ਐੱਨ.ਐੱਸ.ਏ. ਟੁੱਟਣ ਮਗਰੋਂ ਵੀ ਪੰਜਾਬ ਕਿਉਂ ਨਹੀਂ ਲਿਆਉਂਦੇ
ਰਈਆ, 7 ਮਈ (ਸ਼ਰਨਬੀਰ ਸਿੰਘ ਕੰਗ)-ਅੱਜ ਫੇਰੂਮਾਨ ਚੌਂਕ ਰਈਆ ਜ਼ਿਲ੍ਹਾ ਅੰਮਿ੍ਤਸਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ 'ਸ਼ੁਕਰਾਨਾ ਯਾਤਰਾ' ਉਸ ਵੇਲੇ ਲੋਕਾਂ ਦੇ ਗੁੱਸੇ ਅਤੇ ਸਵਾਲਾਂ ਦੇ ਘੇਰੇ ਵਿਚ ਆ ਗਈ, ਜਦੋਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੇ ਮਾਤਾ ਬੀਬੀ ਬਲਵਿੰਦਰ ਕੌਰ ਨੇ ਭਗਵੰਤ ਮਾਨ ਦਾ ਹੱਥ ਫੜਕੇ ਪੰਜਾਬ ਦੀਆਂ ਮਾਵਾਂ ਦੇ ਦਰਦ ਭਰੇ ਸਵਾਲ ਉਨ੍ਹਾਂ ਸਾਹਮਣੇ ਰੱਖ ਦਿੱਤੇ | ਮਾਤਾ ਬਲਵਿੰਦਰ ਕੌਰ ਨੇ ਭਾਵੁਕ ਪਰ ਡਟਵੇਂ ਲਹਿਜ਼ੇ ਵਿਚ ਪੁੱਛਿਆ ਕਿ ਐੱਨ.ਐੱਸ.ਏ. ਟੁੱਟ ਜਾਣ ਤੋਂ ਬਾਅਦ ਵੀ ਅੰਮਿ੍ਤਪਾਲ ਸਿੰਘ ਨੂੰ ਪੰਜਾਬ ਕਿਉਂ ਨਹੀਂ ਲਿਆਂਦਾ ਜਾ ਰਿਹਾ | ਪੰਜਾਬ ਦੇ ਚੁਣੇ ਹੋਏ ਐੱਮ. ਪੀ. ਨੂੰ ਆਪਣੇ ਹੀ ਸੂਬੇ ਤੋਂ ਦੂਰ ਕਿਉਂ ਰੱਖਿਆ ਗਿਆ ਹੈ | ਜਿਵੇਂ ਹੀ ਮੁੱਖ ਮੰਤਰੀ ਨੂੰ ਇਹ ਅਹਿਸਾਸ ਹੋਇਆ ਕਿ ਸਵਾਲ ਪੁੱਛਣ ਵਾਲੀ ਕੋਈ ਆਮ ਔਰਤ ਨਹੀਂ, ਸਗੋਂ ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਹੈ | ਉਹ ਤੁਰੰਤ ਪਿੱਛੇ ਨੂੰ ਹੋ ਗਏ | ਇਸ ਮੌਕੇ ਮਾਤਾ ਬਲਵਿੰਦਰ ਕੌਰ ਤੇ ਮੌਜੂਦ ਲੋਕਾਂ ਵਲੋਂ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ |
ਭਾਈ ਅੰਮਿ੍ਤਪਾਲ ਸਿੰਘ ਦੀ ਮਾਤਾ ਨੇ ਮੁੱਖ ਮੰਤਰੀ ਨੂੰ ਕੀਤੇ ਸਵਾਲ
ਅਜੀਤ ਡੈਸਕ
08-05-2026