ਜੋੜ ਮੇਲੇ ਦੌਰਾਨ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ
ਰਾਏਕੋਟ, 17 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਇਤਿਹਾਸਕ ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ 6ਵੀਂ ਪਿੰਡ ਲਿੱਤਰਾਂ (ਨੇੜੇ ਰਾਏਕੋਟ) ਵਿਖੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਜੀ ਦੇ ਇਸ ਨਗਰ 'ਚ ਚਰਨ ਪਾਉਣ ਦੀ ਖੁਸ਼ੀ 'ਚ ਮਨਾਇਆ ਜਾਂਦਾ ਸਾਲਾਨਾ ਜੋੜ ਮੇਲਾ ਗੁਰਬਾਣੀ ਦੇ ਪ੍ਰਵਾਹ ਨਾਲ ਸਮਾਪਤ ਹੋ ਗਿਆ | ਇਸ ਮੌਕੇ ਅਖੰਡ ਪਾਠ ਦੀ ਲੜੀ ਦੇ ਮੱਸਿਆ ਦੇ ਪਵਿੱਤਰ ਦਿਹਾੜੇ 'ਤੇ ਭੋਗ ਪਾਏ ਗਏ | ਉਪਰੰਤ ਮਹਾਨ ਢਾਡੀ ਦਰਬਾਰ ਸਜਿਆ, ਜਿਸ ਵਿਚ ਢਾਡੀ ਭਾਈ ਪਰਮਿੰਦਰ ਸਿੰਘ ਸਹੌਰ ਅਤੇ ਢਾਡੀ ਬੀਬੀ ਜਸਵੀਰ ਕੌਰ ਜੱਸ ਸੁਲਤਾਨਪੁਰ ਲੋਧੀ ਵਾਲਿਆਂ ਦੇ ਜਥੇ ਵਲੋਂ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਜੀ ਦੀ ਜੀਵਨੀ ਸੰਬੰਧੀ ਵਾਰਾਂ ਪੇਸ਼ ਕਰਦਿਆਂ ਸੰਗਤਾਂ ਨਾਲ ਗੁਰ-ਇਤਿਹਾਸ ਦੀ ਸ਼ਾਂਝ ਪਾਈ | ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਨੂਰਪੁਰਾ ਵਲੋਂ ਪੁੱਜੇ ਢਾਡੀ-ਕਵੀਸ਼ਰ ਜਥਿਆਂ ਨੂੰ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਸਾਲਾਨਾ ਜੋੜ ਮੇਲੇ 'ਚ ਵੱਧ-ਚੜ੍ਹਕੇ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਸੁਰਜੀਤ ਸਿੰਘ ਲਿੱਤਰਾਂ, ਕਮਲਜੀਤ ਸਿੰਘ ਹੇਅਰ ਕੈਨੇਡਾ, ਡਾ. ਅਰਵਿੰਦ ਸਿੰਘ ਸੋਹੀ, ਤਰਲੋਚਨ ਸਿੰਘ ਤੱਤਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਕਿਯੂ (ਰਾਜੇਵਾਲ), ਸੱਜਣ ਸਿੰਘ ਲਿੱਤਰਾਂ, ਜਥੇਦਾਰ ਜਗਵੀਰ ਸਿੰਘ ਪੱਖੋਵਾਲ ਸਾਬਕਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਸਰਪੰਚ ਗੁਰਮੇਲ ਸਿੰਘ ਲਿੱਤਰਾਂ, ਸਾਬਕਾ ਸਰਪੰਚ ਗੁਰਚਰਨ ਸਿੰਘ ਸੋਹੀ ਕੈਨੇਡਾ, ਸਾਬਕਾ ਪੰਚ ਰਾਜਿੰਦਰ ਸਿੰਘ ਰਾਜਾ, ਪੰਚ ਹਰਮੇਲ ਸਿੰਘ ਹੇਅਰ, ਚੇਅਰਮੈਨ ਬਲਵੰਤ ਸਿੰਘ ਬੁਰਜ ਲਿੱਟਾਂ, ਮਾਸਟਰ ਪ੍ਰੀਤਮ ਸਿੰਘ ਬਰ੍ਹਮੀ ਪ੍ਰਧਾਨ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ ਰਾਏਕੋਟ, ਸਾਬਕਾ ਪੰਚ ਗੁਰਦੀਪ ਸਿੰਘ ਬੁਰਜ ਲਿੱਟਾਂ, ਹਰਦੀਪ ਸਿੰਘ ਦੀਪਾ ਬੁਰਜ ਹਕੀਮਾਂ, ਹਰਪਾਲ ਸਿੰਘ ਗਿੱਲ ਬੁਰਜ ਹਕੀਮਾਂ, ਗੁਰਮੇਲ ਸਿੰਘ ਬੁਰਜ ਲਿੱਟਾਂ, ਪ੍ਰਧਾਨ ਨਿਰਮਲ ਸਿੰਘ ਬੁਰਜ ਲਿੱਟਾਂ, ਕਾਨੂੰਨਗੋ ਜਸਵੀਰ ਸਿੰਘ ਜੱਸੀ ਪ੍ਰਧਾਨ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ, ਸਾਬਕਾ ਸਰਪੰਚ ਕਰਮਜੀਤ ਸਿੰਘ ਕੰਮਾ ਬਰ੍ਹਮੀ, ਮਨਦੀਪ ਸਿੰਘ ਸੋਨੀ ਬਰ੍ਹਮੀ, ਸੁਖਵਿੰਦਰ ਸਿੰਘ ਸੋਹੀ ਕੈਨੇਡਾ, ਸੁਰਜੀਤ ਸਿੰਘ ਸੋਹੀ ਲਿੱਤਰਾਂ, ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਨੂਰਪੁਰਾ, ਮੋਹਣ ਸਿੰਘ ਪੋਲਾ, ਗੁਰਮੇਲ ਸਿੰਘ ਨੂਰਪੁਰਾ, ਬਾਬਾ ਬੇਅੰਤ ਸਿੰਘ ਬੰਟੀ, ਸਾਬਕਾ ਸਰਪੰਚ ਕੇਵਲ ਸਿੰਘ ਬਰ੍ਹਮੀ, ਨੰਬਰਦਾਰ ਹਰਜੀਤ ਸਿੰਘ ਬੁਰਜ ਲਿੱਟਾਂ, ਸਾਬਕਾ ਸਰਪੰਚ ਦਰਸ਼ਨ ਸਿੰਘ ਨੂਰਪੁਰਾ, ਜਗਤਾਰ ਸਿੰਘ ਗਰੇਵਾਲ, ਮੰਗੂ ਸਿੰਘ, ਸੋਨੀ ਸੋਹੀ, ਜਸਵੀਰ ਸਿੰਘ ਸੋਹੀ, ਜਸਵਿੰਦਰ ਸਿੰਘ ਜੱਸੀ ਸੋਹੀ, ਸੁਖਵੰਤ ਸਿੰਘ ਸੋਹੀ ਕੈਨੇਡਾ, ਜਗਦੇਵ ਸਿੰਘ ਸੋਹੀ ਕੈਨੇਡਾ, ਮੁਖਤਿਆਰ ਸਿੰਘ ਹੇਅਰ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ |
ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ 6ਵੀਂ ਪਿੰਡ ਲਿੱਤਰਾਂ ਦਾ ਸਾਲਾਨਾ ਜੋੜ ਮੇਲਾ ਗੁਰਬਾਣੀ ਦੇ ਪ੍ਰਵਾਹ ਨਾਲ ਸਮਾਪਤ
ਅਜੀਤ ਡੈਸਕ
18-02-2026