16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਭਾਰਤ ਤੇ ਫਿਨਲੈਂਡ ਦਰਮਿਆਨ ਕਈ ਸਮਝੌਤੇ ਸਹੀਬੱਧ ਦੋਵਾਂ ਦੇਸ਼ਾਂ ਨੇ ਅੱਤਵਾਦ ਦੇ ਹਰ ਰੂਪ ਨੂੰ ਜੜ੍ਹੋਂ ਖ਼ਤਮ ਕਰਨ ਦੀ ਵਚਨਬੱਧਤਾ ਪ੍ਰਗਟਾਈ <br/>

ਅਜੀਤ ਡੈਸਕ 06-03-2026
ਨਵੀਂ ਦਿੱਲੀ, 5 ਮਾਰਚ (ਉਪਮਾ ਡਾਗਾ ਪਾਰਥ)-ਕੋਈ ਵੀ ਮੁੱਦਾ ਸਿਰਫ਼ ਫ਼ੌਜੀ ਸੰਘਰਸ਼ ਨਾਲ ਹੱਲ ਨਹੀਂ ਹੋ ਸਕਦਾ | ਭਾਵੇਂ ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ) ਅਸੀਂ ਲੜਾਈ ਨੂੰ ਛੇਤੀ ਖ਼ਤਮ ਕਰਨ ਅਤੇ ਸ਼ਾਂਤੀ ਬਹਾਲ ਕਰਨ ਦੀ ਹਰ ਕੋਸ਼ਿਸ਼ ਦਾ ਸਮਰਥਨ ਕਰਦੇ ਰਹਾਂਗੇ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਬਿਆਨ ਫਿਨਲੈਂਡ ਦੇ ਰਾਸ਼ਟਰਪਤੀ ਅਲੈਰਾਜੈਂਡਰ ਸਟੱਬ ਦੇ ਨਾਲ ਸਾਂਝੀ ਪੈ੍ਰੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਦਿੱਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਫਿਨਲੈਂਡ ਦੋਵੇਂ ਹੀ ਕਾਨੂੰਨ ਦੇ ਸ਼ਾਸਨ ਅਤੇ ਸੰਵਾਦ 'ਚ ਯਕੀਨ ਰੱਖਦੇ ਹਨ | ਮੋਦੀ ਨੇ ਇਹ ਵੀ ਕਿਹਾ ਕਿ ਸਾਡੀ ਇਸ 'ਤੇ ਵੀ ਇਕ ਰਾਇ ਹੈ ਕਿ ਵੱਧਦੀਆਂ ਹੋਈਆਂ ਆਲਮੀ ਚੁਣੌਤੀਆਂ ਦੇ ਹੱਲ ਲਈ ਦੁਨੀਆ ਭਰ ਦੀਆਂ ਸੰਸਥਾਵਾਂ ਦੇ ਸੁਧਾਰ ਜ਼ਰੂਰੀ ਹੀ ਨਹੀਂ, ਬਹੁਤ ਜ਼ਰੂਰੀ ਵੀ ਹਨ | ਅੱਤਵਾਦ ਦੇ ਹਰ ਰੂਪ ਨੂੰ ਜੜ੍ਹ ਤੋਂ ਖ਼ਤਮ ਕਰਨਾ ਸਾਡੀ ਸਾਂਝੀ ਵਚਨਬੱਧਤਾ ਹੈ | ਮੋਦੀ ਨੇ ਆਪਣੇ ਭਾਸ਼ਨ ਦੌਰਾਨ ਯੂਰਪੀ ਯੂਨੀਅਨ ਦੇ ਨਾਲ ਜਨਵਰੀ 'ਚ ਹੋਏ ਵਪਾਰ ਸਮਝੌਤੇ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਅਸਥਿਰਤਾ ਦੇ ਇਸ ਯੁੱਗ 'ਚ ਭਾਰਤ ਅਤੇ ਯੂਰੋਪ ਦੇ ਰਿਸ਼ਤੇ ਸੁਨਹਿਰੇ ਦੌਰ 'ਚ ਦਾਖ਼ਲ ਹੋ ਰਹੇ ਹਨ | ਦੋਵੇਂ ਮਹਾਂਸ਼ਕਤੀਆਂ ਆਲਮੀ ਸਥਿਰਤਾ ਅਤੇ ਵਿਕਾਸ ਨੂੰ ਨਵੀਂ ਤਾਕਤ ਦੇ ਰਹੀਆਂ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਿਨਲੈਂਡ ਦੇ ਰਾਸ਼ਟਰਪਤੀ ਦੀ ਹੈਦਰਾਬਾਦ ਹਾਊਸ ਵਿਖੇ ਹੋਈ ਦੁਵੱਲੀ ਗੱਲਬਾਤ ਦਰਮਿਆਨ ਦੋਵੇਂ ਦੇਸ਼ਾਂ ਕਈ ਖੇਤਰਾਂ 'ਚ ਸਹਿਯੋਗ ਵਧਾਉਣ ਲਈ ਰਾਜ਼ੀ ਹੋਏ ਜਿਨ੍ਹਾਂ 'ਚ ਡਿਜੀਟਲਾਈਜੇਸ਼ਨ, ਸਵੱਛ ਊਰਜਾ, ਕਵਾਂਟਮ ਕੰਪਿਊਟਿੰਗ ਅਤੇ ਸੈਮੀਕੰਡਕਟਰ ਸ਼ਾਮਿਲ ਹਨ | ਇਸ ਤੋਂ ਇਲਾਵਾ ਦੋਵੇਂ ਦੇਸ਼ ਰੱਖਿਆ ਅਤੇ ਪੁਲਾੜ ਖੇਤਰ 'ਚ ਵੀ ਸਹਿਯੋਗ ਵਧਾਉਣ ਲਈ ਰਾਜ਼ੀ ਹੋਏ | ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਅਤੇ ਫਿਨਲੈਂਡ ਦੀ ਨਵੀਂ ਭਾਈਵਾਲੀ ਭਵਿੱਖ ਦੀਆਂ ਤਕਨੀਕਾਂ 'ਤੇ ਕੇਂਦਰਿਤ ਹੈ | ਇਸ 'ਚ ਮਸਨੂਈ ਬੁੱਧੀ (ਏ.ਆਈ.) 6ਜੀ ਟੈਲੀਕਾਮ, ਸਵੱਛ ਊਰਜਾ ਅਤੇ ਕਵਾਂਟਮ ਕੰਪਿਊਟਿੰਗ ਜਿਹੇ ਖੇਤਰ ਸ਼ਾਮਿਲ ਹਨ | ਇਨ੍ਹਾਂ ਖੇਤਰਾਂ 'ਚ ਆਪਸੀ ਸਹਿਯੋਗ ਨਾਲ ਨਾ ਸਿਰਫ਼ ਤਕਨੀਕ ਦਾ ਵਿਕਾਸ ਹੋਏਗਾ | ਸਗੋਂ ਨਿਵੇਸ਼ ਅਤੇ ਵਪਾਰ ਦੇ ਨਵੇਂ ਰਸਤੇ ਵੀ ਖੁੱਲ੍ਹਣਗੇ |

ਪਿਛਲੀ ਖ਼ਬਰ ਸਾਬਕਾ ਅਤੇ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਵਿਰੁੱਧ ਲੰਬਿਤ ਅਪਰਾਧਿਕ ਮਾਮਲਿਆਂ ਦੀ ਸਥਿਤੀ ਦਾ ਮੰਗਿਆ ਵੇਰਵਾ <br... ਅਗਲੀ ਖ਼ਬਰ ਭਾਰਤ ਦੀ ਤੇਲ ਸਪਲਾਈ ਖ਼ਤਰੇ 'ਚ ਹੈ-ਰਾਹੁਲ ਗਾਂਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।