ਗੱਗੋਮਾਹਲ/ਰਮਦਾਸ/ਅਜਨਾਲਾ, 19 ਫਰਵਰੀ (ਸੰਧੂ, ਵਾਹਲਾ, ਢਿੱਲੋਂ)-ਸਰਹੱਦੀ ਖੇਤਰ ਰਮਦਾਸ ਅੰਦਰ ਭਿਆਨਕ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ, ਮਜਦੂਰਾਂ ਸਮੇਤ ਲੋੜਵੰਦ ਪਰਿਵਾਰਾਂ ਨੂੰ ਵੰਡੀ ਜਾ ਰਹੀ ਰਾਹਤ ਸਮੱਗਰੀ ਦੇ ਅੰਤਿਮ ਪੜਾਅ ਦੌਰਾਨ ਮੁੱਖ ਦਫਤਰ ਜਲੰਧਰ ਤੋਂ ਉੱਪ ਦਫਤਰਾਂ ਦੇ ਇੰਚਾਰਜ ਜੇ. ਬੀ. ਸਿੰਘ, 'ਅਜੀਤ' ਦੇ ਉੱਪ ਦਫਤਰ ਅੰਮਿ੍ਤਸਰ ਦੇ ਇੰਚਾਰਜ ਜਸਵੰਤ ਸਿੰਘ ਜੱਸ, ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ, ਸਕੂਲ ਪਿ੍ੰਸੀਪਲ ਸਵਿੰਦਰਜੀਤ ਕੌਰ, ਸੰਮਤੀ ਮੈਂਬਰ ਪਿ੍ਥਵੀਪਾਲ ਸਿੰਘ ਘੋਨੇਵਾਹਲਾ, ਆਪ ਆਗੂ ਲਵਦੀਪ ਸਿੰਘ ਪੰਚ ਨੰਗਲ ਸੋਹਲ, ਸਰਪੰਚ ਸੰਤੋਖ ਸਿੰਘ ਜੌਹਲ ਵਲੋਂ ਹੜ੍ਹ ਦੀ ਮਾਰ ਝੱਲ ਚੁੱਕੇ ਸਰਕਾਰੀ ਹਾਈ ਸਕੂਲ ਨੰਗਲ ਸੋਹਲ ਦੇ ਸੈਂਕੜੇ ਵਿਦਿਆਰਥੀਆਂ ਨੂੰ ਵਰਦੀਆਂ, ਸਟੇਸ਼ਨਰੀ, ਬੂਟ, ਜੁਰਾਬਾਂ ਆਦਿ ਦੀ ਵੰਡ ਕੀਤੀ ਗਈ | ਇਸ ਮੌਕੇ ਨੰਬਰਦਾਰ ਰਵਿੰਦਰਪਾਲ ਸਿੰਘ ਵਾਹਲਾ, ਪ੍ਰਸ਼ੋਤਮ ਸਿੰਘ, ਸਰਦੂਲ ਸਿੰਘ, ਜਗਜੀਤ ਸਿੰਘ, ਜੋਗਾ ਸਿੰਘ, ਜਤਿੰਦਰ ਸਿੰਘ, ਪੱਤਰਕਾਰ ਭਾਈਚਾਰੇ ਤੋਂ ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ, ਹਰਮਿੰਦਰ ਸਿੰਘ, ਨਕੁਲ ਸ਼ਰਮਾ, ਜਸਵੰਤ ਸਿੰਘ ਵਾਹਲਾ, ਅਵਤਾਰ ਸੋਨੂੰ, ਮਾ: ਗਗਨਦੀਪ ਸਿੰਘ, ਮੈਡਮ ਮੰਜੂ, ਮਾ: ਬਲਜਿੰਦਰ ਸਿੰਘ, ਮਾ: ਸੁਖਜੀਵਨਦੀਪ ਸਿੰਘ, ਮਾ: ਸੁਖਦੀਪ ਸਿੰਘ ਆਦਿ ਹਾਜ਼ਰ ਸਨ |
ਅਦਾਰਾ 'ਅਜੀਤ' ਵਲੋਂ ਹੜ੍ਹ ਪ੍ਰਭਾਵਿਤ ਪਿੰਡ ਨੰਗਲ ਸੋਹਲ ਦੇ ਸਰਕਾਰੀ ਹਾਈ ਸਕੂਲ 'ਚ ਵਿਦਿਆਰਥੀਆਂ ਨੂੰ ਵਰਦੀਆਂ ਤੇ ਸਟੇਸ਼ਨਰੀ ਦੀ ਵੰਡ <br/>
ਅਜੀਤ ਡੈਸਕ
20-02-2026