21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪਾਕਿ 'ਚ ਆਤਮਘਾਤੀ ਹਮਲਾਵਰ ਨੇ ਫ਼ੌਜ ਦੀ ਚੌਕੀ ਉਡਾਈ-15 ਮੌਤਾਂ <br/>

ਅਜੀਤ ਡੈਸਕ 18-02-2026
ਅੰਮਿ੍ਤਸਰ, 17 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ 'ਚ ਹੋਏ ਬੰਬ ਧਮਾਕੇ 'ਚ 15 ਫ਼ੌਜੀ ਮਾਰੇ ਗਏ ਹਨ | ਇਹ ਹਮਲਾ ਸੂਬੇ ਦੇ ਬਾਜੌਰ ਜ਼ਿਲ੍ਹੇ 'ਚ ਫ਼ੌਜ ਦੀ ਚੌਕੀ 'ਤੇ ਕੀਤਾ ਗਿਆ | ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਕਾਰ ਚੈੱਕਪੋਸਟ ਨਾਲ ਟਕਰਾਅ ਦਿੱਤੀ, ਜਿਸ ਨਾਲ ਉੱਥੇ ਮੌਜੂਦ 15 ਸੁਰੱਖਿਆ ਕਰਮਚਾਰੀ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ | ਬਾਜੌਰ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਇਕ ਸਾਂਝੀ ਚੌਕੀ 'ਤੇ ਹੋਏ ਉਕਤ ਹਮਲੇ ਬਾਰੇ ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਵਲੋਂ ਅੱਜ ਜਾਰੀ ਕੀਤੇ ਬਿਆਨ 'ਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੂੰ ਜ਼ਿੰਮੇਵਾਰ ਠਹਿਰਾਇਆ ਗਿਆ | ਪਾਕਿਸਤਾਨੀ ਫ਼ੌਜ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਟੀ. ਟੀ. ਪੀ. ਨੇ ਭਾਰਤੀ ਸਮਰਥਨ ਨਾਲ ਇਹ ਹਮਲਾ ਕੀਤਾ | ਆਈ. ਐੱਸ. ਪੀ. ਆਰ. ਨੇ ਦਾਅਵਾ ਕੀਤਾ ਹੈ ਕਿ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਤੇ 12 ਹਮਲਾਵਰਾਂ ਨੂੰ ਮਾਰ ਦਿੱਤਾ | ਫ਼ੌਜ ਨੇ ਘਟਨਾ 'ਚ ਇਕ ਨਾਗਰਿਕ ਦੇ ਮਾਰੇ ਜਾਣ ਤੇ ਔਰਤਾਂ ਅਤੇ ਬੱਚਿਆਂ ਸਮੇਤ 7 ਹੋਰਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਿੱਤੀ ਹੈ |

ਪਿਛਲੀ ਖ਼ਬਰ ਕੋਲੇ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਕਾਰਨ ਪੰਜਾਬ ਦੇ ਭੱਠਿਆਂ ਦੀਆਂ ਚਿਮਨੀਆਂ ਠੰਢੀਆਂ ਹੋਣ ਲੱਗੀਆਂ <br/> ਅਗਲੀ ਖ਼ਬਰ ਸਥਾਨਕ ਚੋਣਾਂ ਲਈ ਕੌਂਸਲਾਂ ਅੱਗੇ ਅÏਖੀ ਚੁਣÏਤੀ,ਸਰਕਾਰ ਵੱਲੋਂ ਫ਼ੈਸਲਾ ਬਦਲਣ ਨਾਲ ਤਿਆਰੀਆਂ 'ਚ ਵਧਿਆ ਦਬਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।