28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਤਿੰਨ ਰੋਜ਼ਾ ਇੰਡੀਆ ਐਗਰੀ ਐਕਸਪੋ-2026 ਅੱਜ ਤੋਂ ਸ਼ੁਰੂ-ਢਿੱਲੋਂ

ਅਜੀਤ ਡੈਸਕ 30-01-2026

ਕਿਹਾ, ਪ੍ਰਦਰਸ਼ਨੀ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਲਾਹੇਵੰਦ ਸਾਬਤ ਹੋਵੇਗੀ
ਲੁਧਿਆਣਾ, 29 ਜਨਵਰੀ (ਜਤਿੰਦਰ ਭੰਬੀ)-ਤਿੰਨ ਰੋਜ਼ਾ ਇੰਡੀਆ ਐਗਰੀ ਐਕਸਪੋ-2026 ਦਾ 6ਵਾਂ ਐਡੀਸ਼ਨ ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਵਿਖੇ 30 ਜਨਵਰੀ ਤੋਂ ਸ਼ੁਰੂ ਹੋ ਕੇ 1 ਫਰਵਰੀ ਨੂੰ ਸਮਾਪਤ ਹੋਵੇਗਾ | ਜਾਣਕਾਰੀ ਦਿੰਦੇ ਹੋਏ ਉਡਾਨ ਮੀਡੀਆ ਕਮਿਊਨੀਕੇਸ਼ਨ ਦੇ ਐਮ.ਡੀ. ਜੀ.ਐਸ. ਢਿੱਲੋਂ ਨੇ ਦੱਸਿਆ ਕਿ ਇਸ ਤਿੰਨ ਰੋਜ਼ਾ ਪ੍ਰਦਰਸ਼ਨੀ ਵਿਚ ਦੇਸ਼-ਵਿਦੇਸ਼ ਸਮੇਤ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਪ੍ਰਦਰਸ਼ਕ ਸ਼ਾਮਿਲ ਹੋਣਗੇ | ਉਨ੍ਹਾਂ ਦੱਸਿਆ ਕਿ 6ਵਾਂ ਇੰਡੀਆ ਐਗਰੀ ਐਕਸਪੋ 2026 ਨੂੰ ਖੇਤੀਬਾੜੀ ਵਿਭਾਗ, ਬਾਗ਼ਬਾਨੀ ਵਿਭਾਗ, ਪੰਜਾਬ ਸਮਾਲ ਇੰਡਸਟਰੀਜ਼ ਐਂਡ ਮੈਨੰੂਫੈਕਚਰਜ਼ ਐਸੋਸੀਏਸ਼ਨ (ਪੀ. ਐਸ. ਏ. ਆਈ. ਐਮ. ਏ.), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਦਾ ਤਕਨੀਕੀ ਅਤੇ ਅਕਾਦਮਿਕ ਸਮਰਥਨ ਮਿਲ ਰਿਹਾ ਹੈ | ਪ੍ਰਦਰਸ਼ਨੀ ਵਿਚ ਨਵੀਨਤਮ ਤਕਨੀਕ ਆਧਾਰਿਤ ਨਵੇਂ ਉਤਪਾਦ ਪ੍ਰਦਰਸ਼ਿਤ ਹੋਣਗੇ, ਜੋ ਕਿ ਖੇਤੀਬਾੜ੍ਹੀ ਅਤੇ ਸਹਾਇਕ ਧੰਦਿਆਂ ਲਈ ਲਾਹੇਵੰਦ ਸਾਬਤ ਹੋਵੇਗੀ | ਇਸ ਤੋਂ ਇਲਾਵਾ ਇਸ ਪ੍ਰਦਰਸ਼ਨੀ 'ਚ ਇਸ ਵਾਰ 50 ਹਜ਼ਾਰ ਤੋਂ ਵੱਧ ਦਰਸ਼ਕ ਹਿੱਸਾ ਲੈਣਗੇ |

ਪਿਛਲੀ ਖ਼ਬਰ ਸਾਬਕਾ ਮੰਤਰੀ ਅਰੋੜਾ ਦੀ ਰਿਹਾਇਸ਼ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ <br/> ਅਗਲੀ ਖ਼ਬਰ ਫ਼ਾਜ਼ਿਲਕਾ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਹਥਿਆਰਾਂ ਤੇ ਨਸ਼ਿਆਂ ਦਾ ਜ਼ਖੀਰਾ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।