13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬ੍ਰਾਜ਼ੀਲ ਦੀ ਕੰਪਨੀ ਵਲੋਂ ਭਾਰਤ ਨੂੰ ਕੇ.ਸੀ.-390 ਜਹਾਜ਼ਾਂ ਲਈ ਗਲੋਬਲ ਨਿਰਮਾਣ ਆਧਾਰ ਬਣਾਉਣ ਦਾ ਵਾਅਦਾ <br/>

ਅਜੀਤ ਡੈਸਕ 23-02-2026

ਨਵੀਂ ਦਿੱਲੀ, 22 ਫਰਵਰੀ (ਏਜੰਸੀ)-ਬ੍ਰਾਜ਼ੀਲ ਦੀ ਏਅਰੋਸਪੇਸ ਦਿੱਗਜ ਕੰਪਨੀ ਐਂਬਰੇਅਰ ਨੇ ਸੰਕੇਤ ਦਿੱਤਾ ਕਿ ਜੇਕਰ ਉਸ ਨੂੰ ਭਾਰਤੀ ਹਵਾਈ ਫ਼ੌਜ 80 ਟਰਾਂਸਪੋਰਟ ਜਹਾਜ਼ਾਂ ਦਾ ਠੇਕਾ ਮਿਲਦਾ ਹੈ ਤਾਂ ਉਹ ਆਪਣੇ ਕੇ.ਸੀ.-390 ਮਿਲੇਨੀਅਮ ਜਹਾਜ਼ਾਂ ਲਈ ਵੱਡਾ ਉਤਪਾਦਨ ਕੇਂਦਰ ਸਥਾਪਤ ਕਰਨ ਲਈ ਤਿਆਰ ਹੈ | ਇਹ ਇਕਰਾਰਨਾਮਾ ਏਸ਼ੀਆ-ਪ੍ਰਸ਼ਾਂਤ ਦੇ ਵੱਡੇ ਬਾਜ਼ਾਰ ਦਾ ਸਮਰਥਨ ਕਰੇਗਾ | ਇਕ ਵਿਸ਼ੇਸ਼ ਇੰਟਰਵਿਊ 'ਚ ਐਂਬਰੇਅਰ ਦੇ ਪ੍ਰਧਾਨ ਅਤੇ ਸੀ.ਈ.ਓ. ਫ੍ਰਾਂਸਿਸਕੋ ਗੋਮਜ਼ ਨੇਟੋ ਨੇ ਕੇ.ਸੀ.-390 ਮਿਲੇਨੀਅਮ ਨੂੰ ਭਾਰਤ ਲਈ ਸਭ ਤੋਂ ਵਧੀਆ ਵਿਕਲਪ ਵਜੋਂ ਪੇਸ਼ ਕੀਤਾ | ਉਨ੍ਹਾਂ ਨਾਟੋ ਦੀ ਖਰੀਦ ਲਹਿਰ ਦਾ ਲਾਭ ਉਠਾਉਂਦੇ ਹੋਏ ਇਸ ਜਹਾਜ਼ ਨੂੰ ਰਣਨੀਤਕ ਹਵਾਈ ਲਿਫਟ ਲਈ ਨਵੇਂ 'ਗਲੋਬਲ ਬੈਂਚਮਾਰਕ' ਵਜੋਂ ਪੇਸ਼ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਜਹਾਜ਼ਾਂ ਦੀ ਚੋਣ ਕਰਕੇ ਭਾਰਤੀ ਹਵਾਈ ਸੈਨਾ ਆਧੁਨਿਕ ਹਵਾਈ ਸੈਨਾਵਾਂ ਦੇ ਤੇਜ਼ੀ ਨਾਲ ਫੈਲ ਰਹੇ, ਅੰਤਰ-ਸੰਚਾਲਿਤ ਗਠਜੋੜ ਨਾਲ ਜੁੜ ਜਾਏਗੀ | ਕੇ.ਸੀ.-390 ਨੂੰ ਬਹੁਤ ਵਧੀਆ ਮਲਟੀ-ਮਿਸ਼ਨ ਵਰਕ ਹਾਰਸ ਵਜੋਂ ਦਰਸਾਉਂਦੇ ਹੋਏ ਨੇਟੋ ਨੇ ਕਿਹਾ ਕਿ ਜੇਕਰ ਭਾਰਤੀ ਇਕਰਾਰਨਾਮਾ ਮਿਲਦਾ ਹੈ ਤਾਂ ਕੰਪਨੀ ਏਸ਼ੀਆ-ਪ੍ਰਸ਼ਾਂਤ ਬਾਜ਼ਾਰ ਨੂੰ ਸਮਰਥਨ ਕਰਨ ਲਈ ਭਾਰਤ ਨੂੰ ਹਵਾਈ ਜਹਾਜ਼ਾਂ ਲਈ ਆਪਣਾ ਪ੍ਰਮੁੱਖ ਉਤਪਾਦਨ ਕੇਂਦਰ ਬਣਾ ਲਵੇਗੀ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ਵ ਪੰਜਾਬੀ ਕਾਨਫ਼ਰੰਸ ਐਲਾਨਨਾਮੇ ਨਾਲ ਸਫ਼ਲਤਾਪੂਰਵਕ ਸਮਾਪਤ ਅਗਲੀ ਖ਼ਬਰ ਕਿਰਤ ਕਾਨੂੰਨ ਦਹਾਕਿਆਂ 'ਚ ਕੀਤੇ ਸਭ ਤੋਂ ਵਿਆਪਕ ਤੇ ਦੂਰਗਾਮੀ ਸੁਧਾਰਾਂ 'ਚੋਂ ਇਕ ਹਨ-ਕਾਨੂੰਨ ਕਮਿਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।