਉਣ ਵਾਲੇ ਖ਼ਰੀਫ਼ ਸੀਜ਼ਨ ਲਈ ਵੱਖ-ਵੱਖ ਫ਼ਸਲਾਂ ਲਈ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਬਾਰੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਆਉਣ ਵਾਲੇ ਖ਼ਰੀਫ਼ 2026 ਖ਼ਰੀਦ ਸੀਜ਼ਨ ਲਈ ਸਰਕਾਰ ਦੁਆਰਾ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ ਕਿਸੇ ਵੀ ਮਾਪਦੰਡ ਦੁਆਰਾ ਲਾਭਦਾਇਕ ਸਾਬਤ ਨਹੀਂ ਹੋ ਸਕਦੇ | ਜ਼ਿਆਦਾਤਰ ਫ਼ਸਲਾਂ ਲਈ ਸਰਕਾਰ ਦੁਆਰਾ ਐਲਾਨਿਆ ਗਿਆ ਐਮ.ਐਸ.ਪੀ ਵਿਚ ਵਾਧਾ ਮੌਜੂਦਾ ਮਹਿੰਗਾਈ ਦਰਾਂ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ ਐਲਾਨੇ ਗਏ ਮਹਿੰਗਾਈ ਭੱਤੇ ਦੀਆਂ ਦਰਾਂ ਦੋਵਾਂ ਨਾਲੋਂ ਘੱਟ ਹੈ | ਉਨ੍ਹਾਂ ਕਿਹਾ ਕਿ ਹੋਰ ਵੀ ਵਾਧੇ ਦੇ ਐਲਾਨ ਤੋਂ ਬਾਅਦ ਲਾਗੂ ਕੀਤੇ ਗਏ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨੇ ਕਿਸਾਨਾਂ ਦੀਆਂ ਲਾਗਤਾਂ ਵਿਚ ਮਹੱਤਵਪੂਰਨ ਵਾਧਾ ਕੀਤਾ ਹੈ | ਉੱਤਰ ਪ੍ਰਦੇਸ਼ ਦੇ ਕਿਸਾਨ ਆਗੂ ਦਿਨੇਸ਼ ਸ਼ਰਮਾ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਨਾਲ ਜੁੜੇ ਕਿਸਾਨ ਸੰਗਠਨਾਂ ਦੀ ਆਉਣ ਵਾਲੀ ਮੀਟਿੰਗ ਜੋ ਕਿ 17 ਮਈ ਨੂੰ ਮੇਰਠ ਵਿਚ ਹੋਣ ਵਾਲੀ ਹੈ, ਵਿਚ ਕੇਂਦਰ ਸਰਕਾਰ ਵੱਲੋਂ ਗੰਨਾ ਕੰਟਰੋਲ ਆਰਡਰ ਵਿਚ ਪ੍ਰਸਤਾਵਿਤ ਸੋਧਾਂ ਦਾ ਵਿਰੋਧ ਕਰਨ ਲਈ ਭਵਿੱਖ ਦੀ ਰਣਨੀਤੀ ਬਾਰੇ ਚਰਚਾ ਕੀਤੀ ਜਾਵੇਗੀ | ਮੀਟਿੰਗ 'ਚ ਮਲਕੀਤ ਸਿੰਘ, ਕੁੰਵਰਪਾਲ ਅਹਿਲਾਵਤ, ਗੁਰਦਾਸ ਸਿੰਘ, ਬੇਗਰਾਜ ਸਿੰਘ, ਹਰਸ਼ਦੀਪ ਗਿੱਲ, ਸ਼ਮਸ਼ੇਰ ਪੂਨੀਆ ਦੇ ਨਾਲ-ਨਾਲ ਰਾਮਫਲ ਸ਼ਰਮਾ, ਦਲਬੀਰ ਮਿਠਨ, ਐਡਵੋਕੇਟ ਕੰਵਰਜੀਤ ਸਿੰਘ, ਬਲਪ੍ਰੀਤ ਸਿੰਘ ਪੰਨੂ ਆਦਿ ਵੀ ਸ਼ਾਮਲ ਸਨ |

ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ 2027 ਲਈ ਇਸ ਵਾਰ ਬੇਹੱਦ ਰੋਚਕ ਹੋਵੇਗਾ ਚੋਣ ਦੰਗਲ <br/> ਅਗਲੀ ਖ਼ਬਰ ਈ.ਡੀ. ਵਲੋਂ ਸਬ-ਰਜਿਸਟਰਾਰ ਮਾਜਰੀ ਦੇ ਦਫ਼ਤਰ 'ਚ ਛਾਪੇਮਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।