ਰਾਏਕੋਟ, 7 ਮਈ (ਸੁਸ਼ੀਲ)-ਨੇੜਲੇ ਪਿੰਡ ਬੱਸੀਆਂ ਦੇ ਨੌਜਵਾਨ ਇਸ਼ਮੀਤ ਸਿੰਘ ਚੀਮਾਂ (21) ਪੁੱਤਰ ਮਾਸਟਰ ਜਗਰੂਪ ਸਿੰਘ ਦੀ ਅਮਰੀਕਾ ਵਿਖੇ ਹੋਏ ਇਕ ਕਿਸ਼ਤੀ ਹਾਦਸੇ ਵਿਚ ਨਦੀ ਵਿਚ ਡੁੱਬਣ ਨਾਲ ਮੌਤ ਹੋ ਗਈ | ਜਾਣਕਾਰੀ ਦਿੰਦੇ ਹੋਏ ਮਿ੍ਤਕ ਨੌਜਵਾਨ ਇਸ਼ਮੀਤ ਸਿੰਘ ਚੀਮਾ ਦੇ ਚਾਚਾ ਜਗਦੇਵ ਸਿੰਘ (ਸਾਬਕਾ ਸਰਪੰਚ) ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਪਿਛਲੇ ਤਿੰਨ ਚਾਰ ਸਾਲ ਤੋਂ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਦੇ ਕੈਨਸਿਸ ਸ਼ਹਿਰ ਵਿਚ ਰਹਿ ਰਿਹਾ ਸੀ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ | ਬੀਤੇ ਸੋਮਵਾਰ ਨੂੰ ਜਦ ਉਹ ਆਪਣੇ ਦੋਸਤਾਂ ਨਾਲ ਇਕ ਝੀਲ 'ਤੇ ਪਿਕਨਿਕ ਮਨਾਉਣ ਲਈ ਗਿਆ ਹੋਇਆ ਸੀ ਤਾਂ ਝੀਲ ਵਿਚ ਕਿਸ਼ਤੀ ਚਲਾਉਂਦੇ ਸਮੇਂ ਅਚਾਨਕ ਉਸਦੀ ਕਿਸ਼ਤੀ ਹਾਦਸਾਗ੍ਰਸਤ ਹੋ ਗਈ ਅਤੇ ਉਹ ਝੀਲ ਵਿਚ ਡੁੱਬ ਗਿਆ | ਉਸਦੇ ਸਾਥੀਆਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਨਾ ਮਿਲਣ 'ਤੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਪੁਲਿਸ ਵਲੋਂ ਘਟਨਾ ਦੇ ਦੂਜੇ ਦਿਨ ਝੀਲ ਵਿਚੋਂ ਉਸ ਦੀ ਲਾਸ਼ ਬਰਾਮਦ ਕੀਤੀ |
ਅਮਰੀਕਾ 'ਚ ਕਿਸ਼ਤੀ ਹਾਦਸੇ 'ਚ ਪਿੰਡ ਬੱਸੀਆਂ ਦੇ ਨੌਜਵਾਨ ਦੀ ਡੁੱਬਣ ਕਾਰਨ ਮੌਤ
ਅਜੀਤ ਡੈਸਕ
08-05-2026