20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸੂਬੇ ਦੇ ਸਰਕਾਰੀ ਅਦਾਰਿਆਂ 'ਚ ਪ੍ਰੀਪੇਡ ਮੀਟਰ ਰੀਚਾਰਜ ਨਾ ਕਰਨ 'ਤੇ ਬੱਤੀ ਹੋਈ ਗੁੱਲ ਸਕੂਲਾਂ ਸਮੇਤ ਬਿਜਲੀ ਨਿਗਮ ਦੇ ਦਫ਼ਤਰ ਵੀ ਸੂਚੀ 'ਚ ਸ਼ਾਮਿਲ <br/>

ਅਜੀਤ ਡੈਸਕ 07-05-2026
ਪਟਿਆਲਾ, 6 ਮਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਲੰਘੇ ਮਹੀਨਿਆਂ ਦੌਰਾਨ ਸਰਕਾਰੀ ਅਦਾਰਿਆਂ ਵਿਚ ਪ੍ਰੀਪੇਡ ਮੀਟਰ ਲਗਾਉਣ ਲਈ ਹਦਾਇਤ ਜਾਰੀ ਕੀਤੀ ਗਈ ਸੀ ਤਾਂ ਜੋ ਜ਼ੀਰੋ ਬਕਾਇਆ ਰਹਿ ਸਕੇ ਅਤੇ ਬਿਜਲੀ ਨਿਗਮ 'ਤੇ ਬਕਾਏ ਦਾ ਬੋਝ ਨਾ ਵਧੇ | ਇਸ ਹਦਾਇਤ ਅਨੁਸਾਰ ਜ਼ਰੂਰੀ ਸੇਵਾਵਾਂ ਦੇ ਚੱਲਦਿਆਂ ਸੂਬੇ ਦੇ ਹਸਪਤਾਲਾਂ ਦੇ ਬਿਜਲੀ ਮੀਟਰ ਪ੍ਰੀਪੇਡ ਨਹੀਂ ਕੀਤੇ ਗਏ ਪਰੰਤੂ ਹੋਰਨਾਂ ਸਰਕਾਰੀ ਅਦਾਰਿਆਂ 'ਚ ਪ੍ਰੀਪੇਡ ਮੀਟਰ ਲੱਗ ਚੁੱਕੇ ਸਨ, ਜਿਨ੍ਹਾਂ ਨੂੰ ਸਰਕਾਰੀ ਅਦਾਰਿਆਂ ਵਲੋਂ ਰੀਚਾਰਜ ਨਾ ਕਰਵਾਉਣ ਦਾ ਖ਼ਮਿਆਜ਼ਾ ਅੱਜ ਵੱਖ-ਵੱਖ ਵਿਭਾਗਾਂ ਨੂੰ ਭੁਗਤਣਾ ਪਿਆ ਤੇ ਸੂਬੇ ਦੇ ਬਹੁਤੇ ਸਰਕਾਰੀ ਦਫ਼ਤਰਾਂ, ਵਿਭਾਗਾਂ ਦੀ ਬਿਜਲੀ ਗੁੱਲ ਹੋ ਗਈ | ਦੱਸਣਯੋਗ ਹੈ ਕਿ ਪ੍ਰੀਪੇਡ ਮੀਟਰਾਂ ਨੂੰ ਲਗਵਾਉਣ ਤੋਂ ਬਾਅਦ ਰੀਚਾਰਜ ਕਰਨ ਉਪਰੰਤ ਹੀ ਬਿਜਲੀ ਸਪਲਾਈ ਚਾਲੂ ਰਹਿ ਸਕਦੀ ਹੈ | ਸੂਬੇ ਦੇ ਸਰਕਾਰੀ ਅਦਾਰਿਆਂ 'ਚ ਬੇਸ਼ੱਕ ਪ੍ਰੀਪੇਡ ਮੀਟਰ ਲਗਵਾਏ ਤਾਂ ਗਏ ਪਰੰਤੂ ਬਹੁਤੇ ਸਰਕਾਰੀ ਅਦਾਰਿਆਂ ਵਲੋਂ ਪਹਿਲਾਂ ਰੀਚਾਰਜ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਬਿਜਲੀ ਨਿਗਮ ਦੀ ਹਦਾਇਤ ਨੂੰ ਮੰਨਿਆ ਗਿਆ, ਜਿਸ ਦੇ ਸੂਬੇ ਚੱਲਦਿਆਂ ਸੂਬੇ ਦੇ ਸਰਕਾਰੀ ਅਦਾਰਿਆਂ 'ਚ ਅੱਜ ਹਨੇਰਾ ਛਾ ਗਿਆ | ਸੂਬੇ 'ਚ ਬਿਜਲੀ ਨਿਗਮ ਦੇ ਕੁੱਝ ਦਫ਼ਤਰਾਂ ਵਿਚ ਵੀ ਪ੍ਰੀਪੇਡ ਮੀਟਰ ਰੀਚਾਰਜ ਨਾ ਕਰਨ 'ਤੇ ਉਨ੍ਹਾਂ ਦੀ ਵੀ ਬਿਜਲੀ ਕੱਟ ਗਈ | ਇਸ ਕਾਰਵਾਈ ਵਿਚ ਪਟਿਆਲਾ ਦੇ ਲਗਭਗ 30 ਸਰਕਾਰੀ ਅਦਾਰਿਆਂ 'ਚ ਪ੍ਰੀਪੇਡ ਮੀਟਰ ਰੀਚਾਰਜ ਨਾ ਹੋਣ ਕਾਰਨ ਬਿਜਲੀ ਬੰਦ ਹੋ ਗਈ | ਇਸ ਕਾਰਵਾਈ ਵਿਚ 25 ਕਿੱਲੋਵਾਟ ਤੋਂ ਘੱਟ ਵਾਲੇ ਬਿਜਲੀ ਪ੍ਰੀਪੇਡ ਮੀਟਰ 'ਤੇ ਇਹ ਗਾਜ ਡਿਗੀ ਹੈ |

ਪਿਛਲੀ ਖ਼ਬਰ ਕੇਂਦਰ ਸਰਕਾਰ ਮੰਡੀਆਂ 'ਚ ਜਗ੍ਹਾ ਦੀ ਘਾਟ ਨੂੰ ਪੂਰਾ ਕਰਨ ਲਈ ਲੋੜੀਂਦਾ ਸਹਿਯੋਗ ਨਹੀਂ ਦੇ ਰਹੀ-ਕਟਾਰੂਚੱਕ ਅਗਲੀ ਖ਼ਬਰ ਖਾਲੜਾ ਵਿਖੇ ਮੁਕਾਬਲੇ ਦੌਰਾਨ 2 ਗੈਂਗਸਟਰ ਜ਼ਖ਼ਮੀ ਚਾਰ ਗਿ੍ਫ਼ਤਾਰ, 2 ਪਿਸਟਲ ਬਰਾਮਦ-ਐੱਸ.ਐੱਸ.ਪੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।