26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੋਦੀ 14 ਨੂੰ ਕਰਨਗੇ ਦਿੱਲੀ-ਦੇਹਰਾਦੂਨ ਐਕਸਪ੍ਰੈੱਸ ਵੇਅ ਦਾ ਉਦਘਾਟਨ <br/>

ਅਜੀਤ ਡੈਸਕ 05-04-2026
ਨਵੀਂ ਦਿੱਲੀ, 4 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਅਪ੍ਰੈਲ ਨੂੰ ਦਿੱਲੀ-ਦੇਹਰਾਦੂਨ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਨਗੇ | ਇਸ ਐਕਸਪ੍ਰੈੱਸ ਵੇਅ ਦੇ ਖੁੱਲ੍ਹਣ ਨਾਲ ਦਿੱਲੀ ਤੋਂ ਦੇਹਰਾਦੂਨ ਤੱਕ ਦਾ 5 ਤੋਂ 6 ਘੰਟੇ ਦਾ ਸਫ਼ਰ ਸਿਰਫ਼ ਢਾਈ ਘੰਟੇ 'ਚ ਪੂਰਾ ਹੋ ਜਾਵੇਗਾ | ਦਿੱਲੀ-ਦੇਹਰਾਦੂਨ ਐਕਸਪ੍ਰੈੱਸ ਵੇਅ ਤਕਰੀਬਨ 13 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ | ਇਹ ਐਕਸਪ੍ਰੈੱਸ ਵੇਅ ਉੱਤਰ ਪੂਰਬੀ ਦਿੱਲੀ ਤੋਂ ਸ਼ੁਰੂ ਹੋ ਕੇ ਬਾਗਪਤ, ਸ਼ਾਮਲੀ, ਮੁਜ਼ਫਰਨਗਰ, ਸਹਾਰਨਪੁਰ ਤੋਂ ਹੁੰਦਿਆਂ ਦੇਹਰਾਦੂਨ ਤੱਕ ਜਾਏਗਾ | ਸੜਕੀ ਆਵਾਜਾਈ ਅਤੇ ਸ਼ਾਹਗਹ ਮੰਤਰਾਲੇ ਮੁਤਾਬਿਕ ਦਿੱਲੀ ਦੇਹਰਾਦੂਨ ਐਕਸਪ੍ਰੈੱਸ ਵੇਅ ਦਾ ਆਖਰੀ 20 ਕਿੱਲੋਮੀਟਰ ਦਾ ਹਿੱਸਾ ਰਾਜਾਜੀ ਨੈਸ਼ਨਲ ਪਾਰਕ ਦੇ ਈਕੋ ਸੈਂਸਟਿਵ ਜ਼ੋਨ 'ਚੋਂ ਲੰਘਦਾ ਹੈ, ਜਿਸ ਨੂੰ ਧਿਆਨ 'ਚ ਰੱਖਦਿਆਂ ਏਸ਼ੀਆ ਦਾ ਸਭ ਤੋਂ ਲੰਬਾ ਐਲੀਵੇਟਿਡ ਵਾਈਲਡ ਲਾਈਫ ਕਾਰੀਡੋਰ ਬਣਾਇਆ ਜਾ ਰਿਹਾ ਹੈ | 12 ਕਿੱਲੋਮੀਟਰ ਲੰਬੇ ਇਸ ਕਾਰੀਡੋਰ 'ਚ 340 ਮੀਟਰ ਲੰਬੀ ਸੁਰੰਗ ਵੀ ਸ਼ਾਮਿਲ ਹੈ |

ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਠੀਕ ਤਰ੍ਹਾਂ ਸੰਭਾਲੇ ਦੇਸ਼ ਦੇ ਹਾਲਾਤ-ਕਮਲਨਾਥ, ਆਨੰਦ ਸ਼ਰਮਾ, ਥਰੂਰ <br/> ਅਗਲੀ ਖ਼ਬਰ ਭੁਗਤਾਨ ਕਾਰਨ ਜਹਾਜ਼ ਵਾਪਸ ਭੇਜਣ ਦੀਆਂ ਖ਼ਬਰਾਂ ਤੱਥਹੀਣ-ਕੇਂਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।