27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਤੇਜਵੀਰ ਸਿੰਘ ਕੇਂਦਰ 'ਚ ਕੈਮੀਕਲਜ਼ ਤੇ ਪੈਟਰੋਕੈਮੀਕਲਜ਼ ਦੇ ਸਕੱਤਰ ਬਣੇ <br/>

ਅਜੀਤ ਡੈਸਕ 02-04-2026

ਪਟਿਆਲਾ, 1 ਅਪ੍ਰੈਲ (ਭਗਵਾਨ ਦਾਸ)-ਪੰਜਾਬ ਕਾਡਰ ਦੇ 1994 ਬੈਚ ਦੇ ਆਈ. ਏ. ਐਸ. ਅਫ਼ਸਰ ਤੇਜਵੀਰ ਸਿੰਘ ਕੇਂਦਰ ਸਰਕਾਰ ਦੇ ਕੈਮੀਕਲਜ਼ ਅਤੇ ਪੈਟਰੋਕੈਮੀਕਲਜ਼ (ਫਰਟੀਲਾਈਜ਼ਰਜ਼ ਤੇ ਪੈਸਟੀਸਾਈਡਜ਼) ਦੇ ਸਕੱਤਰ ਨਿਯੁਕਤ ਹੋਏ ਹਨ | ਉਹ ਪੰਜਾਬ ਸਰਕਾਰ 'ਚ ਵਧੀਕ ਮੁੱਖ ਸਕੱਤਰ ਤੇ ਵਿੱਤੀ ਕਮਿਸ਼ਨਰ, ਸਥਾਨਕ ਬਾਡੀਜ਼ (ਸਰਕਾਰ), ਤਕਨੀਕੀ ਸਿੱਖਿਆ, ਉਦਯੋਗਕ ਸਿਖਲਾਈ ਵੀ ਰਹੇ | ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਇਲਾਵਾ ਪੰਜਾਬ 'ਚ ਕਈ ਅਹਿਮ ਮਹਿਕਮਿਆਂ ਦੇ ਮੁੱਖੀ, ਸਕੱਤਰ ਤੇ ਵਧੀਕ ਮੁੱਖ ਸਕੱਤਰ ਦੇ ਤੌਰ 'ਤੇ ਸਫ਼ਲਤਾ ਨਾਲ ਕੰਮ ਕਰਦੇ ਰਹੇ ਹਨ | ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਆਸ ਦਰਸਾਈ ਕਿ ਉਹ ਪੈਟਰੋਕੈਮੀਕਲਜ਼ ਤੇ ਕੈਮੀਕਲਜ਼ 'ਚ ਪੂਰਾ ਸੁਧਾਰ ਲਿਆ ਕੇ ਇਨ੍ਹਾਂ ਨੂੰ ਹੋਰ ਕਿਸਾਨ-ਹਿੱਤ ਬਨਾਉਣਗੇ |

ਪਿਛਲੀ ਖ਼ਬਰ ਆਈ.ਏ.ਆਰ.ਆਈ. ਨੇ 122ਵਾਂ ਸਥਾਪਨਾ ਦਿਵਸ ਮਨਾਇਆ <br/> ਅਗਲੀ ਖ਼ਬਰ ਸਰਪੰਚ ਵਲੋਂ 2 ਦਲਿਤ ਪਰਿਵਾਰਾਂ ਦੇ ਘਰ ਦਾ ਸਾਮਾਨ ਪੈਟਰੋਲ ਪਾ ਕੇ ਸਾੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।