17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਵਿਜੀਲੈਂਸ ਬਿਊਰੋ ਵਲੋਂ 1 ਲੱਖ 10 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਵਣ ਗਾਰਡ ਸਮੇਤ 3 ਗਿ੍ਫ਼ਤਾਰ <br/>

ਅਜੀਤ ਡੈਸਕ 23-01-2026

ਨਵਾਂਸ਼ਹਿਰ, 22 ਜਨਵਰੀ (ਦੀਦਾਰ ਸਿੰਘ ਸ਼ੇਤਰਾ)-ਵਿਜੀਲੈਂਸ ਬਿਊਰੋ ਵਿੰਗ ਸ਼ਹੀਦ ਭਗਤ ਸਿੰਘ ਨਗਰ ਵਲੋਂ ਇਕ ਲੱਖ 10 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ 'ਚ ਵਣ ਗਾਰਡ ਸਮੇਤ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਭਿ੍ਸ਼ਟਾਚਾਰ ਦੇ ਇਕ ਮਾਮਲੇ 'ਚ ਕਾਰਵਾਈ ਕਰਦਿਆਂ ਵਣ ਵਿਭਾਗ ਦੇ ਕਰਮਚਾਰੀਆਂ ਤਜਿੰਦਰ ਪਾਲ ਸਿੰਘ ਗਾਰਡ, ਸ਼ਮਸ਼ੇਰ ਸਿੰਘ ਡੇਲੀਵੇਜ ਅਤੇ ਅਮਰਜੀਤ ਥਿੰਦ (ਚਾਹ ਵਾਲਾ) ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸੂਤਰਾਂ ਅਨੁਸਾਰ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਉਪਰ ਪ੍ਰਾਪਤ ਸ਼ਿਕਾਇਤ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਲੰਘੀ 28, 29 ਜੂਨ ਦੀ ਦਰਮਿਆਨੀ ਰਾਤ ਨੂੰ ਬਲਾਕ ਅਫ਼ਸਰ ਚਿਰਾਗ ਲਖੋਤਰਾ ਨੇ ਤੇਜਿੰਦਰ ਸਿੰਘ ਵਣ ਗਾਰਡ ਅਤੇ ਸ਼ਮਸ਼ੇਰ ਸਿੰਘ ਦਿਹਾੜੀਦਾਰ ਦੇ ਨਾਲ ਮਿਲ ਕੇ ਵਣ ਵਿਭਾਗ ਦੀ ਜ਼ਮੀਨ 'ਤੇ ਨਾਜਾਇਜ਼ ਮਾਈਨਿੰਗ 'ਚ ਫੜੇ ਗਏ ਸ਼ਿਕਾਇਤ ਕਰਤਾ ਮੁਹੰਮਦ ਸਲੀਮ ਦੇ 3 ਵਾਹਨਾਂ, ਜਿਨ੍ਹਾਂ 'ਚ ਟਿੱਪਰ, ਜੇ.ਸੀ.ਬੀ. ਅਤੇ ਮੋਟਰਸਾਈਕਲ ਸ਼ਾਮਿਲ ਸੀ, ਨੂੰ ਕਬਜ਼ੇ 'ਚ ਲਿਆ ਸੀ | 29 ਜੂਨ ਨੂੰ ਬਲਾਕ ਅਫ਼ਸਰ ਚਿਰਾਗ ਲਖੋਤਰਾ ਵਲੋਂ ਸ਼ਮਸ਼ੇਰ ਸਿੰਘ ਰਾਹੀਂ ਉਕਤ ਵਾਹਨਾਂ ਦਾ 6 ਲੱਖ ਰੁਪਏ ਜੁਰਮਾਨਾ ਹੋਣ ਦਾ ਡਰਾਵਾ ਦੇ ਕੇ ਅਤੇ ਨਾਜਾਇਜ਼ ਮਾਈਨਿੰਗ ਸੰਬੰਧੀ ਕੋਈ ਕਾਰਵਾਈ ਨਾ ਕਰਨ ਬਦਲੇ ਡੇਢ ਲੱਖ ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਉਕਤ ਰਕਮ 'ਚੋਂ 70 ਹਜ਼ਾਰ ਰੁਪਏ (45000 ਨਕਦ ਅਤੇ 25000 ਰੁਪਏ ਯੂ.