20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮੋਦੀ ਨੇ ਏ. ਆਈ. ਐਕਸਪੋ ਦਾ ਵੀਡੀਓ ਕੀਤਾ ਸਾਂਝਾ <br/>

ਅਜੀਤ ਡੈਸਕ 18-02-2026
ਨਵੀਂ ਦਿੱਲੀ, 17 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ. ਆਈ.) ਇੰਪੈਕਟ ਸਿਖ਼ਰ ਸੰਮੇਲਨ ਦੌਰਾਨ ਲਗਾਈ ਗਈ ਏ. ਆਈ. ਪ੍ਰਦਰਸ਼ਨੀ ਦੇ ਦੌਰੇ ਦੀਆਂ ਵੀਡੀਓਜ਼ ਮੰਗਲਵਾਰ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝੀਆਂ ਕੀਤੀਆਂ | ਮੋਦੀ ਨੇ ਵੀਡੀਓਜ਼ ਦੇ ਨਾਲ ਪਾਏ ਸੰਦੇਸ਼ 'ਚ ਕਿਹਾ ਕਿ ਇੰਡੀਆ ਏ. ਆਈ. ਇੰਪੈਕਟ ਐਕਸਪੋ 2026 ਵਿਚਾਰਾਂ ਅਤੇ ਨਵੀਆਂ ਪਹਿਲਕਦਮੀਆਂ ਦਾ ਬੇਜੋੜ ਸੰਗਮ ਹੈ | ਭਵਿੱਖ ਨੂੰ ਆਕਾਰ ਦੇਣ 'ਚ ਭਾਰਤੀ ਹੁਨਰ ਦੀ ਬੇਮਿਸਾਲ ਸਮਰੱਥਾ ਦਾ ਵਿਖਾਵਾ ਕੀਤਾ ਹੈ | ਵੀਡੀਓ ਦੀ ਸ਼ੁਰੂਆਤ 'ਚ ਸਰਵਮ ਏ. ਆਈ. ਪ੍ਰਦਰਸ਼ਨੀ ਵਿਖਾਈ ਗਈ | ਏ. ਆਈ. ਵਲੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਲੋਂ ਪੇਸ਼ ਕੀਤੇ ਆਮ ਬਜਟ ਦਾ ਰੀਅਲ ਟਾਈਮ (ਨਾਲੋ-ਨਾਲ) ਅਨੁਵਾਦ ਕੀਤਾ | ਇਕ ਪ੍ਰਦਰਸ਼ਨੀ 'ਚ ਵਿਖਾਇਆ ਗਿਆ ਕਿ ਸੋਲਰ ਪੈਨਲ ਨਾਲ ਬਣਾਈ ਬਿਜਲੀ ਨੂੰ ਏ. ਆਈ. ਕਿਵੇਂ ਕੰਟਰੋਲ ਕਰਦਾ ਹੈ ਅਤੇ ਲੋੜ ਪੈਣ 'ਤੇ ਬਿਜਲੀ ਵੀ ਦਿੰਦਾ ਹੈ | ਵੀਡੀਓ 'ਚ ਏ. ਆਈ. ਰੋਬੋਟ ਵੀ ਵਿਖਾਇਆ ਗਿਆ, ਜੋ ਬੱਚਿਆਂ ਨਾਲ ਗੱਲ ਕਰਦਾ ਹੈ ਕਿ ਅਤੇ ਉਨ੍ਹਾਂ ਦੇ ਵਿਕਾਸ ਬਾਰੇ ਦੱਸਦਾ ਹੈ | ਇਸ ਤੋਂ ਇਲਾਵਾ ਕੁਰਸੀ 'ਤੇ ਬੈਠਾ ਰੋਬੋਟ ਵੀ ਵਿਖਾਇਆ ਗਿਆ, ਜਿਸ ਨਾਲ ਇਕ ਅੰਨ੍ਹਾ ਵਿਅਕਤੀ 'ਆਵਾਜ਼ ਕਮਾਂਡ' ਨਾਲ ਆਪਣੇ ਆਸ-ਪਾਸ ਰੱਖੇ ਸਾਮਾਨ ਨੂੰ ਪਛਾਣ ਰਿਹਾ ਸੀ |

ਪਿਛਲੀ ਖ਼ਬਰ ਦੇਸ਼ 'ਚ ਔਸਤਨ ਹਰ 8 ਮਿੰਟ 'ਚ ਇਕ ਬੱਚਾ ਹੋ ਰਿਹਾ ਹੈ ਲਾਪਤਾ ਅਗਲੀ ਖ਼ਬਰ ਅਧਿਆਪਕ ਮੇਲੇ 'ਚ 8 ਹਜ਼ਾਰ ਤੋਂ ਵੱਧ ਅਧਿਆਪਕ ਹੋਏ ਸ਼ਾਮਿਲ-ਬੈਂਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।