28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਥਾਣਾ ਭਿੰਡੀ ਸੈਦਾਂ ਧਮਾਕੇ ਦੀ ਵੀਡੀਓ ਆਈ ਸਾਹਮਣੇ, ਜਾਂਚ ਜਾਰੀ <br/>

ਅਜੀਤ ਡੈਸਕ 02-04-2026

ਅਜਨਾਲਾ, 1 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਅੰਮਿ੍ਤਸਰ ਦੇ ਸਰਹੱਦੀ ਇਲਾਕੇ ਵਿਚ ਸਥਿਤ ਥਾਣਾ ਭਿੰਡੀ ਸੈਦਾਂ ਵਿਖੇ 29-30 ਮਾਰਚ ਦੀ ਦਰਮਿਆਨੀ ਰਾਤ ਨੂੰ ਹੋਏ ਵਿਸਫੋਟਕ ਧਮਾਕੇ ਨਾਲ ਸੰਬੰਧਿਤ ਇਕ ਕਥਿਤ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ | ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਾਤ ਕਰੀਬ 1:30 ਵਜੇ ਹੋਏ ਇਸ ਧਮਾਕੇ ਸੰਬੰਧੀ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਧਮਾਕੇ ਤੋਂ ਪਹਿਲਾਂ ਇੱਕ ਨੌਜਵਾਨ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਵਿਚ ਉਹ 'ਲੱਗੀ ਕਾਰਵਾਈ ਪੈਣ' ਵਰਗੇ ਸ਼ਬਦ ਬੋਲਦਾ ਹੈ ਅਤੇ ਹੱਥਾਂ ਵਿਚ ਦੋ ਹੈਂਡ ਗ੍ਰਨੇਡ ਵੀ ਫੜੇ ਹੋਏ ਦਿਖਾਈ ਦਿੱਤੇ ਹਨ | ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਥਾਣਾ ਭਿੰਡੀ ਸੈਦਾਂ ਦੇ ਅੰਦਰ ਇੱਕ ਵੱਡਾ ਧਮਾਕਾ ਹੋਇਆ ਹੈ ਜਦਕਿ ਥਾਣੇ ਦੇ ਬਾਹਰ ਚਾਰਦੀਵਾਰੀ ਨਜ਼ਦੀਕ ਵੀ ਇਕ ਛੋਟਾ ਧਮਾਕਾ ਹੁੰਦਾ ਹੈ ਅਤੇ ਇਹ ਦੋਵੇਂ ਧਮਾਕੇ ਹੀ ਇੱਕੋ ਸਮੇਂ ਹੋਏ ਹਨ | ਹਾਲਾਂਕਿ ਇਸ ਵੀਡੀਓ ਦੀ ਅਸਲੀਅਤ ਅਤੇ ਇਸ ਵਿਚ ਕੀਤੇ ਜਾ ਰਹੇ ਦਾਅਵਿਆਂ ਦੀ ਅਜੇ ਤੱਕ ਕਿਸੇ ਵੀ ਪੁਲਿਸ ਅਧਿਕਾਰੀ ਵਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ, ਪਰ ਕੇਂਦਰੀ ਅਤੇ ਸੂਬਾਈ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵਲੋਂ ਵੀਡੀਓ ਵਾਇਰਲ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸੋਨੇ ਰੰਗੀ ਕਣਕ ਨਾਲ ਮਹਿਕੀ ਮੰਡੀ, ਸਰਕਾਰੀ ਖ਼ਰੀਦ ਦਾ ਹੋਇਆ ਆਗਾਜ਼ <br/> ਅਗਲੀ ਖ਼ਬਰ ਬੱਚਿਆਂ ਦੀ ਲੜਾਈ ਨੂੰ ਸੁਲਝਾਉਣ ਗਏ ਵਿਅਕਤੀ ਦਾ ਕਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।