ਪੀ.ਆਈ. ਅਕਾਊਾਟ ਰਾਹੀਂ) ਸ਼ਮਸ਼ੇਰ ਸਿੰਘ ਦੇ ਵਾਕਫ਼ਕਾਰ ਅਮਰਜੀਤ ਥਿੰਦ (ਚਾਹ ਵਾਲਾ) ਦੇ ਖਾਤੇ ਵਿਚ ਤਬਦੀਲ ਕਰਵਾ ਕੇ ਹਾਸਲ ਕਰਨ ਉਪਰੰਤ ਸ਼ਿਕਾਇਤ ਕਰਤਾ ਦਾ ਟਿੱਪਰ ਅਤੇ ਮੋਟਰਸਾਈਕਲ ਛੱਡ ਦਿੱਤਾ ਸੀ | ਇਸ ਉਪਰੰਤ 30 ਜੂਨ ਨੂੰ ਸ਼ਿਕਾਇਤ ਕਰਤਾ ਵਲੋਂ 40 ਹਜ਼ਾਰ ਰੁਪਏ ਹੋਰ ਉਕਤ ਯੂ.ਪੀ.ਆਈ. ਅਕਾਊਾਟ 'ਚ ਟ੍ਰਾਂਸਫ਼ਰ ਕੀਤੇ ਗਏ ਸਨ | ਇਸ ਤਰ੍ਹਾਂ ਕੁੱਲ 1 ਲੱਖ 10 ਹਜ਼ਾਰ ਰੁਪਏ ਹਾਸਿਲ ਕੀਤੇ ਸਨ, ਜਿਸ 'ਚੋਂ 45,000 ਹਜ਼ਾਰ ਨਕਦ ਅਤੇ 65,000 ਰੁਪਏ ਯੂ.ਪੀ.ਆਈ. ਅਕਾਊਾਟ ਰਾਹੀਂ ਸ਼ਮਸ਼ੇਰ ਸਿੰਘ ਦੇ ਵਾਕਫਕਾਰ ਅਮਰਜੀਤ ਥਿੰਦ (ਚਾਹ ਵਾਲਾ) ਦੇ ਖਾਤੇ 'ਚ ਟ੍ਰਾਂਸਫਰ ਕੀਤੇ ਗਏ ਸਨ | ਇਸ ਮਾਮਲੇ 'ਚ ਤਿੰਨ ਵਿਅਕਤੀਆਂ ਜਿੰਦਰਪਾਲ ਸਿੰਘ ਵਣ ਗਾਰਡ, ਸ਼ਮਸ਼ੇਰ ਸਿੰਘ ਡੇਲੀਵੇਜ ਅਤੇ ਅਮਰਜੀਤ ਥਿੰਦ (ਚਾਹ ਵਾਲਾ) ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਵਿਜੀਲੈਂਸ ਬਿਊਰੋ ਵਲੋਂ ਚਿਰਾਗ ਲਖੋਤਰਾ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਇਸ ਮੌਕੇ ਵਿਭਾਗ ਦੇ ਅਧਿਕਾਰੀ ਡੀ.ਐਸ.ਪੀ. ਲਖਵਿੰਦਰ ਸਿੰਘ ਔਜਲਾ, ਇੰਸਪੈਕਟਰ ਚਮਕੌਰ ਸਿੰਘ, ਜਗਰੂਪ ਸਿੰਘ ਏ.ਐਸ.ਆਈ, ਅਰੁਣ ਚੇਚੀ, ਅਮਰਜੀਤ ਸਿੰਘ, ਚੌਧਰੀ ਮਨੋਹਰ ਮੁਨਸ਼ੀ ਅਤੇ ਅਵਤਾਰ ਚੰਦ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਅੰਮਿ੍ਤਸਰ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਮੋਰ ਦੀ ਖੱਲ ਵਾਲੀ ਟਰਾਫ਼ੀ ਨਾਲ ਇਕ ਗਿ੍ਫ਼ਤਾਰ <br/> ਅਗਲੀ ਖ਼ਬਰ ਭਾਰਤੀ ਰੇਲਵੇ ਆਧੁਨਿਕੀਕਰਨ, ਸੁਰੱਖਿਆ ਤੇ ਵਿਸ਼ਵ ਭਾਈਵਾਲੀ ਦੇ ਨਵੇਂ ਦੌਰ 'ਚ ਜਰਮਨੀ, ਰੂਸ ਤੇ ਸਵਿਟਜ਼ਰਲੈਂਡ ਨਾਲ ਅਹਿਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।