ਨਵੀਂ ਦਿੱਲੀ, 12 ਅਕਤੂਬਰ (ਪੀ.ਟੀ.ਆਈ.)-ਭਾਰਤੀ ਹਵਾਈ ਫ਼ੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਏ.ਪੀ. ਸਿੰਘ, ਜੋ ਇਸ ਮਹੀਨੇ ਦੇ ਅੰਤ ’ਚ ਸੇਵਾਮੁਕਤ ਹੋਣ ਵਾਲੇ ਹਨ, ਨੇ ਸਵਦੇਸ਼ੀ ‘ਤੇਜਸ’ ਲੜਾਕੂ ਜਹਾਜ਼ ’ਚ ਆਪਣੀ ਆਖਰੀ ਉਡਾਣ ਭਰੀ। ‘ਐਕਸ’ ’ਤੇ ਦੇਰ ਰਾਤ ਸਾਂਝੀ ਕੀਤੀ ਗਈ ਇਕ ਪੋਸਟ ’ਚ, ਭਾਰਤੀ ਹਵਾਈ ਸੈਨਾ ਨੇ ਕਿਹਾ ਕਿ ਜੋਧਪੁਰ ਏਅਰ ਫੋਰਸ ਸਟੇਸ਼ਨ ’ਤੇ ‘ਅਭਿਆਸ ਤਰੰਗ ਸ਼ਕਤੀ’ ਦੌਰਾਨ ਭਰੀ ਗਈ ਇਹ ਉਡਾਣ ਉਸ ਲੜਾਕੂ ਪਾਇਲਟ ਦੀ ਭਾਵਨਾ ਨੂੰ ਦਰਸਾਉਂਦੀ ਹੈ ਜੋ ਹਮੇਸ਼ਾ ਮੋਹਰੀ ਹੋ ਕੇ ਅਗਵਾਈ ਕਰਨ ’ਚ ਵਿਸ਼ਵਾਸ ਰੱਖਦਾ ਹੈ। ਸੈਨਾ ਨੇ ਉਨ੍ਹਾਂ ਦੀ ਉਡਾਣ ਦੀ ਇਕ ਵੀਡੀਓ ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ।