14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਆਈ.ਡੀ.ਐੱਫ.ਸੀ. ਬੈਂਕ 'ਚ 590 ਕਰੋੜ ਦੀ ਹਿਸਾਬ 'ਚ ਗੜਬੜੀ-4 ਅਧਿਕਾਰੀ ਮੁਅੱਤਲ <br/>

ਅਜੀਤ ਡੈਸਕ 23-02-2026
ਚੰਡੀਗੜ੍ਹ, 22 ਫ਼ਰਵਰੀ (ਕਪਿਲ ਵਧਵਾ)–ਨਿੱਜੀ ਖੇਤਰ ਦੇ ਆਈ.ਡੀ.ਐਫ.ਸੀ. ਫਰਸਟ ਬੈਂਕ ਵਲੋਂ ਐਤਵਾਰ ਤੜਕੇ ਉੱਚ ਅਥਾਰਟੀ ਨੂੰ ਕੀਤੀ ਗਈ ਫ਼ਾਇਲਿੰਗ ਵਿਚ ਖ਼ੁਲਾਸਾ ਹੋਇਆ ਹੈ ਕਿ ਹਰਿਆਣਾ ਸਰਕਾਰ ਨਾਲ ਸੰਬੰਧਿਤ ਖਾਤਿਆਂ ਵਿਚ ਲਗਭਗ 590 ਕਰੋੜ ਰੁਪਏ ਦੀ ਵੱਡੀ ਬੇਹਿਸਾਬੀ ਸਾਹਮਣੇ ਆਈ ਹੈ | ਬੈਂਕ ਮੁਤਾਬਕ ਇਹ ਗੜਬੜ ਚੰਡੀਗੜ੍ਹ ਸਥਿਤ ਇਕ ਵਿਸ਼ੇਸ਼ ਸ਼ਾਖਾ ਵਿਚ ਕੁਝ ਕਰਮਚਾਰੀਆਂ ਅਤੇ ਹੋਰ ਸੰਬੰਧਿਤ ਪੱਖਾਂ ਵਲੋਂ ਕੀਤੀ ਗਈ | ਬੈਂਕ ਨੇ ਦੱਸਿਆ ਕਿ ਮਾਮਲੇ ਦੀ ਜਾਣਕਾਰੀ ਬੈਂਕਿੰਗ ਰੈਗੂਲੇਟਰ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਗਈ ਹੈ | ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਰਿਆਣਾ ਸਰਕਾਰ ਦੇ ਇਕ ਵਿਭਾਗ ਵਲੋਂ ਖਾਤਾ ਬੰਦ ਕਰਕੇ ਰਕਮ ਦੂਜੇ ਬੈਂਕ ਵਿਚ ਟਰਾਂਸਫਰ ਕਰਨ ਦੀ ਬੇਨਤੀ ਕੀਤੀ ਗਈ ਸੀ | ਇਸ ਪ੍ਰਕਿਰਿਆ ਦੌਰਾਨ ਖਾਤੇ ਦੇ ਬਕਾਏ ਅਤੇ ਦਰਜ ਰਕਮ ਵਿਚ ਗੰਭੀਰ ਅੰਤਰ ਸਾਹਮਣੇ ਆਇਆ | ਬੈਂਕ ਨੇ ਕਿਹਾ ਕਿ 18 ਫ਼ਰਵਰੀ ਤੋਂ ਬਾਅਦ ਹਰਿਆਣਾ ਸਰਕਾਰ ਨਾਲ ਸੰਬੰਧਿਤ ਹੋਰ ਖਾਤਿਆਂ ਵਿਚ ਵੀ ਇਸ ਤਰ੍ਹਾਂ ਦੀਆਂ ਗੜਬੜਾਂ ਦੇ ਇਸ਼ਾਰੇ ਮਿਲੇ ਹਨ | ਅੰਦਰੂਨੀ ਜਾਂਚ ਤੋਂ ਪਤਾ ਲੱਗਾ ਕਿ ਮਾਮਲਾ ਚੰਡੀਗੜ੍ਹ ਦੀ ਇਕ ਖ਼ਾਸ ਸ਼ਾਖਾ ਵਿਚ ਚੱਲ ਰਹੇ ਹਰਿਆਣਾ ਸਰਕਾਰ ਨਾਲ ਜੁੜੇ ਖਾਤਿਆਂ ਤੱਕ ਹੀ ਸੀਮਿਤ ਹੈ ਅਤੇ ਇਸ ਦਾ ਪ੍ਰਭਾਵ ਹੋਰ ਗਾਹਕਾਂ 'ਤੇ ਨਹੀਂ ਪਿਆ | ਬੈਂਕ ਦੇ ਮੁੱਖ ਦਫ਼ਤਰ ਮੁੰਬਈ ਵਲੋਂ ਚੰਡੀਗੜ੍ਹ ਸ਼ਾਖਾ ਦੀ ਅੰਦਰੂਨੀ ਆਡਿਟ ਕਰਵਾਈ ਗਈ | ਬੈਂਕ 'ਰੀਕੰਸਿਲੀਏਸ਼ਨ ਸਟੇਟਮੈਂਟ' ਦੀ ਜਾਂਚ ਦੌਰਾਨ ਅੰਕੜਿਆਂ ਵਿਚ ਮਿਸਮੈਚ ਸਾਹਮਣੇ ਆਉਣ 'ਤੇ ਇਹ ਘੁਟਾਲਾ ਬੇਨਕਾਬ ਹੋਇਆ | ਇਸ ਵੇਲੇ ਕੁੱਲ ਲਗਭਗ 590 ਕਰੋੜ ਰੁਪਏ ਦੀ ਰਕਮ 'ਰੀਕੰਸਿਲੀਏਸ਼ਨ' ਹੇਠ ਹੈ ਅਤੇ ਅੰਤਿਮ ਰਕਮ ਦੀ ਪੁਸ਼ਟੀ ਅੱਗੇ ਦੀ ਜਾਂਚ ਅਤੇ ਵਸੂਲੀਆਂ ਤੋਂ ਬਾਅਦ ਹੋਵੇਗੀ | ਮਾਮਲੇ ਵਿਚ ਸ਼ਾਮਲ ਚਾਰ ਬੈਂਕ ਅਧਿਕਾਰੀਆਂ ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ <br/> ਅਗਲੀ ਖ਼ਬਰ ਪ੍ਰਵਾਸੀ ਭਾਰਤੀ ਔਰਤ ਦੇ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੀ ਨੌਕਰਾਣੀ ਤੇ ਉਸ ਦੇ ਪਤੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।