28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਤਨਾਮ ਸਿੰਘ ਮਾਣਕ ਦੀ ਗਜ਼ਲ 'ਹਨ੍ਹੇਰੇ ਤੋਂ ਬਾਅਦ' ਹੰਸ ਰਾਜ ਹੰਸ ਸਮੇਤ ਪ੍ਰਮੁੱਖ ਸ਼ਖਸੀਅਤਾਂ ਵਲੋਂ ਰਿਲੀਜ਼

ਅਜੀਤ ਡੈਸਕ 30-01-2026

ਉੱਘੇ ਗਾਇਕ ਅਨਾਦੀ ਮਿਸ਼ਰਾ ਨੇ ਦਿੱਤੀ ਹੈ ਆਵਾਜ਼
ਜਲੰਧਰ, 29 ਜਨਵਰੀ (ਜਸਪਾਲ ਸਿੰਘ)-ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਦੀ ਲਿਖੀ ਤੇ ਪ੍ਰਸਿੱਧ ਗਾਇਕ ਆਨੰਦੀ ਮਿਸ਼ਰਾ ਦੁਆਰਾ ਗਾਈ ਗਜ਼ਲ 'ਹਨ੍ਹੇਰੇ ਤੋਂ ਬਾਅਦ' ਅੱਜ ਇੱਥੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਕਰਵਾਏ ਗਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਦਮਸ੍ਰੀ ਰਾਜ ਗਾਇਕ ਹੰਸ ਰਾਜ ਹੰਸ ਵਲੋਂ ਉਸਤਾਦ ਗਾਇਕ ਤੇ ਸੰਗੀਤਕਾਰ ਅਰੁਣ ਮਿਸ਼ਰਾ, ਆਤਮ ਪ੍ਰਕਾਸ਼ ਸਿੰਘ ਤੇ ਭੁਪਿੰਦਰ ਮੱਲ੍ਹੀ ਦੀ ਹਾਜ਼ਰੀ 'ਚ ਰਿਲੀਜ਼ ਕੀਤੀ ਗਈ | ਇਸ ਤੋਂ ਪਹਿਲਾਂ ਸਮਾਗਮ ਦੌਰਾਨ ਉਕਤ ਗਜ਼ਲ ਦੀ ਵੀਡੀਓ ਤੋਂ ਇਲਾਵਾ ਸਤਨਾਮ ਮਾਣਕ ਦੀਆਂ ਪਹਿਲੀਆਂ ਰਚਨਾਵਾਂ, ਜਿਨ੍ਹਾਂ ਨੂੰ ਵੱਖ-ਵੱਖ ਨਾਮਵਰ ਕਲਾਕਾਰਾਂ ਵਲੋਂ ਆਪਣੀ ਆਵਾਜ਼ ਦਿੱਤੀ ਗਈ ਸੀ, ਨੂੰ ਵੀ ਵੱਡੇ ਪਰਦੇ 'ਤੇ ਦਿਖਾਇਆ ਗਿਆ | ਇਸ ਨਵੀਂ ਗਜ਼ਲ ਦਾ ਸੰਗੀਤ ਪ੍ਰਸਿੱਧ ਸੰਗੀਤਕ ਕੰਪਨੀ ਐਮ. ਐਮ. ਆਰ. ਵਲੋਂ ਤਿਆਰ ਕੀਤਾ ਗਿਆ ਹੈ, ਜਦਕਿ ਵੀਡੀਓਗ੍ਰਾਫੀ ਮੁਨੀਸ਼ ਕੁਮਾਰ ਵਲੋਂ ਕੀਤੀ ਗਈ ਹੈ | ਇਸ ਮੌਕੇ ਹੰਸ ਰਾਜ ਹੰਸ ਨੇ ਸਤਨਾਮ ਸਿੰਘ ਮਾਣਕ ਨੂੰ ਇਕ ਪਰਪੱਕ ਪੱਤਰਕਾਰ, ਖੁਦ-ਦਾਰ ਇਨਸਾਨ, ਪ੍ਰਸਿੱਧ ਚਿੰਤਕ ਤੇ ਵਿਦਵਾਨ ਸ਼ਖਸ਼ੀਅਤ ਦੱਸਦੇ ਹੋਏ ਕਿਹਾ ਕਿ ਉਹ ਪਿਛਲੇ ਕਈ ਦਹਾਕਿਆਂ ਤੋਂ ਹਿੰਦ-ਪਾਕਿ ਦੋਸਤੀ ਅਤੇ ਪੰਜਾਬੀ ਜ਼ਬਾਨ ਦੀ ਬਿਹਤਰੀ ਲਈ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਮਾਣਕ ਦੇ ਸ਼ਾਇਰੀ ਤੇ ਸੰਗੀਤ ਦੇ ਖੇਤਰ 'ਚ ਆਉਣ ਨੂੰ ਪੰਜਾਬੀ ਸੰਗੀਤ, ਸਾਹਿਤ ਤੇ ਅਦਬੀ ਜਗਤ ਲਈ ਸ਼ੁਭ ਸ਼ਗਨ ਦੱਸਿਆ | ਉਨ੍ਹਾਂ ਗਾਇਕ ਅਨਾਦੀ ਮਿਸ਼ਰਾ ਦੀ ਗਾਇਕੀ ਦੀ ਵੀ ਸ਼ਲਾਘਾ ਕਰਦੇ ਹੋਏ ਮਿਸ਼ਰਾ ਪਰਿਵਾਰ ਦੀ ਸੰਗੀਤ ਜਗਤ ਤੇ ਖਾਸ ਕਰਕੇ ਸ਼ਾਸ਼ਤਰੀ ਸੰਗੀਤ ਪ੍ਰਤੀ ਦੇਣ ਨੂੰ ਯਾਦ ਕੀਤਾ | ਇਸ ਮੌਕੇ ਰਾਕੇਸ਼ ਸ਼ਾਂਤੀਦੂਤ, ਸਵਰਨ ਸਿੰਘ ਟਹਿਣਾ, ਡੀ. ਆਰ. ਬੰਦਨਾ, ਬਲਜੀਤ ਬੱਲ, ਸੁਰਿੰਦਰਪਾਲ ਸਿੰਘ, ਸ਼ਿਵ ਸ਼ਰਮਾ, ਮਨਦੀਪ ਸ਼ਰਮਾ, ਜਤਿੰਦਰ ਪੰਮੀ, ਪ੍ਰੋ. ਕੁਲਜੀਤ ਕੌਰ, ਅਮਰਜੀਤ ਕੋਮਲ, ਰਾਜੇਸ਼ ਯੋਗੀ, ਹਰੀਸ਼ ਕੁਮਾਰ, ਆਰਟਿਸਟ ਇੰਦਰਜੀਤ ਸਿੰਘ, ਰਾਜੇਸ਼ ਥਾਪਾ, ਤੇਜਿੰਦਰ ਕੌਰ ਥਿੰਦ, ਰਾਜ ਮਾਣਕ, ਅਮਿਤਾ ਮਿਸ਼ਰਾ, ਸ਼ੀਤਲ ਠਾਕੁਰ, ਕੋਮਲ ਸ਼ਰਮਾ ਤੇ ਐਚ. ਐਮ. ਵੀ. ਕਾਲਜ ਦੀਆਂ ਵਿਦਿਆਰਥਣਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਵਿੱਤੀ ਵਰ੍ਹੇ 2026 ਦੇ ਤੀਜੀ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਅਗਲੀ ਖ਼ਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ 'ਚ ਚੁੱਕਿਆ ਪੰਜਾਬ 'ਚ ਕੇਂਦਰੀ ਹਾਰਟੀਕਲਚਰ ਯੂਨੀਵਰਸਿਟੀ ਦੀ ਸਥਾਪਨਾ ਦਾ ਮੁੱਦਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।