ਰਾਜਪੁਰਾ, 19 ਫਰਵਰੀ (ਜੀ.ਪੀ. ਸਿੰਘ)-ਰਾਜਪੁਰਾ ਤੋਂ ਕਰੀਬ 4 ਕਿਲੋਮੀਟਰ ਦੂਰ ਰਾਜਪੁਰਾ-ਪਟਿਆਲਾ ਰੇਲ ਮਾਰਗ 'ਤੇ ਇਕ ਅਣਪਛਾਤੇ ਨੌਜਵਾਨ ਦੀ ਕਿਸੇ ਤੇਜ਼ ਹਥਿਆਰ ਨਾਲ ਹੱਤਿਆ ਕਰ ਦੇਣ ਦੀ ਖ਼ਬਰ ਹੈ | ਰੇਲਵੇ ਪੁਲਿਸ ਪਟਿਆਲਾ ਦੇ ਐੱਸ.ਐੱਚ.ਓ. ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਰਾਜਪੁਰਾ ਰੇਲਵੇ ਪੁਲਿਸ ਚੌਕੀ ਦੀ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਇਕ 22-23 ਸਾਲ ਦੇ ਨੌਜਵਾਨ ਦੀ ਲਾਸ਼ ਰੇਲ ਲਾਈਨਾਂ ਨੇੜੇ ਪਈ ਹੈ, ਜਿਸ ਦੀ ਹੱਤਿਆ ਕਿਸੇ ਤੇਜ਼ ਹਥਿਆਰ ਨਾਲ ਗਰਦਨ 'ਤੇ ਵਾਰ ਕਰਕੇ ਗਈ ਹੈ | ਫਿਲਹਾਲ ਮਿ੍ਤਕ ਦੀ ਪਛਾਣ ਨਹੀਂ ਹੋ ਸਕੀ ਹੈ |