ਲੁਧਿਆਣਾ, 7 ਮਈ (ਜਸਵਿੰਦਰ ਸਿੰਘ)-ਲੁਧਿਆਣਾ ਚਿੜੀਆਘਰ ਨੇ ਬਾਲਾ ਸਾਹਿਬ ਠਾਕਰੇ ਗੋਰੇਵਾੜਾ ਇੰਟਰਨੈਸ਼ਨਲ ਜ਼ੂਲੋਜੀਕਲ ਪਾਰਕ, ਨਾਗਪੁਰ, ਮਹਾਰਾਸ਼ਟਰ ਤੋਂ ਰਾਇਲ ਬੰਗਾਲ ਟਾਈਗਰ (ਇਕ ਨਰ ਅਤੇ ਇਕ ਮਾਦਾ ਟਾਈਗਰ) ਦੀ ਇਕ ਜੋੜੀ ਸਫਲਤਾਪੂਰਵਕ ਪ੍ਰਾਪਤ ਕੀਤੀ ਹੈ¢ ਇਹ ਸਾਰੀ ਪ੍ਰਕਿਰਿਆ ਬਸੰਤਾ ਰਾਜ ਕੁਮਾਰ ਆਈ.ਐਫ.ਐਸ., ਮੁੱਖ ਜੰਗਲੀ ਜੀਵ ਵਾਰਡਨ ਪੰਜਾਬ, ਵਿਸ਼ਾਲ ਚÏਹਾਨ ਆਈ.ਐਫ.ਐਸ., ਵਣ ਪਾਲ (ਜੰਗਲੀ ਜੀਵ) ਪਾਰਕਸ ਅਤੇ ਪ੍ਰੋਟੈਕਟਿਡ ਏਰੀਆ ਸਰਕਲ ਪੰਜਾਬ, ਐਸ.ਏ.ਐਸ. ਨਗਰ ਅਤੇ ਵਿਕਰਮ ਸਿੰਘ ਕੁੰਦਰਾ ਆਈ.ਐਫ.ਐਸ., ਵਣ ਮੰਡਲ ਅਫ਼ਸਰ (ਜੰਗਲੀ ਜੀਵ) ਫਿਲੌਰ ਦੀ ਅਗਵਾਈ ਹੇਠ ਪੂਰੀ ਹੋਈ | ਅਧਿਕਾਰੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਰ ਸ਼ੇਰ ਦਾ ਨਾਮ 'ਬਾਦਲ' ਅਤੇ ਮਾਦਾ ਦਾ ਨਾਮ 'ਬਿਜਲੀ' ਰੱਖਿਆ ਗਿਆ ਹੈ¢ 22 ਮਈ ਤੋਂ ਬਾਅਦ ਇਹ ਜੋੜੀ ਲੋਕਾਂ ਦੇ ਦੇਖਣ ਵਾਸਤੇ ਉਪਲਬਧ ਹੋਵੇਗੀ ¢ ਇਸ ਤੋਂ ਪਹਿਲਾਂ ਵੀ ਲੁਧਿਆਣਾ ਦੇ ਚਿੜੀਆ ਘਰ ਦੇ ਵਿਚ ਦੋ ਤੇਂਦੂਏ, ਦੋ ਗਿੱਦੜ ਹਨ, 13 ਸਾਂਬਰ, ਪੰਜ ਕਾਲੇ ਹਿਰਨ, ਮੋਰ, ਬਤਖਾਂ, ਫੀਜੈਂਟ, ਡਵ, ਚਕੋਰ, ਜੰਗਲੀ ਮੁਰਗੇ, ਸੇਹ ਆਦਿ ਦੇਖਣ ਯੋਗ ਹਨ |
ਲੁਧਿਆਣਾ ਚਿੜੀਆਘਰ ਨੂੰ ਮਿਲਿਆ ਨਵਾਂ ਟਾਈਗਰ ਦਾ ਜੋੜਾ, ਰੌਣਕ 'ਚ ਵਾਧਾ <br/>
ਅਜੀਤ ਡੈਸਕ
08-05-2026