13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਅੱਤਵਾਦ ਦੇ ਮੁੱਦੇ ’ਤੇ ਪਾਕਿ ਤੇ ਅਫ਼ਗਾਨਿਸਤਾਨ ਵਿਚਾਲੇ ਮੁੜ ਵਧਿਆ ਤਣਾਅ

ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਸਰਹੱਦ ’ਤੇ ਲਗਾਤਾਰ ਹੋ ਰਹੀਆਂ ਝੜਪਾਂ ਤੇ ਪਾਕਿਸਤਾਨੀ ਹਵਾਈ ਹਮਲਿਆਂ ਕਾਰਨ ਪਾਕਿ ਤੇ ਅਫ਼ਗਾਨਿਸਤਾਨ ਵਿਚਾਲੇ ਤਣਾਅ ਕਾਫ਼ੀ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਪਾਕਿ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਆਪਣੀ ਧਰਤੀ ਤੋਂ ਪਾਕਿ ਅੰਦਰ ਹੋ ਰਹੇ ਕਥਿਤ ਅੱਤਵਾਦੀ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਨ੍ਹਾਂ ਹਥਿਆਰਬੰਦ ਸੰਗਠਨਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਆਖ਼ਰਕਾਰ ਇਹ ਗਰੁੱਪ ਖ਼ੁਦ ਤਾਲਿਬਾਨ ਦੇ ਸ਼ਾਸਨ ਲਈ ਵੀ ਵੱਡਾ ਖ਼ਤਰਾ ਬਣ ਜਾਣਗੇ।

ਅਜੀਤ ਡੈਸਕ 14-10-2026
ਅੰਮ੍ਰਿਤਸਰ, 13 ਅਕਤੂਬਰ (ਸੁਰਿੰਦਰ ਕੋਛੜ)-ਸਰਹੱਦ ’ਤੇ ਲਗਾਤਾਰ ਹੋ ਰਹੀਆਂ ਝੜਪਾਂ ਤੇ ਪਾਕਿਸਤਾਨੀ ਹਵਾਈ ਹਮਲਿਆਂ ਕਾਰਨ ਪਾਕਿ ਤੇ ਅਫ਼ਗਾਨਿਸਤਾਨ ਵਿਚਾਲੇ ਤਣਾਅ ਕਾਫ਼ੀ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ। ਪਾਕਿ ਨੇ ਅਫ਼ਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੂੰ ਆਪਣੀ ਧਰਤੀ ਤੋਂ ਪਾਕਿ ਅੰਦਰ ਹੋ ਰਹੇ ਕਥਿਤ ਅੱਤਵਾਦੀ ਹਮਲਿਆਂ ਨੂੰ ਤੁਰੰਤ ਰੋਕਣ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਨ੍ਹਾਂ ਹਥਿਆਰਬੰਦ ਸੰਗਠਨਾਂ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਆਖ਼ਰਕਾਰ ਇਹ ਗਰੁੱਪ ਖ਼ੁਦ ਤਾਲਿਬਾਨ ਦੇ ਸ਼ਾਸਨ ਲਈ ਵੀ ਵੱਡਾ ਖ਼ਤਰਾ ਬਣ ਜਾਣਗੇ। ਸੰਯੁਕਤ ਰਾਸ਼ਟਰ ਮਿਸ਼ਨ ਅਨੁਸਾਰ ਇਸ ਸਾਲ ਸਰਹੱਦ ਪਾਰ ਹਿੰਸਾ ਕਾਰਨ ਅਫ਼ਗਾਨਿਸਤਾਨ ’ਚ 1,100 ਤੋਂ ਵੱਧ ਨਾਗਰਿਕ ਮਾਰੇ ਜਾਂ ਜ਼ਖ਼ਮੀ ਹੋਏ ਹਨ। ਪਾਕਿ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਦੱਸਿਆ ਕਿ ਉਨ੍ਹਾਂ ਕਾਬੁਲ ਦੌਰੇ ਦੌਰਾਨ ਅਫ਼ਗਾਨ ਪ੍ਰਧਾਨ ਮੰਤਰੀ ਮੁੱਲਾ ਮੁਹੰਮਦ ਹਸਨ ਅਖੁੰਦ ਨੂੰ ਚਿਤਾਵਨੀ ਦਿੱਤੀ ਸੀ ਕਿ ਅੱਤਵਾਦੀਆਂ ਖ਼ਿਲਾਫ਼ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਇਹ ਸੰਗਠਨ ਇਕ ਦਿਨ ਅਫ਼ਗਾਨ ਸਰਕਾਰ ਨੂੰ ਵੀ ਚੁਨੌਤੀ ਦੇਣਗੇ। ਡਾਰ ਨੇ ਸਪੱਸ਼ਟ ਕੀਤਾ ਕਿ ਪਾਕਿ ਅੰਦਰ ਹੁੰਦੇ ਹਮਲੇ ਸਰਹੱਦ ਪਾਰੋਂ ਹੀ ਯੋਜਨਾਬੱਧ ਤੇ ਸੰਚਾਲਿਤ ਕੀਤੇ ਜਾਂਦੇ ਹਨ। ਵਿਦੇਸ਼ ਮੰਤਰੀ ਨੇ ਇਹ ਵੀ ਦੱਸਿਆ ਕਿ ਪਾਕਿ ਨੇ ਸਰਹੱਦ ਪਾਰੋਂ ਘੁਸਪੈਠ ਰੋਕਣ ਲਈ 2,600 ਕਿੱਲੋਮੀਟਰ ਲੰਮੀ ਸਰਹੱਦ ’ਤੇ ਲਗਭਗ 95 ਫ਼ੀਸਦੀ ਕੰਡਿਆਲੀ ਤਾਰ ਲਗਾਉਣ ਦਾ ਕੰਮ ਪੂਰਾ ਕਰ ਲਿਆ ਹੈ। ਪਾਕਿ ਦੇ ਸੂਚਨਾ ਮੰਤਰੀ ਅੱਤਾਉੱਲਾ ਤਰਾਰ ਨੇ ਕਿਹਾ ਕਿ ਇਸਲਾਮਾਬਾਦ ਗੱਲਬਾਤ ਲਈ ਤਿਆਰ ਹੈ, ਪਰ ਅੱਗੇ ਵਧਣ ਲਈ ਕਾਬੁਲ ਨੂੰ ਅੱਤਵਾਦੀ ਨੈੱਟਵਰਕਾਂ ਵਿਰੁੱਧ ਠੋਸ ਅਤੇ ਪ੍ਰਮਾਣਿਤ ਕਾਰਵਾਈ ਕਰਨੀ ਪਵੇਗੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਬੁਲ ’ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.), ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਅਤੇ ਅਲ-ਕਾਇਦਾ ਵਰਗੇ ਗਰੁੱਪਾਂ ਨੂੰ ਪਨਾਹ ਮਿਲ ਰਹੀ ਹੈ। ਸੂਚਨਾ ਮੰਤਰੀ ਤਰਾਰ ਮੁਤਾਬਿਕ ਜਨਵਰੀ ਤੋਂ ਲੈ ਕੇ ਹੁਣ ਤੱਕ 2,800 ਤੋਂ ਵੱਧ ਅੱਤਵਾਦੀ ਹਮਲਿਆਂ ’ਚ ਲਗਭਗ 3,000 ਲੋਕ ਮਾਰੇ ਜਾਂ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਅਫ਼ਗਾਨਿਸਤਾਨ ’ਚ 6,000 ਤੋਂ ਵੱਧ ਟੀ. ਟੀ. ਪੀ. ਲੜਾਕੇ ਅਤੇ ਕੁੱਲ ਮਿਲਾ ਕੇ 20,000 ਤੋਂ ਵੱਧ ਅੱਤਵਾਦੀ ਮੌਜੂਦ ਹਨ। ਦੂਜੇ ਪਾਸੇ, ਅਫ਼ਗਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਪਾਕਿ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪਾਕਿਸਤਾਨ ਗੱਲਬਾਤ ਨੂੰ ਕਮਜ਼ੋਰ ਕਰ ਰਿਹਾ ਹੈ ਤੇ ਆਪਣੀਆਂ ਅਸਫਲਤਾਵਾਂ ਦਾ ਦੋਸ਼ ਅਫ਼ਗਾਨਿਸਤਾਨ ਸਿਰ ਮੜ੍ਹ ਰਿਹਾ ਹੈ।
ਪਿਛਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਪੰਜਾਬ ’ਚ ਨਸ਼ਾ ਵਿਰੋਧੀ ਕਾਰਕੁੰਨਾਂ ਦੀ ਸੁਰੱਖਿਆ ’ਤੇ ਖੜ੍ਹੇ ਹੋਏ ਸਵਾਲ-ਕਲੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।