28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਾਬਕਾ ਮੰਤਰੀ ਅਰੋੜਾ ਦੀ ਰਿਹਾਇਸ਼ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ <br/>

ਅਜੀਤ ਡੈਸਕ 30-01-2026

ਹੁਸ਼ਿਆਰਪੁਰ, 29 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਆਗੂ ਸੁੰਦਰ ਸ਼ਾਮ ਅਰੋੜਾ ਦੀ ਯੋਧਾਮਲ ਰੋਡ ਸਥਿਤ ਰਿਹਾਇਸ਼ 'ਤੇ ਚੱਲ ਰਹੀ ਇਨਕਮ ਟੈਕਸ ਵਿਭਾਗ (ਇਨਫੋਰਸਮੈਂਟ ਵਿੰਗ) ਦੀ ਟੀਮ ਵਲੋਂ ਛਾਪੇਮਾਰੀ ਅੱਜ ਦੂਜੇ ਦਿਨ ਵੀ ਜਾਰੀ ਰਹੀ | ਬੀਤੇ ਦਿਨ ਸਵੇਰੇ ਕਰੀਬ 7 ਵਜੇ ਸ਼ੁਰੂ ਹੋਈ ਛਾਪੇਮਾਰੀ ਦੌਰਾਨ ਰਾਤ ਭਰ ਵਿਭਾਗ ਦੀ ਟੀਮ ਕਾਗ਼ਜ਼ਾਤ ਦੀ ਪੜਤਾਲ 'ਚ ਰੁੱਝੀ ਰਹੀ, ਜਦਕਿ ਕੁਝ ਅਧਿਕਾਰੀ ਦੇਰ ਰਾਤ ਘਰ ਤੋਂ ਬਾਹਰ ਚਲੇ ਗਏ ਸਨ, ਜੋ ਸਵੇਰ ਸਾਰ ਹੀ ਵਾਪਸ ਆ ਗਏ ਸਨ | ਹਾਲਾਂਕਿ, ਟੀਮ ਦੇ ਅਧਿਕਾਰੀ ਇਸ ਬਾਰੇ ਕੁੱਝ ਵੀ ਦੱਸਣ ਨੂੰ ਤਿਆਰ ਨਹੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਛਾਪੇਮਾਰੀ ਦਾ ਸੰਬੰਧ ਚੰਡੀਗੜ੍ਹ-ਮੁਹਾਲੀ 'ਚ ਇਕ ਨਾਮੀ ਟਾਊਨਸ਼ਿਪ ਨਾਲ ਸੰਬੰਧਿਤ ਕੰਸਟਰੱਕਸ਼ਨ ਕੰਪਨੀ ਨਾਲ ਹੈ | ਜ਼ਿਕਰਯੋਗ ਹੈ ਕਿ ਉਕਤ ਕੰਪਨੀ ਦੇ ਦਫ਼ਤਰਾਂ ਅਤੇ ਮਾਲਕਾਂ ਦੇ ਘਰਾਂ 'ਚ ਵੀ ਇਹ ਛਾਪੇਮਾਰੀ ਕੀਤੀ ਗਈ ਹੈ | ਜਾਣਕਾਰੀ ਅਨੁਸਾਰ ਇਸ ਛਾਪੇਮਾਰੀ 'ਚ ਸ਼ਾਮਿਲ ਅਧਿਕਾਰੀ ਫ਼ਰੀਦਾਬਾਦ, ਚੰਡੀਗੜ੍ਹ ਤੇ ਮੁਹਾਲੀ ਨਾਲ ਸੰਬੰਧਿਤ ਹਨ ਅਤੇ ਟੀਮ 'ਚ ਫੋਰੈਂਸਿਕ ਮਾਹਿਰ ਵੀ ਸ਼ਾਮਿਲ ਹਨ, ਜੋ ਦਸਤਾਵੇਜ਼ਾਂ ਦੀ ਪੜਤਾਲ ਕਰ ਰਹੇ ਹਨ | ਇਥੇ ਦੱਸਣਯੋਗ ਹੈ ਕਿ ਕਰੀਬ 36 ਘੰਟਿਆਂ ਬਾਅਦ ਵੀ ਇਨਕਮ ਟੈਕਸ ਵਿਭਾਗ ਦੀ ਇਹ ਕਾਰਵਾਈ ਨਿਰੰਤਰ ਜਾਰੀ ਸੀ |

ਪਿਛਲੀ ਖ਼ਬਰ ਪਾਕਿਸਤਾਨੀ ਫ਼ੌਜ 'ਚ ਕੀਤਾ ਜਾ ਰਿਹਾ ਵੱਡਾ ਬਦਲਾਅ-ਆਸਿਮ ਮੁਨੀਰ ਅਗਲੀ ਖ਼ਬਰ ਤਿੰਨ ਰੋਜ਼ਾ ਇੰਡੀਆ ਐਗਰੀ ਐਕਸਪੋ-2026 ਅੱਜ ਤੋਂ ਸ਼ੁਰੂ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।