21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗੁਆਂਢੀ ਵਲੋਂ ਜਬਰ ਜਨਾਹ ਦੀ ਕੋਸ਼ਿਸ਼ ਉਪਰੰਤ ਮਹਿਲਾ ਦੀ ਚਾਕੂ ਮਾਰ ਕੇ ਹੱਤਿਆ <br/>

ਅਜੀਤ ਡੈਸਕ 22-02-2026
ਚੰਡੀਗੜ੍ਹ, 21 ਫ਼ਰਵਰੀ (ਕਪਿਲ ਵਧਵਾ)–ਚੰਡੀਗੜ੍ਹ ਦੇ ਪਿੰਡ ਦੜੂਆ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ | ਕਿਰਾਏ ਦੇ ਮਕਾਨ ਵਿਚ ਆਪਣੇ ਪਰਿਵਾਰ ਸਮੇਤ ਰਹਿਣ ਵਾਲੀ 35 ਸਾਲਾ ਔਰਤ ਸੀਮਾ ਨਾਲ ਉਸ ਦੇ ਹੀ ਗੁਵਾਂਢੀ ਵਿਨੋਦ ਵਲੋਂ ਕਥਿਤ ਤੌਰ 'ਤੇ ਪਹਿਲਾਂ ਜਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਔਰਤ ਵਲੋਂ ਵਿਰੋਧ ਕੀਤਾ ਗਿਆ ਤਾਂ ਉਸ 'ਤੇ ਚਾਕੂਆਂ ਨਾਲ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਵਾਰਦਾਤ ਤੋਂ ਬਾਅਦ ਮੁਲਜ਼ਮ ਮਿ੍ਤਕਾ ਦੀ ਲਾਸ਼ ਕੋਲ ਬੈਠ ਕੇ ਮੋਬਾਈਲ ਫ਼ੋਨ ਚਲਾਉਂਦਾ ਰਿਹਾ | ਜਾਣਕਾਰੀ ਅਨੁਸਾਰ ਮੁਲਜ਼ਮ ਵਿਨੋਦ ਪਿਛਲੇ ਲਗਭਗ ਸੱਤ ਸਾਲਾਂ ਤੋਂ ਮਿ੍ਤਕਾ ਦੇ ਘਰ ਦੇ ਨੇੜੇ ਰਹਿ ਰਿਹਾ ਸੀ | ਘਟਨਾ ਵੇਲੇ ਸੀਮਾ ਦੇ ਦੋਵੇਂ ਬੱਚੇ ਟਿਊਸ਼ਨ ਪੜ੍ਹਨ ਗਏ ਹੋਏ ਸਨ ਅਤੇ ਉਸ ਦਾ ਪਤੀ ਵੀ ਘਰ ਵਿਚ ਮੌਜੂਦ ਨਹੀਂ ਸੀ | ਰੌਲਾ ਰੱਪਾ ਸੁਣ ਕੇ ਨੇੜੇ ਰਹਿਣ ਵਾਲਾ ਇਕ ਨੌਜਵਾਨ ਮਦਦ ਲਈ ਪਹੁੰਚਿਆ ਪਰ ਮੁਲਜ਼ਮ ਨੇ ਉਸ ਦੇ ਸਿਰ 'ਤੇ ਡੰਡੇ ਨਾਲ ਵਾਰ ਕਰਕੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ | ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ | ਜਾਂਚ ਅਧਿਕਾਰੀ ਰਣਦੀਪ ਨੇ ਦੱਸਿਆ ਕਿ ਮੁਲਜ਼ਮ ਦੀ ਮਾਨਸਿਕ ਹਾਲਤ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ |

ਪਿਛਲੀ ਖ਼ਬਰ ਕਸਬਾ ਖਿਜ਼ਰਾਬਾਦ ਵਿਖੇ ਹੋਲੇ-ਮਹੱਲੇ ਦੀ ਆਰੰਭਤਾ 24 ਫਰਵਰੀ ਤੋਂ <br/> ਅਗਲੀ ਖ਼ਬਰ 'ਸਾਡਾ ਪੰਜਾਬ' ਕਿਤਾਬ ਕੈਨੇਡਾ ਵਸਦੇ ਪੰਜਾਬੀਆਂ ਨੂੰ ਪੰਜਾਬ ਨਾਲ ਜੋੜੇਗੀ-ਕੈਨੇਡੀਅਨ ਸੰਸਦ ਮੈਂਬਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।