21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

‘ਨਵਾਂ ਜ਼ਮਾਨਾ’ ਅਖ਼ਬਾਰ ਦੇ ਸੰਪਾਦਕ ਚੰਦ ਫਤਿਹਪੁਰੀ ਦਾ ਦਿਹਾਂਤ

ਜਲੰਧਰ, 20 ਸਤੰਬਰ (ਅ. ਬ.)

ਅਜੀਤ ਡੈਸਕ 21-09-2026
ਜਲੰਧਰ, 20 ਸਤੰਬਰ (ਅ.ਬ.)-ਜਲੰਧਰ ਤੋਂ ਛਪਦੇ ‘ਨਵਾਂ ਜ਼ਮਾਨਾ’ ਅਖ਼ਬਾਰ ਦੇ ਸੰਪਾਦਕ ਚੰਦ ਫਤਿਹਪੁਰੀ ਦਾ ਅੱਜ ਦੇਰ ਸ਼ਾਮ ਜਲੰਧਰ ਵਿਖੇ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬ ਦੇ ਖੱਬੇ ਪੱਖੀ ਸਿਆਸੀ ਤੇ ਸਮਾਜਿਕ ਹਲਕਿਆਂ ’ਚ ਸੋਗ ਦੀ ਲਹਿਰ ਹੈ। ਪੰਜਾਬ ਦੇ ਪ੍ਰਮੁੱਖ ਖੱਬੇ ਪੱਖੀ ਆਗੂ, ਲੇਖਕ ਤੇ ਚਿੰਤਕ ਚੰਦ ਸਿੰਘ ਉਰਫ਼ ਚੰਦ ਫਤਿਹਪੁਰੀ ਲੰਮੇ ਸਮੇਂ ਤੋਂ ਕਮਿਊਨਿਸਟ ਪਾਰਟੀ ਆਫ ਇੰਡੀਆ (ਸੀ.ਪੀ.ਆਈ.) ਨਾਲ ਜੁੜੇ ਰਹੇ ਤੇ ਪੰਜਾਬ ਦੀ ਸਿਆਸਤ ਦੇ ਨਾਲ-ਨਾਲ ਲੋਕ ਪੱਖੀ ਅੰਦੋਲਨਾਂ ’ਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ। ਉਹ 1992 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਸ਼ਾਹਕੋਟ ਹਲਕੇ ਤੋਂ ਸੀ.ਪੀ.ਆਈ. ਦੇ ਉਮੀਦਵਾਰ ਵਜੋਂ ਚੋਣ ਵੀ ਲੜ ਚੁੱਕੇ ਸਨ। ਸਿਆਸੀ ਸਰਗਰਮੀ ਦੇ ਨਾਲ-ਨਾਲ ਚੰਦ ਸਿੰਘ ਫਤਿਹਪੁਰੀ ਇਕ ਸਰਗਰਮ ਲੇਖਕ ਤੇ ਚਿੰਤਕ ਵਜੋਂ ਵੀ ਜਾਣੇ ਜਾਂਦੇ ਸਨ। ਉਹ ਸਮਾਜਿਕ, ਆਰਥਿਕ ਤੇ ਰਾਜਨੀਤਿਕ ਮੁੱਦਿਆਂ ’ਤੇ ਨਿਯਮਤ ਤੌਰ ’ਤੇ ਲਿਖਦੇ ਰਹੇ। ਉਨ੍ਹਾਂ ਦੀਆਂ ਲਿਖਤਾਂ ਵਿਚ ਬੇਰੁਜ਼ਗਾਰੀ, ਭੁੱਖਮਰੀ, ਲੋਕਾਂ ਦੇ ਆਰਥਿਕ ਮਸਲੇ, ਸਰਕਾਰੀ ਨੀਤੀਆਂ ਤੇ ਜਮਹੂਰੀ ਹੱਕਾਂ ਦੀ ਰਾਖੀ ਵਰਗੇ ਮੁੱਦੇ ਅਹਿਮ ਰਹੇ। ਚੰਦ ਸਿੰਘ ਫਤਿਹਪੁਰੀ ਨੇ ਪੱਤਰਕਾਰੀ ਤੇ ਵਿਚਾਰਧਾਰਕ ਲਿਖਤਾਂ ਰਾਹੀਂ ਪੰਜਾਬ ਦੇ ਜਨਤਕ ਜੀਵਨ ਵਿਚ ਆਪਣੀ ਪਛਾਣ ਬਣਾਈ। ਉਨ੍ਹਾਂ ਦੇ ਦਿਹਾਂਤ ਨੂੰ ਪੰਜਾਬ ਦੇ ਖੱਬੇ ਪੱਖੀ ਸਿਆਸੀ, ਪੱਤਰਕਾਰੀ ਤੇ ਸਾਹਿਤਕ ਖੇਤਰ ਲਈ ਇਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਕਾਂਗਰਸੀ ਸਰਪੰਚ ਦੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਡੇਰਾ ਬਾਬਾ ਚਰਨਸ਼ਾਹ ’ਚ ਭਗਵਾਨ ਸ੍ਰੀਚੰਦ ਦੇ ਜਨਮ ਦਿਹਾੜੇ ਮੌਕੇ ਵਿਸ਼ਾਲ ਸਮਾਗਮ ਵੱਡੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।