17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਬਸਪਾ ਨੂੰ ਪੰਜਾਬ 'ਚ ਬੂਥ ਪੱਧਰ ਤੱਕ ਕੀਤਾ ਜਾਵੇਗਾ ਮਜ਼ਬੂਤ-ਰਾਮਜੀ ਗੌਤਮ

ਅਜੀਤ ਡੈਸਕ 08-05-2026

ਹਰ ਵਰਗ ਦੇ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ-ਕਰੀਮਪੁਰੀ
ਜਲੰਧਰ, 7 ਮਈ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਲਗਾਏ ਗਏ ਮੁੱਖ ਕੇਂਦਰੀ ਇੰਚਾਰਜ ਤੇ ਰਾਜਸਭਾ ਮੈਂਬਰ ਇੰਜ. ਰਾਮਜੀ ਗÏਤਮ ਨੇ ਕਿਹਾ ਕਿ ਉਹ ਪੰਜਾਬ ਭਰ ਵਿਚ ਬਸਪਾ ਦੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦਾ ਕੰਮ ਕਰਨਗੇ, ਤਾਂ ਕਿ ਬਸਪਾ ਨੂੰ ਸੂਬੇ ਦੀ ਸੱਤਾ ਵਿਚ ਲਿਆਇਆ ਜਾ ਸਕੇ ¢ ਉਹ ਅੱਜ ਵੀਰਵਾਰ ਨੂੰ ਬਸਪਾ ਦੇ ਜਲੰਧਰ ਵਿਖੇ ਸੂਬਾ ਦਫ਼ਤਰ ਵਿਚ ਪਾਰਟੀ ਆਗੂਆਂ ਨੂੰ ਸੰਬੋਧਨ ਕਰ ਰਹੇ ਸਨ ¢ ਇਸ ਮੌਕੇ ਉਨ੍ਹਾਂ ਦੇ ਨਾਲ ਵਿਪੁਲ ਕੁਮਾਰ ਨੂੰ ਵੀ ਪੰਜਾਬ ਦਾ ਕੇਂਦਰੀ ਇੰਚਾਰਜ ਲਗਾਇਆ ਗਿਆ ਹੈ ¢ ਸੂਬਾ ਦਫ਼ਤਰ ਵਿਖੇ ਮੀਟਿੰਗ ਵਿਚ ਪਹੁੰਚਣ ਤੋਂ ਪਹਿਲਾਂ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਬਸਪਾ ਵਿਧਾਇਕ ਡਾ. ਨਛੱਤਰ ਪਾਲ ਤੇ ਪਾਰਟੀ ਵਰਕਰਾਂ ਨੇ ਦੋਵੇਂ ਸੂਬਾ ਇੰਚਾਰਜਾਂ ਦਾ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ¢ ਸੂਬਾ ਦਫ਼ਤਰ ਵਿਖੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਇੰਜ. ਰਾਮਜੀ ਗÏਤਮ ਮੈਂਬਰ ਰਾਜ ਸਭਾ ਨੇ ਕਿਹਾ ਕਿ ਪੰਜਾਬ ਵਿਚ ਬਸਪਾ ਲੀਡਰਸ਼ਿਪ ਤੇ ਸੰਗਠਨ ਸੂਬੇ ਦੀ ਅਗਵਾਈ ਲਈ ਸਮਰਥ ਹੈ ਤੇ ਬਸਪਾ ਨੂੰ ਸੱਤਾ ਵਿਚ ਲਿਆ ਕੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ | ਵਿਪੁਲ ਕੁਮਾਰ ਨੇ ਵੀ ਸੂਬੇ ਵਿਚ ਸੱਤਾ ਪ੍ਰਾਪਤੀ ਦੇ ਟੀਚੇ ਨੂੰ ਪੂਰਾ ਕਰਨ ਲਈ ਪਾਰਟੀ ਕੇਡਰ ਨੂੰ ਉਤਸ਼ਾਹਿਤ ਕੀਤਾ ¢ ਇਸ ਮੌਕੇ ਅਜੀਤ ਸਿੰਘ ਭੈਣੀ ਤੇ ਕੁਲਦੀਪ ਸਿੰਘ ਸਰਦੂਲਗੜ੍ਹ ਜਿਨ੍ਹਾਂ ਨੂੰ ਵੀ ਸੂਬਾ ਇੰਚਾਰਜ ਲਗਾਇਆ ਗਿਆ ਹੈ, ਨੇ ਵੀ ਕੁਮਾਰੀ ਮਾਇਆਵਤੀ ਦਾ ਆਪਣੀ ਨਿਯੁਕਤੀ ਲਈ ਧੰਨਵਾਦ ਕੀਤਾ ¢ ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਨਵੇਂ ਇੰਚਾਰਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਸਪਾ ਦੀ 'ਪੰਜਾਬ ਸੰਭਾਲੋ' ਮੁਹਿੰਮ ਤਹਿਤ ਸਾਰੇ ਵਰਗਾਂ ਤੱਕ ਪਹੁੰਚ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ | ਇਸ ਮੌਕੇ ਵਿਧਾਇਕ ਡਾ. ਨਛੱਤਰ ਪਾਲ, ਬਸਪਾ ਦੇ ਜ਼ੋਨ ਇੰਚਾਰਜ ਗੁਰਨਾਮ ਚÏਧਰੀ, ਤੀਰਥ ਰਾਜਪੁਰਾ, ਬਲਵਿੰਦਰ ਕੁਮਾਰ ਐਡਵੋਕੇਟ, ਲਾਲ ਸਿੰਘ ਸੁਲਹਾਣੀ, ਹਰਭਜਨ ਸਿੰਘ ਬਜਹੇੜੀ, ਬਲਜੀਤ ਸਿੰਘ ਸਲਾਣਾ, ਇੰਜ. ਜਸਵੰਤ ਰਾਏ, ਰਾਜਾ ਰਾਜਿੰਦਰ ਨਨਹੇੜੀਆ, ਬਿ੍ਜਪਾਲ ਚੰਡੀਗੜ੍ਹ, ਡਾ. ਮੱਖਣ ਸਿੰਘ, ਪ੍ਰਵੀਨ ਬੰਗਾ, ਤਰਸੇਮ ਥਾਪਰ, ਗੁਰਬਖਸ਼ ਸਿੰਘ ਤੇ ਅਮਰਜੀਤ ਝਲੂਰ ਵੀ ਹਾਜ਼ਰ ਸਨ ¢

ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਵਲੋਂ ਦੋਸ਼ ਖਾਰਜ ਕਰਨ ਦੀ ਅਰਜੀ ਅਗਲੀ ਖ਼ਬਰ ਭੈਣੀ ਜੱਸਾ ਵਿਖੇ ਪੰਚਾਇਤੀ ਰਕਬੇ 'ਚੋਂ ਹਰੇ ਭਰੇ ਬੇਰੀਆਂ ਦੇ ਰੁੱਖ ਪੁੱਟੇ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।