17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਭੈਣੀ ਜੱਸਾ ਵਿਖੇ ਪੰਚਾਇਤੀ ਰਕਬੇ 'ਚੋਂ ਹਰੇ ਭਰੇ ਬੇਰੀਆਂ ਦੇ ਰੁੱਖ ਪੁੱਟੇ, ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ <br/>

ਅਜੀਤ ਡੈਸਕ 08-05-2026
ਰੂੜੇਕੇ ਕਲਾਂ, 7 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਭੈਣੀ ਜੱਸਾ ਵਿਖੇ ਨਹਿਰੀ ਖਾਲ ਵਾਲੀ ਗ੍ਰਾਮ ਪੰਚਾਇਤ ਭੈਣੀ ਜੱਸਾ ਦੀ ਮਲਕੀਅਤ ਜ਼ਮੀਨ ਵਿਚੋਂ ਹਰੇ ਭਰੇ ਬੇਰੀਆਂ ਦੇ ਰੁੱਖ ਪੁੱਟਣ ਵਾਲੇ ਦੋਸ਼ੀਆਂ ਖ਼ਿਲਾਫ਼ ਪਿੰਡ ਦੇ ਵਾਤਾਵਰਨ ਪ੍ਰੇਮੀਆਂ ਨੇ ਕਾਨੂੰਨੀ ਕਾਰਵਾਈ ਦੀ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਵਾਤਾਵਰਨ ਪ੍ਰੇਮੀ ਗੁਰਜਿੰਦਰ ਸਿੰਘ ਭੈਣੀ ਜੱਸਾ ਨੇ ਘਟਨਾ ਸਥਾਨ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਜ਼ਮੀਨ ਦੇ ਨਾਲ ਦੀ ਨਹਿਰੀ ਖਾਲ ਲੰਘਦਾ ਹੈ | ਨਹਿਰੀ ਖਾਲ ਵਾਲੀ ਜਗ੍ਹਾ ਵਿਚ ਅੰਡਰ ਗਰਾਊਾਡ ਪਾਈਪ ਲਾਈਨ ਪੈ ਚੁੱਕੀ ਹੈ | ਨਹਿਰੀ ਖਾਲ ਵਾਲੀ ਗ੍ਰਾਮ ਪੰਚਾਇਤ ਭੈਣੀ ਜੱਸਾ ਦੀ ਮਲਕੀਅਤ ਜ਼ਮੀਨ ਵਿਚ 50 ਸਾਲ ਪੁਰਾਣੇ ਦੇਸੀ ਬੇਰੀਆਂ ਦੇ ਵੱਡੇ ਹਰੇ ਭਰੇ ਰੁੱਖ ਖੜ੍ਹੇ ਸਨ, ਜਿਨ੍ਹਾਂ ਨੂੰ ਕਿ 14 ਅਪ੍ਰੈਲ ਨੂੰ ਪਿੰਡ ਧਨੌਲਾ ਦਾ ਵਿਅਕਤੀ ਪੁੱਟ ਕੇ ਚੋਰੀ ਕਰ ਕੇ ਲੈ ਗਿਆ ਹੈ | ਜਿਸ ਨਾਲ ਕਿ ਵਾਤਾਵਰਨ ਦਾ ਨੁਕਸਾਨ ਹੋਇਆ ਹੈ | ਇਸ ਸਬੰਧੀ ਉਸ ਨੇ ਗ੍ਰਾਮ ਪੰਚਾਇਤ ਭੈਣੀ ਜੱਸਾ, ਪੁਲਿਸ ਥਾਣਾ ਧਨੌਲਾ, ਡਿਪਟੀ ਕਮਿਸ਼ਨਰ ਬਰਨਾਲਾ, ਬੀ.ਡੀ.ਪੀ.ਓ ਸਹਿਣਾ, ਵਣ ਵਿਭਾਗ ਬਰਨਾਲਾ, ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਮੰਗ ਕੀਤੀ ਸੀ ਕਿ ਮਾਨਯੋਗ ਹਾਈਕੋਰਟ ਨੇ 25 ਦਸੰਬਰ 2025 ਦੇ ਆਪਣੇ ਹੁਕਮਾਂ ਰਾਹੀ ਪੰਜਾਬ ਵਿਚ ਹਰੇ ਭਰੇ ਰੁੱਖਾਂ ਦੀ ਕਟਾਈ 'ਤੇ ਪੂਰਨ ਪਾਬੰਦੀ ਲਗਾਈ ਹੈ |
ਭੈਣੀ ਜੱਸਾ ਵਿਖੇ ਪੰਚਾਇਤੀ ਰੁੱਖਾਂ ਦੀ ਨਾਜਾਇਜ਼ ਕਟਾਈ ਕੀਤੀ ਗਈ ਹੈ | ਇਹ ਰੁੱਖ ਗ੍ਰਾਮ ਪੰਚਾਇਤ ਭੈਣੀ ਜੱਸਾ ਦੀ ਸਰਕਾਰੀ ਸੰਮਤੀ ਸਨ | ਦੋਸ਼ੀਆਂ ਖ਼ਿਲਾਫ਼ ਕਾਰਵਾਈ ਲਈ ਉਹ ਪਿਛਲੇ ਇਕ ਮਹੀਨੇ ਤੋਂ ਲੈ ਕੇ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰ ਰਿਹਾ ਹੈ | ਸਾਰੇ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਇਕ ਦੂਜੇ ਵਿਭਾਗ 'ਤੇ ਕਾਰਵਾਈ ਦੀ ਜ਼ਿੰਮੇਵਾਰੀ ਸੁੱਟ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆਂ ਜਾ ਰਿਹਾ ਹੈ |
ਉਨ੍ਹਾਂ ਪੰਜਾਬ ਸਰਕਾਰ ਅਤੇ ਡੀ. ਸੀ. ਬਰਨਾਲਾ ਤੋਂ ਮੰਗ ਕੀਤੀ ਹੈ ਕਿ ਪੰਚਾਇਤੀ ਜਗ੍ਹਾ ਵਿਚੋਂ ਬੇਰੀਆਂ ਦੇ ਹਰੇ ਭਰੇ ਨਾਜਾਇਜ਼ ਰੁੱਖ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਬਸਪਾ ਨੂੰ ਪੰਜਾਬ 'ਚ ਬੂਥ ਪੱਧਰ ਤੱਕ ਕੀਤਾ ਜਾਵੇਗਾ ਮਜ਼ਬੂਤ-ਰਾਮਜੀ ਗੌਤਮ ਅਗਲੀ ਖ਼ਬਰ ਬਰਨਾਲਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ ਦਾ ਉਦਘਾਟਨ ਅਤੇ ਬੁੱਤ ਦੀ ਕੀਤੀ ਸਥਾਪਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।