ਈਰਾਨੀ ਬੰਦਰਗਾਹਾਂ ’ਤੇ ਸਮੁੰਦਰੀ ਨਾਕਾਬੰਦੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਇਕ ਹੋਰ ਜਹਾਜ਼ ਨੂੰ ਕੀਤਾ ਨਕਾਰਾ-ਅਮਰੀਕੀ ਫ਼ੌਜ
ਵਾਸ਼ਿੰਗਟਨ, 27 ਨਵੰਬਰ (ਏਜੰਸੀ)-ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਅਮਰੀਕੀ ਫ਼ੌਜ ਨੇ ਓਮਾਨ ਦੀ ਖਾੜੀ ਵਿਚ ਇਕ ਵਪਾਰਕ ਜਹਾਜ਼ ਨੂੰ ਨਕਾਰਾ ਕਰ ਦਿੱਤਾ ਹੈ, ਜੋ ਈਰਾਨੀ ਬੰਦਰਗਾਹਾਂ ‘ਤੇ ਲਗਾਈ ਗਈ ਨਾਕਾਬੰਦੀ ਨੂੰ ਤੋੜ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਇਕ ਫ਼ੌਜੀ ਜਹਾਜ਼ ਨੇ ਪਲਾਓ ਦੇ ਝੰਡੇ ਵਾਲੇ ਜਹਾਜ਼ ‘ਐਮ/ਵੀ ਪੈਸੀਫਿਕ ਆਰਚਰ’ ਦੇ ਪਿਛਲੇ ਹਿੱਸੇ ‘ਤੇ ਸਟੀਕ ਨਿਸ਼ਾਨੇ ਵਾਲੇ ਹਥਿਆਰਾਂ ਨਾਲ ਹਮਲਾ ਕੀਤਾ।
ਵਾਸ਼ਿੰਗਟਨ, 27 ਨਵੰਬਰ (ਏਜੰਸੀ)-ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਅਮਰੀਕੀ ਫ਼ੌਜ ਨੇ ਓਮਾਨ ਦੀ ਖਾੜੀ ਵਿਚ ਇਕ ਵਪਾਰਕ ਜਹਾਜ਼ ਨੂੰ ਨਕਾਰਾ ਕਰ ਦਿੱਤਾ ਹੈ, ਜੋ ਈਰਾਨੀ ਬੰਦਰਗਾਹਾਂ ‘ਤੇ ਲਗਾਈ ਗਈ ਨਾਕਾਬੰਦੀ ਨੂੰ ਤੋੜ ਕੇ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ।ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਵੀਰਵਾਰ ਨੂੰ ਇਕ ਫ਼ੌਜੀ ਜਹਾਜ਼ ਨੇ ਪਲਾਓ ਦੇ ਝੰਡੇ ਵਾਲੇ ਜਹਾਜ਼ ‘ਐਮ/ਵੀ ਪੈਸੀਫਿਕ ਆਰਚਰ’ ਦੇ ਪਿਛਲੇ ਹਿੱਸੇ ‘ਤੇ ਸਟੀਕ ਨਿਸ਼ਾਨੇ ਵਾਲੇ ਹਥਿਆਰਾਂ ਨਾਲ ਹਮਲਾ ਕੀਤਾ। ਇਸ ਕਾਰਨ ਜਹਾਜ਼ ਦੀ ਅੱਗੇ ਵਧਣ ਦੀ ਸਮਰੱਥਾ ਖਤਮ ਹੋ ਗਈ ਪਰ ਜਹਾਜ਼ ‘ਤੇ ਮੌਜੂਦ ਨਾਗਰਿਕ ਅਮਲੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।ਅਮਰੀਕੀ ਸੈਂਟਰਲ ਕਮਾਂਡ ਅਨੁਸਾਰ ‘ਪੈਸੀਫਿਕ ਆਰਚਰ’ ਨੇ ਨਾਕਾਬੰਦੀ ਤੋੜਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਈਰਾਨ ਦੀ ਬੰਦਰਗਾਹ ‘ਬੰਦਰ ਅੱਬਾਸ’ ਤੋਂ ਚਾਲੇ ਪਾਏ ਸੀ। ਜਹਾਜ਼ਾਂ ਦੀ ਆਵਾਜਾਈ ‘ਤੇ ਨਜ਼ਰ ਰੱਖਣ ਵਾਲੀਆਂ ਵੈੱਬਸਾਈਟਾਂ ਮੁਤਾਬਕ ਇਸ ਜਹਾਜ਼ ਦੀ ਮੰਜ਼ਿਲ ਸਿੰਗਾਪੁਰ ਸੀ।ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਟਰੰਪ ਪ੍ਰਸ਼ਾਸਨ ਈਰਾਨ ਨਾਲ ਚੱਲ ਰਹੇ ਲੰਬੇ ਟਕਰਾਅ ਦੇ ਸੰਦਰਭ ਵਿਚ ਆਪਣੇ ਅਗਲੇ ਕਦਮਾਂ ‘ਤੇ ਵਿਚਾਰ ਕਰ ਰਿਹਾ ਹੈ। ਇਹ ਟਕਰਾਅ ਫਰਵਰੀ ਦੇ ਅਖੀਰ ਵਿਚ ਸ਼ੁਰੂ ਹੋਇਆ ਸੀ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਇਕ ਤਰ੍ਹਾਂ ਦੇ ਸ਼ਾਂਤ ਖੜੋਤ ਵਾਲੀ ਸਥਿਤੀ ਵਿਚ ਹੈ।ਨਵੰਬਰ ਦੇ ਸ਼ੁਰੂ ਵਿਚ ਖੇਤਰ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਮਰੀਕਾ ‘ਤੇ ਦਬਾਅ ਪਾ ਰਹੇ ਸਨ ਕਿ ਉਹ ਜਾਂ ਤਾਂ ਜੰਗ ਨੂੰ ਦੁਬਾਰਾ ਸ਼ੁਰੂ ਕਰਨ ਜਾਂ ਇਜ਼ਰਾਈਲ ਨੂੰ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਅਤੇ ਮਿਜ਼ਾਈਲ ਸਮਰੱਥਾਵਾਂ ‘ਤੇ ਹਵਾਈ ਹਮਲੇ ਕਰਨ ਦੀ ਇਜਾਜ਼ਤ ਦੇਣ। ਇਸ ਦੌਰਾਨ ਫ਼ਾਰਸੀ ਖਾੜੀ ਦੇ ਦੇਸ਼ਾਂ ਦੇ ਨਾਲ-ਨਾਲ ਪਾਕਿਸਤਾਨ ਅਤੇ ਤੁਰਕੀ ਦੇ ਸਰਕਾਰੀ ਅਤੇ ਸੁਰੱਖਿਆ ਅਧਿਕਾਰੀ ਇਕ ਕੂਟਨੀਤਕ ਮੁਹਿੰਮ ਵਿਚ ਜੁਟੇ ਹੋਏ ਸਨ, ਜਿਸ ਵਿਚ ਸੀਨੀਅਰ ਅਮਰੀਕੀ ਅਧਿਕਾਰੀਆਂ ਨਾਲ ਫੋਨ ‘ਤੇ ਗੱਲਬਾਤ ਵੀ ਸ਼ਾਮਿਲ ਸੀ ਤਾਂ ਜੋ ਖੇਤਰ ਵਿਚ ਮੁੜ ਜੰਗ ਛਿੜਨ ਤੋਂ ਰੋਕਿਆ ਜਾ ਸਕੇ।