28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਪੁਲਿਸ ਤੋਂ ਤੰਗ ਆ ਕੇ ਨੌਜਵਾਨ ਵਲੋਂ ਆਤਮਹੱਤਿਆ

ਅਜੀਤ ਡੈਸਕ 30-01-2026

ਸਮਾਣਾ, 29 ਜਨਵਰੀ (ਹਰਵਿੰਦਰ ਸਿੰਘ ਟੋਨੀ)-ਪਿੰਡ ਬੰਮਨਾ ਵਿਖੇ ਬੁੱਧਵਾਰ ਦੀ ਰਾਤ ਨੂੰ ਪੁਲਿਸ ਕਾਰਵਾਈ ਤੋਂ ਤੰਗ ਆ ਕੇ ਇਕ ਨੌਜਵਾਨ ਵਲੋਂ ਖ਼ੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਦਿੰਦਿਆਂ ਸਦਰ ਥਾਣਾ ਮੁਖੀ ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਮਿ੍ਤਕ ਲਵਪ੍ਰੀਤ ਸਿੰਘ (25) ਦੇ ਪਿਤਾ ਜਗਸੀਰ ਸਿੰਘ ਵਾਸੀ ਪਿੰਡ ਬੰਮਣਾ ਵਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਸ ਦਾ ਪੁੱਤਰ ਕੁਝ ਦਿਨ ਪਹਿਲਾਂ ਜ਼ਮਾਨਤ 'ਤੇ ਜੇਲ੍ਹ ਤੋਂ ਆਇਆ ਸੀ ਤੇ ਉਸ ਨੂੰ ਕੋਈ ਪੁਲਿਸ ਵਾਲਾ ਨਾਜਾਇਜ਼ ਤੌਰ 'ਤੇ ਤੰਗ ਪਰੇਸ਼ਾਨ ਕਰ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਬੁੱਧਵਾਰ ਰਾਤ ਨੂੰ ਕਮਰੇ ਵਿਚ ਫਾਹਾ ਲਾ ਕੇ ਆਤਮਹੱਤਿਆ ਕਰ ਲਈ | ਉਨ੍ਹਾਂ ਅੱਗੇ ਪੁਲਿਸ ਮੁਲਾਜ਼ਮ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਸ ਦਾ ਲੜਕਾ ਨਾ ਤਾਂ ਨਸ਼ਾ ਕਰਦਾ ਸੀ ਅਤੇ ਨਾ ਹੀ ਵੇਚਦਾ ਸੀ ਪਰ ਨਾਮਾਲੂਮ ਪੁਲਿਸ ਕਰਮਚਾਰੀ ਉਸ 'ਤੇ ਨਸ਼ੇ ਦਾ ਨਾਜਾਇਜ਼ ਪਰਚਾ ਪਾਉਣ ਦੀਆਂ ਧਮਕੀਆਂ ਦੇ ਕੇ ਉਸ ਨੂੰ ਲਗਾਤਾਰ ਤੰਗ ਪੇ੍ਰਸ਼ਾਨ ਕਰ ਰਿਹਾ ਸੀ |

ਪਿਛਲੀ ਖ਼ਬਰ ਸੁਨਿਆਰੇ ਵਲੋਂ ਸਿਰ 'ਚ ਗੋਲੀ ਮਾਰ ਕੇ ਖੁਦਕੁਸ਼ੀ ਅਗਲੀ ਖ਼ਬਰ ਭਿਆਨਕ ਸੜਕ ਹਾਦਸੇ 'ਚ ਤੇਜ਼ ਰਫ਼ਤਾਰ ਫਾਰਚੂਨਰ ਸਵਾਰ 3 ਜਣਿਆਂ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।