ਬੈਂਕ ਦਾ ਕੁੱਲ ਕਾਰੋਬਾਰ ਹੋਇਆ 18000 ਕਰੋੜ ਤੋਂ ਪਾਰ
ਜਲੰਧਰ, 29 ਜਨਵਰੀ (ਜਸਪਾਲ ਸਿੰਘ)-ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਅੱਜ ਵਿੱਤੀ ਵਰ੍ਹੇ 2026 ਦੀ ਤੀਜੀ ਤਿਮਾਹੀ ਦੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ ਗਿਆ | ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸਰਵਜੀਤ ਸਿੰਘ ਸਮਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਿਮਾਹੀ ਦੌਰਾਨ ਪੈਸੇ ਦੇ ਲੈਣ-ਦੇਣ 'ਚ ਮਜ਼ਬੂਤ ਵਾਧਾ, ਲਗਾਤਾਰ ਮੁਨਾਫ਼ਾ ਅਤੇ ਸਥਿਰ ਸੰਪੱਤੀ ਗੁਣਵੱਤਾ ਦਰਜ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 31 ਦਸੰਬਰ, 2025 ਨੂੰ ਖਤਮ ਹੋਈ ਤਿਮਾਹੀ ਦੌਰਾਨ ਬੈਲੈਂਸ ਸ਼ੀਟ ਵਿਚ ਸਥਿਰ ਵਾਧਾ ਅਤੇ ਆਪ੍ਰੇਸ਼ਨਲ ਮਾਪਦੰਡਾਂ ਵਿਚ ਮਜ਼ਬੂਤੀ ਦੇਖਣ ਨੂੰ ਮਿਲੀ ਹੈ | ਉਨ੍ਹਾਂ ਦੱਸਿਆ ਕਿ ਬੈਂਕ ਦਾ ਕੁੱਲ ਕਾਰੋਬਾਰ ਵਧ ਕੇ 18,000 ਕਰੋੜ ਰੁਪਏ ਤੋਂ ਪਾਰ ਹੋ ਚੁੱਕਾ ਹੈ | ਬੈਂਕ ਦੀ ਕੁੱਲ ਜਮ੍ਹਾ ਰਾਸ਼ੀ ਵਧ ਕੇ 9,931 ਕਰੋੜ ਰੁਪਏ ਹੋ ਗਈ ਹੈ, ਜੋ ਕਿ ਸਾਲ-ਦਰ-ਸਾਲ 18.5 ਫੀਸਦੀ ਦਾ ਵਾਧਾ ਦਰਸਾਉਂਦੀ ਹੈ | ਬੈੱਕ ਵਲੋਂ ਹੁਣ ਤੱਕ ਕੁੱਲ 8,164 ਕਰੋੜ ਤੋਂ ਵੱਧ ਰਾਸ਼ੀ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ, ਜੋ ਕਿ ਸਾਲ-ਦਰ-ਸਾਲ 19.8 ਫੀਸਦੀ ਦਾ ਵਾਧਾ ਦਰਸਾਉਂਦਾ ਹੈ | ਬੈਂਕ ਵਲੋਂ ਪਿਛਲੇ 3 ਮਹੀਨਿਆਂ ਦੌਰਾਨ 919 ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵੰਡੇ ਜਾ ਚੁੱਕੇ ਹਨ ਤੇ ਬੈਂਕ ਨੇ 4 ਫ਼ੀਸਦੀ ਦਾ ਸ਼ੁੱਧ ਲਾਭ ਮਾਰਜਿਨ ਬਰਕਰਾਰ ਰੱਖਿਆ ਹੈ | ਇਸ ਦੇ ਨਾਲ ਹੀ ਬੈੱਕ ਨੇ 35.9 ਫ਼ੀਸਦੀ ਦਾ ਸਿਹਤਮੰਦ ਕਾਸਾ ਬਣਾ ਕੇ ਰੱਖਿਆ ਹੈ, ਜੋ ਕਿ ਰਿਟੇਲ ਲਾਇਬਿਲਿਟੀ ਫ੍ਰੈਂਚਾਇਜ਼ੀ ਦੀ ਮਜ਼ਬੂਤੀ ਅਤੇ ਵਿਸਥਾਰ ਨੂੰ ਦਰਸਾਉਂਦਾ ਹੈ |
ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਵਿੱਤੀ ਵਰ੍ਹੇ 2026 ਦੇ ਤੀਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ
ਅਜੀਤ ਡੈਸਕ
30-01-2026