17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਭਾਰਤੀ ਰੇਲਵੇ ਆਧੁਨਿਕੀਕਰਨ, ਸੁਰੱਖਿਆ ਤੇ ਵਿਸ਼ਵ ਭਾਈਵਾਲੀ ਦੇ ਨਵੇਂ ਦੌਰ 'ਚ ਜਰਮਨੀ, ਰੂਸ ਤੇ ਸਵਿਟਜ਼ਰਲੈਂਡ ਨਾਲ ਅਹਿਮ ਸਮਝੌਤੇ <br/>

ਅਜੀਤ ਡੈਸਕ 23-01-2026
ਨਰਪਿੰਦਰ ਸਿੰਘ ਧਾਲੀਵਾਲ

ਰਾਮਪੁਰਾ ਫੂਲ, 22 ਜਨਵਰੀ-ਭਾਰਤੀ ਰੇਲਵੇ ਹੁਣ ਰਵਾਇਤੀ ਢਾਂਚੇ ਤੋਂ ਬਾਹਰ ਨਿਕਲ ਕੇ ਵਿਸ਼ਵ ਪੱਧਰੀ ਮਾਪਦੰਡਾਂ ਵੱਲ ਤੇਜ਼ੀ ਨਾਲ ਵੱਧ ਰਿਹਾ ਹੈ¢ ਰਾਜ ਸਭਾ ਵਿਚ ਰੇਲਵੇ ਦੇ ਬੁਨਿਆਦੀ ਢਾਂਚੇ, ਤਕਨਾਲੋਜੀ ਅਤੇ ਲੌਜਿਸਟਿਕਸ ਨੂੰ ਬਿਹਤਰ ਬਣਾਉਣ ਲਈ ਰੇਲਵੇ ਮੰਤਰਾਲੇ ਨੇ ਜਰਮਨੀ, ਸਵਿਟਜ਼ਰਲੈਂਡ, ਰੂਸ ਅਤੇ ਸਪੇਨ ਵਰਗੇ ਦੇਸ਼ਾਂ ਨਾਲ ਸਮਝÏਤੇ ਕੀਤੇ ਹਨ¢ ਇਹ ਸਮਝੌਤੇ ਉੱਚ ਰਫ਼ਤਾਰ ਰੇਲ ਗਲਿਆਰਿਆਂ, ਮਾਲ ਢੋਆ-ਢੁਆਈ ਅਤੇ ਸੁਰੱਖਿਆ ਮਾਪਦੰਡਾਂ ਨੂੰ ਵਿਕਸਤ ਕਰਨ 'ਤੇ ਕੇਂਦਰਿਤ ਹਨ¢ਰੇਲਵੇ ਵਲੋਂ ਪੇਸ਼ ਕੀਤੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਸੁਰੱਖਿਆ ਦੇ ਮਾਮਲੇ 'ਚ ਵੱਡੇ ਸੁਧਾਰ ਸਾਹਮਣੇ ਆਉਂਦੇ ਹਨ¢ ਰਿਪੋਰਟ ਮੁਤਾਬਿਕ ਸਾਲ 2013-14 ਦੇ ਮੁਕਾਬਲੇ 2024-25 'ਚ ਪਟੜੀ ਟੁੱਟਣ ਦੇ ਮਾਮਲਿਆਂ 'ਚ 88 ਫ਼ੀਸਦੀ ਤੋਂ ਵੱਧ ਦੀ ਕਮੀ ਆਈ ਹੈ, ਜੋ ਕਿ 2548 ਤੋਂ ਘੱਟ ਕੇ ਮਹਿਜ਼ 289 ਰਹਿ ਗਏ ਹਨ¢ ਇਸੇ ਤਰ੍ਹਾਂ ਵੈਲਡਿੰਗ ਫ਼ੇਲ੍ਹ ਹੋਣ ਦੇ ਮਾਮਲਿਆਂ ਵਿਚ 90 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ¢ ਧੁੰਦ ਦੌਰਾਨ ਸੁਰੱਖਿਆ ਲਈ ਲਗਾਏ ਗਏ 'ਫÏਗ ਪਾਸ ਡਿਵਾਈਸਾਂ' ਦੀ ਗਿਣਤੀ 2014 'ਚ ਸਿਰਫ਼ 90 ਸੀ, ਜੋ ਹੁਣ ਵੱਧ ਕੇ 25,939 ਹੋ ਗਈ ਹੈ¢ ਇਸ ਤੋਂ ਇਲਾਵਾ ਰੇਲ ਹਾਦਸਿਆਂ ਨੂੰ ਰੋਕਣ ਲਈ ਸਵਦੇਸ਼ੀ ਤਕਨੀਕ 'ਕਵਚ' ਨੂੰ ਮਿਸ਼ਨ ਮੋਡ 'ਤੇ ਲਾਗੂ ਕੀਤਾ ਜਾ ਰਿਹਾ ਹੈ¢ਪ੍ਰਧਾਨ ਮੰਤਰੀ ਗਤੀ ਸ਼ਕਤੀ ਅਤੇ ਪ੍ਰੋਜੈਕਟਾਂ ਦੀ ਰਫ਼ਤਾਰ ਰੇਲਵੇ ਪ੍ਰੋਜੈਕਟਾਂ 'ਚ ਦੇਰੀ ਨੂੰ ਖ਼ਤਮ ਕਰਨ ਲਈ ਅਕਤੂਬਰ 2021 'ਚ ਸ਼ੁਰੂ ਹੋਏ 'ਪ੍ਰਧਾਨ ਮੰਤਰੀ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ' ਨੇ ਅਹਿਮ ਭੂਮਿਕਾ ਨਿਭਾਈ ਹੈ¢ ਰੇਲਵੇ 'ਚ ਇਕ ਵਿਸ਼ੇਸ਼ 'ਗਤੀ ਸ਼ਕਤੀ ਡਾਇਰੈਕਟੋਰੇਟ' ਬਣਾਇਆ ਗਿਆ ਹੈ¢ ਪ੍ਰੋਜੈਕਟਾਂ ਨੂੰ ਜਲਦੀ ਨੇਪਰੇ ਚਾੜ੍ਹਨ ਲਈ ਜਨਰਲ ਮੈਨੇਜਰਾਂ ਅਤੇ ਡਿਵੀਜ਼ਨਲ ਰੇਲਵੇ ਮੈਨੇਜਰਾਂ ਦੀਆਂ ਵਿੱਤੀ ਸ਼ਕਤੀਆਂ ਵਿਚ ਵਾਧਾ ਕੀਤਾ ਗਿਆ ਹੈ ਤਾਂ ਜੋ ਟੈਂਡਰ ਪ੍ਰਕਿਰਿਆ ਜਲਦੀ ਪੂਰੀ ਹੋ ਸਕੇ¢ਯਾਤਰੀ ਸਹੂਲਤਾਂ ਅਤੇ ਸਟੇਸ਼ਨਾਂ ਦਾ ਵਿਕਾਸ ਯਾਤਰੀਆਂ ਦੇ ਸਫ਼ਰ ਨੂੰ ਆਰਾਮਦਾਇਕ ਬਣਾਉਣ ਲਈ 'ਅੰਮਿ੍ਤ ਭਾਰਤ ਸਟੇਸ਼ਨ ਸਕੀਮ' ਤਹਿਤ 1,337 ਰੇਲਵੇ ਸਟੇਸ਼ਨਾਂ ਦੀ ਕਾਇਆ-ਕਲਪ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚੋਂ 160 ਸਟੇਸ਼ਨਾਂ ਦਾ ਕੰਮ ਪੂਰਾ ਹੋ ਚੁੱਕਾ ਹੈ¢ ਰੇਲਵੇ ਨੈੱਟਵਰਕ 'ਤੇ ਇਸ ਵੇਲੇ 164 ਵੰਦੇ ਭਾਰਤ, 30 ਅੰਮਿ੍ਤ ਭਾਰਤ ਅਤੇ 4 ਨਮੋ ਭਾਰਤ ਰੈਪਿਡ ਰੇਲ ਗੱਡੀਆਂ ਚੱਲ ਰਹੀਆਂ ਹਨ¢ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ 'ਭਾਰਤ ਗÏਰਵ ਟ੍ਰੇਨਾਂ' ਵੀ ਸ਼ੁਰੂ ਕੀਤੀਆਂ ਗਈਆਂ ਹਨ¢ ਵਾਤਾਵਰਨ ਦੀ ਸੰਭਾਲ ਲਈ ਭਾਰਤੀ ਰੇਲਵੇ ਨੇ 'ਨੈੱਟ-ਜ਼ੀਰੋ ਕਾਰਬਨ ਐਮੀਟਰ' ਬਣਨ ਦਾ ਟੀਚਾ ਮਿਥਿਆ ਹੈ¢ ਇਸ ਦਿਸ਼ਾ 'ਚ ਹੁਣ ਤੱਕ 99.2 ਫ਼ੀਸਦੀ ਬਰਾਂਡ ਗੇਜ ਨੈੱਟਵਰਕ ਦਾ ਬਿਜਲੀਕਰਨ ਕੀਤਾ ਜਾ ਚੁੱਕਾ ਹੈ¢ ਇਸ ਤੋਂ ਇਲਾਵਾ ਹਾਈਡ੍ਰੋਜਨ ਨਾਲ ਚੱਲਣ ਵਾਲੀ ਦੇਸ਼ ਦੀ ਪਹਿਲੀ ਰੇਲ ਗੱਡੀ ਦਾ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ, ਜੋ ਭਵਿੱਖ 'ਚ ਈਾਧਨ ਦੇ ਬਦਲ ਵਜੋਂ ਵਰਤਿਆ ਜਾਵੇਗਾ¢ ਨਵੰਬਰ 2025 ਤੱਕ 898 ਮੈਗਾਵਾਟ ਸੋਲਰ ਪਲਾਂਟ ਅਤੇ 103 ਮੈਗਾਵਾਟ ਪÏਣ ਊਰਜਾ ਪਲਾਂਟ ਚਾਲੂ ਕੀਤੇ ਗਏ ਹਨ¢ਭਰਤੀ ਅਤੇ ਮਾਲ ਢੋਆ-ਢੁਆਈ ਲਈ ਰੇਲਵੇ ਨੇ ਸਾਲਾਨਾ ਭਰਤੀ ਕੈਲੰਡਰ ਜਾਰੀ ਕੀਤਾ ਹੈ ਤਾਂ ਜੋ ਉਮੀਦਵਾਰਾਂ ਨੂੰ ਭਰਤੀ ਲਈ ਲੰਬਾ ਇੰਤਜ਼ਾਰ ਨਾ ਕਰਨਾ ਪਵੇ¢ ਮਾਲ ਢੋਆ-ਢੁਆਈ ਨੂੰ ਵਧਾਉਣ ਲਈ ਰੇਲਵੇ ਅਤੇ 'ਇੰਡੀਆ ਪੋਸਟ' ਨੇ ਮਿਲ ਕੇ 'ਜੁਆਇੰਟ ਪਾਰਸਲ ਪ੍ਰੋਡਕਟ' ਸ਼ੁਰੂ ਕੀਤਾ ਹੈ, ਜੋ ਗਾਹਕਾਂ ਨੂੰ ਘਰ ਤੱਕ ਸਾਮਾਨ ਪਹੁੰਚਾਉਣ ਦੀ ਸਹੂਲਤ ਦਿੰਦਾ ਹੈ¢

ਪਿਛਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ 1 ਲੱਖ 10 ਹਜ਼ਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਵਣ ਗਾਰਡ ਸਮੇਤ 3 ਗਿ੍ਫ਼ਤਾਰ <br/> ਅਗਲੀ ਖ਼ਬਰ ਇੰਡੀਗੋ ਰਿਫੰਡ, ਮੁਆਵਜ਼ੇ 'ਤੇ ਹਲਫ਼ਨਾਮਾ ਦਾਇਰ ਕਰੇ-ਦਿੱਲੀ ਹਾਈ ਕੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।