28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਤਰਨ ਤਾਰਨ ਵਿਖੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ <br/>

ਅਜੀਤ ਡੈਸਕ 30-01-2026
ਤਰਨ ਤਾਰਨ, 29 ਜਨਵਰੀ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪਿੰਡ ਬਾਕੀਪੁਰ ਵਿਖੇ ਸੁਰ ਸਿੰਘ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ | ਹੱਤਿਆ ਦਾ ਕਾਰਨ ਲੜਕੀ ਨਾਲ ਪਿਛਲੇ ਸਮੇਂ ਹੋਈ ਛੇੜਛਾੜ ਦੱਸਿਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ. ਗੁਰਚਰਨ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵਾਸੀ ਸੁਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਵੀਰਵਾਰ ਨੂੰ ਉਸ ਦੇ ਭਰਾ ਰਾਣਾ ਸਿੰਘ ਪੁੱਤਰ ਜਸਬੀਰ ਸਿੰਘ ਪਿੰਡ ਬਾਕੀਪੁਰ ਵਿਖੇ ਆਇਆ ਸੀ | ਉਨ੍ਹਾਂ ਦੱਸਿਆ ਕਿ ਬਾਕੀਪੁਰ ਦੇ ਕੁਝ ਨੌਜਵਾਨਾਂ ਨੇ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਰਿਸ਼ਤੇਦਾਰ ਲੜਕੀ ਨਾਲ ਛੇੜਛਾੜ ਕੀਤੀ ਸੀ ਅਤੇ ਪੰਚਾਇਤ ਨੇ ਉਕਤ ਨੌਜਵਾਨਾਂ ਪਾਸੋਂ ਮੁਆਫ਼ੀਨਾਮਾ ਲਿਖਵਾਇਆ ਸੀ ਅਤੇ ਇਹ ਨੌਜਵਾਨ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ | ਜਦ ਰਾਣਾ ਸਿੰਘ ਅਤੇ ਕੁਝ ਹੋਰ ਨੌਜਵਾਨ ਪਿੰਡ ਬਾਕੀਪੁਰ ਵਿਖੇ ਪਹੁੰਚੇ ਤਾਂ ਪਿੰਡ ਦੇ ਹੀ ਨੌਜਵਾਨ ਪਿ੍ੰਸ, ਵੰਸ਼, ਹੁਸਨ, ਸੂਰਜ, ਸਾਜਨਪ੍ਰੀਤ ਅਤੇ ਲੱਭਾ ਆਦਿ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਰਾਣਾ ਸਿੰਘ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ |

ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਹਥਿਆਰਾਂ ਤੇ ਨਸ਼ਿਆਂ ਦਾ ਜ਼ਖੀਰਾ ਬਰਾਮਦ ਅਗਲੀ ਖ਼ਬਰ 37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੌਰਾਨ ਹੰਸ ਰਾਜ ਹੰਸ ਨੇ ਸੂਫ਼ੀਆਨਾ ਗਾਇਕੀ ਨਾਲ ਬੰਨਿ੍ਹਆ ਰੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।