ਸੁਨਾਮ ਊਧਮ ਸਿੰਘ ਵਾਲਾ, 1 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਬੀਤੀ ਰਾਤ ਸੁਨਾਮ ਸ਼ਹਿਰ ਦੇ ਇੱਕ ਮੁਹੱਲੇ 'ਚ ਬੱਚਿਆਂ ਦੀ ਮਾਮੂਲੀ ਲੜਾਈ ਤੋਂ ਬਾਅਦ ਹੋਏ ਝਗੜੇ ਨੂੰ ਸੁਲਝਾਉਣ ਗਏ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ | ਪੁਲਿਸ ਥਾਣਾ ਸ਼ਹਿਰੀ ਸੁਨਾਮ ਊਧਮ ਸਿੰਘ ਵਾਲਾ ਦੇ ਇੰਸਪੈਕਟਰ ਪ੍ਰਤੀਕ ਜਿੰਦਲ ਨੇ ਦੱਸਿਆ ਕਿ ਸਥਾਨਕ ਇੰਦਰਾ ਬਸਤੀ 'ਚ ਹਨੂੰਮਾਨ ਮੰਦਿਰ ਨੇੜੇ ਬੱਚਿਆਂ ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ | ਜਿਸ ਤੋਂ ਬਾਅਦ ਗੁੱਸੇ 'ਚ ਆ ਕੇ ਬੱਚਿਆਂ ਦੇ ਪਰਿਵਾਰ ਵੀ ਆਪਸ 'ਚ ਉਲਝ ਗਏ | ਰੌਲਾ ਪੈਣ 'ਤੇ ਰਾਜ ਕੁਮਾਰ ਆਪਣੇ ਭਤੀਜੇ ਬਲਿੰਦਰ ਕੁਮਾਰ ਸਮੇਤ ਦੋਵੇਂ ਧਿਰਾਂ ਨੂੰ ਸਮਝਾਉਣ ਲਈ ਜਿਵੇਂ ਹੀ ਮੌਕੇ 'ਤੇ ਗਿਆ ਤਾਂ ਇੱਕ ਧਿਰ ਵਲੋਂ ਆਪਣੀ ਹਮਾਇਤ 'ਚ ਅੱਧੀ ਦਰਜਨ ਨੌਜਵਾਨਾਂ ਨੂੰ ਬੁਲਾ ਲਿਆ ਗਿਆ | ਇਸ ਦੌਰਾਨ ਰਾਜ ਕੁਮਾਰ (50) ਪੁੱਤਰ ਛੋਟੂ ਰਾਮ ਵਾਸੀ ਇੰਦਰਾ ਬਸਤੀ ਸੁਨਾਮ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਜਦਕਿ ਮਿ੍ਤਕ ਦੇ ਭਤੀਜੇ ਬਲਿੰਦਰ ਕੁਮਾਰ ਨੂੰ ਜ਼ਖ਼ਮੀ ਕਰ ਦਿੱਤਾ | ਇੰਸਪੈਕਟਰ ਪ੍ਰਤੀਕ ਜਿੰਦਲ ਨੇ ਕਿਹਾ ਕਿ ਹੈਰੀ, ਸਾਵਨ, ਗੋਬਿੰਦ, ਅਮਨ, ਕਰਨ ਤੇ ਵਰੁਣ ਵਾਸੀ ਸੁਨਾਮ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |
ਬੱਚਿਆਂ ਦੀ ਲੜਾਈ ਨੂੰ ਸੁਲਝਾਉਣ ਗਏ ਵਿਅਕਤੀ ਦਾ ਕਤਲ <br/>
ਅਜੀਤ ਡੈਸਕ
02-04-2026