26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭੁਗਤਾਨ ਕਾਰਨ ਜਹਾਜ਼ ਵਾਪਸ ਭੇਜਣ ਦੀਆਂ ਖ਼ਬਰਾਂ ਤੱਥਹੀਣ-ਕੇਂਦਰ <br/>

ਅਜੀਤ ਡੈਸਕ 05-04-2026
ਨਵੀਂ ਦਿੱਲੀ, 4 ਅਪ੍ਰੈਲ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਸਨਿਚਰਵਾਰ ਨੂੰ ਸੋਸ਼ਲ ਮੀਡੀਆ 'ਤੇ ਚੱਲ ਰਹੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕੀਤਾ ਹੈ ਜਿਨ੍ਹਾਂ 'ਚ ਕਿਹਾ ਜਾ ਰਿਹਾ ਸੀ ਕਿ ਭੁਗਤਾਨ ਸੰਬੰਧੀ ਸਮੱਸਿਆਵਾਂ ਕਾਰਨ ਈਰਾਨ ਦਾ ਕੱਚਾ ਤੇਲ ਭਾਰਤ ਦੇ ਵਾਡੀਨਾਰ ਤੋਂ ਚੀਨ ਭੇਜ ਦਿੱਤਾ ਗਿਆ ਹੈ | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਹਾਲ ਹੀ 'ਚ ਆਈ ਰਿਪੋਰਟ, ਜਿਨ੍ਹਾਂ 'ਚ ਕਿਹਾ ਗਿਆ ਕਿ ਭਾਰਤ ਨੂੰ ਭੁਗਤਾਨ ਸੰਬੰਧੀ ਸਮੱਸਿਆਵਾਂ ਕਾਰਨ ਈਰਾਨ ਤੋਂ ਆਉਣ ਵਾਲੀ ਇਕ ਖੇਪ ਦਾ ਨੁਕਸਾਨ ਹੋਇਆ ਹੈ, ਪੂਰੀ ਤਰ੍ਹਾਂ ਗ਼ਲਤ ਹੈ | ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਭਾਰਤ 40 ਤੋਂ ਵੱਧ ਦੇਸ਼ਾਂ ਤੋਂ ਕੱਚਾ ਤੇਲ ਆਯਾਤ ਕਰਦਾ ਹੈ ਅਤੇ ਤੇਲ ਕੰਪਨੀਆਂ ਨੂੰ ਆਪਣੀਆਂ ਕਾਰੋਬਾਰੀ ਜ਼ਰੂਰਤਾਂ ਮੁਤਾਬਕ ਕਿਸੇ ਵੀ ਸਪਲਾਇਰ ਤੋਂ ਤੇਲ ਖ਼ਰੀਦਣ ਦੀ ਪੂਰੀ ਆਜ਼ਾਦੀ ਹੁੰਦੀ ਹੈ | ਇਹ ਕਿਹਾ ਗਿਆ ਕਿ ਈਰਾਨੀ ਕੱਚੇ ਤੇਲ ਦੇ ਇਕ ਕਾਰਗੋ ਨੂੰ ਭਾਰਤ ਦੀ ਵਾਡੀਨਾਰ ਬੰਦਰਗਾਹ ਤੋਂ ਭੁਗਤਾਨ ਸੰਬੰਧੀ ਸਮੱਸਿਆਵਾਂ ਕਾਰਨ ਚੀਨ ਵੱਲ ਨੂੰ ਮੋੜੇ ਜਾਣ ਦੀਆਂ ਖ਼ਬਰਾਂ ਅਤੇ ਸੋਸ਼ਲ ਮੀਡੀਆ ਸੰਦੇਸ਼ ਤੱਥਾਤਮਿਕ ਰੂਪ ਨਾਲ ਪੂਰੀ ਤਰ੍ਹਾਂ ਗ਼ਲਤ ਹਨ | ਸਰਕਾਰ ਨੇ ਪੁਸ਼ਟੀ ਕੀਤੀ ਕਿ 'ਸੀ ਬਰਡ' ਨਾਂਅ ਦਾ ਐਲ.ਪੀ.ਜੀ. ਜਹਾਜ਼, ਜੋ ਤਕਰੀਬਨ 44 ਹਜ਼ਾਰ ਮੀਟਿ੍ਕ ਟਨ ਈਰਾਨੀ ਐਲ.ਪੀ.ਜੀ. ਲੈ ਕੇ ਆਇਆ ਸੀ, 2 ਅਪ੍ਰੈਲ ਨੂੰ ਮੈਂਗਲੁਰੂ ਪਹੁੰਚ ਚੁੱਕਾ ਹੈ ਅਤੇ ਫਿਲਹਾਲ ਆਪਣਾ ਮਾਲ ਉਤਾਰ ਰਿਹਾ ਹੈ | ਕੇਂਦਰ ਸਰਕਾਰ ਨੇ ਮੁੜ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਈਰਾਨ 'ਚ ਤੇਲ ਆਯਾਤ 'ਚ ਭੁਗਤਾਨ ਸੰਬੰਧੀ ਕੋਈ ਰੁਕਾਵਟ ਨਹੀਂ ਹੈ ਅਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਭਰਮ ਫੈਲਾਉਣ ਵਾਲੀਆਂ ਹਨ | ਨਾਲ ਹੀ ਭਰੋਸਾ ਦਿਵਾਇਆ ਕਿ ਮੱਧ ਪੂਰਬ 'ਚ ਚੱਲ ਰਹੇ ਸੰਕਟ ਦੇ ਬਾਵਜੂਦ ਭਾਰਤੀ ਰਿਫਾਈਨਰੀਆਂ ਨੇ ਆਉਣ ਵਾਲੇ ਮਹੀਨਿਆਂ ਲਈ ਕੱਚੇ ਤੇਲ ਦੀ ਜ਼ਰੂਰਤ ਪੂਰੀ ਕਰਨਾ ਪਹਿਲਾਂ ਹੀ ਯਕੀਨੀ ਬਣਾ ਲਿਆ ਗਿਆ ਹੈ, ਜਿਸ 'ਚ ਈਰਾਨ ਤੋਂ ਸਪਲਾਈ ਵੀ ਸ਼ਾਮਿਲ ਹੈ |

ਪਿਛਲੀ ਖ਼ਬਰ ਮੋਦੀ 14 ਨੂੰ ਕਰਨਗੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸ ਵੇਅ ਦਾ ਉਦਘਾਟਨ <br/> ਅਗਲੀ ਖ਼ਬਰ ਗਊਸ਼ਾਲਾ ਸੁੱਖੇਮਾਜਰਾ ਲਈ 31,000 ਰੁਪਏ ਦੀ ਸਹਾਇਤਾ ਰਾਸ਼ੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।