21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਕੋਲੇ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਕਾਰਨ ਪੰਜਾਬ ਦੇ ਭੱਠਿਆਂ ਦੀਆਂ ਚਿਮਨੀਆਂ ਠੰਢੀਆਂ ਹੋਣ ਲੱਗੀਆਂ <br/>

ਅਜੀਤ ਡੈਸਕ 18-02-2026

ਸਮਰਾਲਾ, 17 ਫਰਵਰੀ (ਰਾਮ ਗੋਪਾਲ ਸੋਫਤ)-ਪੰਜਾਬ ਦੇ ਭੱਠਾ ਮਾਲਕਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਕਾਰੋਬਾਰ ਨੂੰ ਕਥਿਤ ਕੋਲੇ ਦੇ ਮਾਫੀਆ ਦੀਆਂ ਮਨਮਰਜ਼ੀਆਂ ਤੋਂ ਰਾਹਤ ਦਿਵਾਈ ਜਾਵੇ ਨਹੀਂ ਤਾਂ ਪੰਜਾਬ ਵਿਚ ਤਿੰਨ ਹਜ਼ਾਰ ਭੱਠੇ ਵਿਚੋਂ ਬਾਕੀ ਰਹਿੰਦੇ 1300 ਇੱਟਾਂ ਦੇ ਭੱਠਿਆਂ ਦਾ ਕੰਮ ਵੀ ਬੰਦ ਹੋ ਜਾਵੇਗਾ, ਜਦਕਿ ਹੁਣ ਤੱਕ ਉਨ੍ਹਾਂ ਵਿਚੋਂ ਵੀ 300 ਭੱਠੇ ਬੰਦ ਹੋ ਚੁੱਕੇ ਹਨ | ਭੱਠਾ ਮਾਲਕਾਂ ਦੀ ਐਸੋਸੀਏਸ਼ਨ ਦੀ ਇਥੇ ਹੋਈ ਮੀਟਿੰਗ ਉਪਰੰਤ ਪ੍ਰੈੱਸ ਕਾਨਫ਼ਰੰਸ ਵਿਚ ਪੰਜਾਬ ਭੱਠਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਲਾਡੀ, ਹਰਪਾਲ ਸਿੰਘ, ਅਸ਼ਵਨੀ ਸ਼ਰਮਾ ਪ੍ਰਧਾਨ ਜ਼ਿਲ੍ਹਾ ਭੱਠਾ ਐਸੋਸੀਏਸ਼ਨ ਲੁਧਿਆਣਾ ਅਤੇ ਹਰਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਆਦਿ ਨੇ ਕਿਹਾ ਕਿ ਕੋਲੇ ਦਾ ਰੇਟ 10,400 ਰੁਪਏ ਤੋਂ ਵਧਾ ਕੇ 15000 ਰੁਪਏ ਟਨ ਹੋ ਗਿਆ ਹੈ ਅਤੇ ਭਵਿੱਖ ਵਿਚ ਇਹ ਭਾਅ ਘਟਣ ਦੀ ਵੀ ਕੋਈ ਆਸ ਵਿਖਾਈ ਨਹੀਂ ਦਿੰਦੀ | ਭੱਠਾ ਮਾਲਕਾਂ ਨੇ ਕੇਂਦਰ ਸਰਕਾਰ ਤੋਂ ਇਸ ਮਾਮਲੇ 'ਤੇ ਉੱਚ ਪੱਧਰੀ ਜਾਂਚ ਕਰਵਾ ਕੇ ਇਸ ਮਾਮਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਭੱਠੇ ਬੰਦ ਹੋਣ ਨਾਲ ਨਾ ਸਿਰਫ਼ ਮਕਾਨਾਂ ਦੀ ਉਸਾਰੀ ਦੇ ਕੰਮ ਵਿਚ ਖੜੋਤ ਆਵੇਗੀ, ਬਲਕਿ ਲੱਖਾਂ ਦੀ ਗਿਣਤੀ ਵਿਚ ਮਜ਼ਦੂਰ ਵੀ ਬੇਰੁਜ਼ਗਾਰ ਹੋ ਜਾਣਗੇ | ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪਹਿਲਾਂ ਪੰਜਾਬ ਵਿਚ 3000 ਭੱਠੇ ਸਨ, ਜਿਨ੍ਹਾਂ ਵਿਚੋਂ ਹੁਣ ਸਿਰਫ਼ 1300 ਭੱਠੇ ਹੀ ਚਲਦੇ ਸਨ ਪਰ ਮਹਿੰਗੇ ਕੋਲੇ ਕਾਰਨ 300 ਹੋਰ ਭੱਠੇ ਵੀ ਬੰਦ ਹੋ ਚੁੱਕੇ ਹਨ ਅਤੇ ਜੇਕਰ ਸਰਕਾਰ ਨੇ ਭੱਠਾ ਮਾਲਕਾਂ ਦੀ ਇਸ ਮੁਸ਼ਕਿਲ ਦਾ ਤੁਰੰਤ ਹੱਲ ਨਾ ਕੀਤਾ ਤਾਂ ਬਾਕੀ ਰਹਿੰਦੇ ਭੱਠਿਆਂ ਦੀਆਂ ਚਿਮਨੀਆਂ ਵੀ ਠੰਢੀਆਂ ਹੋ ਜਾਣਗੀਆਂ ਅਤੇ ਭੱਠਿਆਂ ਦਾ ਕਾਰੋਬਾਰ ਬੰਦ ਅਤੇ ਬਰਬਾਦ ਹੋ ਜਾਵੇਗਾ | ਇਸ ਮੌਕੇ ਹਰਪਾਲ ਸਿੰਘ ਪ੍ਰਧਾਨ ਖੰਨਾ, ਕੁਲਦੀਪ ਖੁੱਲਰ, ਸਰਬਜੀਤ ਢਿੱਲੋਂ, ਹਰਦੀਪ ਸੋਖੀ ਲਾਡੀ ਕਟਾਣੀ, ਰਾਜਦੀਪ ਸਿੰਘ, ਹਰਤੇਜ ਗਰਚਾ, ਟੋਨਾ ਸਾਹਨੇਵਾਲ, ਕੁਲਵੰਤ ਪੁਰੀ, ਅੰਕਿਤ ਸ਼ਰਮਾ, ਰਾਜਾ ਗਰਚਾ, ਬੱਬੂ ਸਾਨੇਵਾਲ, ਬਗੀਚਾ ਸਿੰਘ, ਜਗਦੀਪ ਰੰਧਾਵਾ, ਅਵਤਾਰ ਸਿੰਘ ਮਾਨ, ਕੇਵਲ ਕਿ੍ਸ਼ਨ, ਸਤਪਾਲ ਗਰਗ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ 6ਵੀਂ ਪਿੰਡ ਲਿੱਤਰਾਂ ਦਾ ਸਾਲਾਨਾ ਜੋੜ ਮੇਲਾ ਗੁਰਬਾਣੀ ਦੇ ਪ੍ਰਵਾਹ ਨਾਲ ਸਮਾਪਤ ਅਗਲੀ ਖ਼ਬਰ ਪਾਕਿ 'ਚ ਆਤਮਘਾਤੀ ਹਮਲਾਵਰ ਨੇ ਫ਼ੌਜ ਦੀ ਚੌਕੀ ਉਡਾਈ-15 ਮੌਤਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।