ਚੰਡੀਗੜ੍ਹ, 22 ਜਨਵਰੀ(ਅਜਾਇਬ ਸਿੰਘ ਔਜਲਾ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼, ਜੋ ਕਿ ਦੇਸ਼ ਭਰ ਦੇ ਲਗਭਗ ਅੱਠ ਲੱਖ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ 9 ਯੂਨੀਅਨਾਂ ਦਾ ਸੰਗਠਨ ਹੈ, ਨੇ 27 ਜਨਵਰੀ ਨੂੰ ਜਨਤਕ ਖੇਤਰ ਦੇ ਬੈਂਕਾਂ, ਨਿੱਜੀ ਖੇਤਰ ਦੇ ਬੈਂਕਾਂ, ਵਿਦੇਸ਼ੀ ਬੈਂਕਾਂ, ਖੇਤਰੀ ਪੇਂਡੂ ਬੈਂਕਾਂ ਅਤੇ ਸਹਿਕਾਰੀ ਬੈਂਕਾਂ ਵਿਚ ਕੰਮ ਕਰਨ ਵਾਲੇ 8 ਲੱਖ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੁਆਰਾ ਇਕ ਆਲ-ਇੰਡੀਆ ਬੈਂਕ ਹੜਤਾਲ ਦਾ ਸੱਦਾ ਦਿੱਤਾ ਹੈ | ਚੰਡੀਗੜ੍ਹ ਪੈੱ੍ਰਸ ਕਲੱਬ ਵਿਖੇ ਇਕ ਪੈੱ੍ਰਸ ਕਾਨਫ਼ਰੰਸ ਦੌਰਾਨ ਏ.ਆਈ.ਬੀ.ਓ.ਸੀ. ਦੇ ਰਾਸ਼ਟਰੀ ਮੀਡੀਆ ਕਨਵੀਨਰ ਕਾਮਰੇਡ ਪਿ੍ਯਵਰਤ ਨੇ ਦੱਸਿਆ ਕਿ ਉਹ ਬੈਂਕਿੰਗ ਉਦਯੋਗ ਵਿਚ 5 ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕਰਨ ਅਤੇ ਸਾਰੇ ਸਨਿਚਰਵਾਰਾਂ (ਵਰਤਮਾਨ ਵਿਚ ਦੂਜਾ ਅਤੇ ਚੌਥਾ ਸਨਿਚਰਵਾਰ ਪਹਿਲਾਂ ਹੀ ਬੈਂਕਾਂ ਲਈ ਛੁੱਟੀਆਂ ਹਨ) ਨੂੰ ਛੁੱਟੀਆਂ ਵਜੋਂ ਘੋਸ਼ਿਤ ਕਰਨ ਲਈ ਸਰਕਾਰ ਦੀ ਪ੍ਰਵਾਨਗੀ ਦੀ ਮੰਗ ਕਰ ਰਹੇ ਹਨ, ਜਿਵੇਂ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ ਦੁਆਰਾ 7 ਦਸੰਬਰ 2023 ਨੂੰ ਆਈ.ਬੀ.ਏ ਅਤੇ ਯੂ.ਐਫ.ਬੀ.ਯੂ. ਵਿਚਕਾਰ ਦਸਤਖ਼ਤ ਕੀਤੇ ਗਏ ਸਮਝੌਤੇ ਦੇ ਮੈਮੋਰੰਡਮ ਦੇ ਆਧਾਰ 'ਤੇ ਅਤੇ 8 ਮਾਰਚ 2024 ਦੇ ਸਮਝੌਤੇ/ਸੰਯੁਕਤ ਨੋਟ ਵਿਚ ਸਹਿਮਤੀ ਅਨੁਸਾਰ ਸਿਫ਼ਾਰਸ਼ ਕੀਤੀ ਗਈ ਹੈ | ਇਸ ਮੌਕੇ ਕਾਮਰੇਡ ਪਿ੍ਅਵਰਤ, ਕਾਮਰੇਡ ਇਕਬਾਲ ਸਿੰਘ ਮੱਲ੍ਹੀ, ਕਾਮਰੇਡ ਰਾਜੀਵ ਸਰਹਿੰਦੀ, ਕਾਮਰੇਡ ਪੰਕਜ ਸ਼ਰਮਾ, ਕਾਮਰੇਡ ਸਚਿਨ ਕਟਿਆਰ, ਕਾਮਰੇਡ ਬਿਨੈ ਸਿਨਹਾ, ਕਾਮਰੇਡ ਅਜੈ ਗਾਇਪੁਰੀਆ, ਕਾਮਰੇਡ ਰਾਜੇਸ਼ ਕੌਸ਼ਲ, ਕਾਮਰੇਡ ਜਗਦੀਸ਼ ਰਾਏ, ਕਾਮਰੇਡ ਗੁਰਬਖਸ਼ ਸਿੰਘ ਸਿਨਹਾ, ਕਾਮਰੇਡ ਸਿਨਹਾ ਆਦਿ ਹਾਜ਼ਰ ਸਨ |
ਆਪਣੀਆਂ ਮੰਗਾਂ ਨੂੰ ਲੈ ਕੇ 8 ਲੱਖ ਬੈਂਕ ਅਧਿਕਾਰੀ ਤੇ ਕਰਮਚਾਰੀ 27 ਜਨਵਰੀ ਨੂੰ ਕਰਨਗੇ ਹੜਤਾਲ <br/>
ਅਜੀਤ ਡੈਸਕ
23-01-2026